*ਵੁਆਇਸ ਆਫ ਮਾਨਸਾ ਦਾ ਵਫਦ ਵਲੋਂ ਮੰਤਰੀ ਡਾ ਰਵਜੋਤ ਸਿੰਘ ਨਾਲ ਕੀਤੀ ਮੁਲਾਕਾਤ, ਸੀਵਰੇਜ ਸਮੱਸਿਆ ਤੇ ਸ਼ਹਿਰ ਦੇ ਹੋਰ ਮਸਲੇ ਹੱਲ ਕਰਾਉਣ ਦੀ ਕੀਤੀ ਮੰਗ*

0
89

ਮਾਨਸਾ 06 ਨਵੰਬਰ (ਸਾਰਾ ਯਹਾਂ/ਬਿਊਰੋ ਨਿਊਜ਼) ਮਾਨਸਾ ਸ਼ਹਿਰ ਵਿਚ ਥਾਂ ਥਾਂ ਤੇ ਫੈਲ ਰਹੇ ਸੀਵਰੇਜ ਦੇ ਪਾਣੀ ਤੋਂ ਪ੍ਰੇਸ਼ਾਨ ਲੋਕਾਂ ਦੀ ਆਵਾਜ਼ ਪ੍ਰਸ਼ਾਸ਼ਨ ਅਤੇ ਸਰਕਾਰ ਤੱਕ ਪਹੁੰਚਾਉਣ ਵਾਲੀ ਸੰਸਥਾ ਵੁਆਇਸ ਆਫ ਮਾਨਸਾ ਦਾ ਵਫਦ ਪ੍ਰਧਾਨ ਡਾ ਜਨਕ ਰਾਜ ਸਿੰਗਲਾ ਦੀ ਅਗਵਾਈ ਵਿਚ ਸਥਾਨਕ ਸਰਕਾਰ ਬਾਰੇ ਸਤਿਕਾਰ ਯੋਗ ਮੰਤਰੀ ਡਾ ਰਵਜੋਤ ਸਿੰਘ ਜੀ ਨੂੰ ਚੰਡੀਗੜ ਵਿਖੇ ਮਿਲਿਆ ਤੇ ਉਹਨਾਂ ਨਾਲ ਮਾਨਸਾ ਦੀ ਮੌਜੂਦਾ ਸਥਿਤੀ ਅਤੇ ਸੀਵਰੇਜ ਦੀ ਸਮੱਸਿਆ ਬਾਰੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵਲੋਂ ਕੀਤੇ ਗਏ ਐਲਾਨ ਵਾਲੇ ਵੀਡੀਓਜ਼ ਸ਼ੇਅਰ ਵੀ ਕੀਤੇ। ਇਸ ਮੁਲਾਕਾਤ ਬਾਰੇ ਜਾਣਕਾਰੀ ਦਿੰਦਿਆਂ ਡਾ ਜਨਕ ਰਾਜ ਸਿੰਗਲਾ ਨੇ ਦੱਸਿਆ ਕਿ ਮੰਤਰੀ ਸਾਹਿਬ ਵਲੋਂ ਮੌੜ ਵਾਂਗ ਮਾਨਸਾ ਲਈ ਵੀ ਸਪੈਸ਼ਲ ਪੈਕੇਜ ਵਜੋਂ ਜਾਰੀ ਕੀਤੇ ਜਾਣ ਵਾਲੀ 44 ਕਰੋੜ ਦੀ ਰਕਮ ਬਾਰੇ ਸੀਵਰੇਜ ਵਿਭਾਗ ਦੇ ਅਧਿਕਾਰੀਆਂ ਨੂੰ ਫੌਰਨ ਕਾਰਵਾਈ ਕਰਕੇ ਉਹਨਾਂ ਕੋਲ ਭੇਜਣ ਦੇ ਆਦੇਸ਼ ਮੌਕੇ ਤੇ ਹੀ ਜਾਰੀ ਕੀਤੇ। ਇਸ ਮੌਕੇ ਮਾਨਸਾ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਵਲੋਂ ਸ਼ਹਿਰ ਦੀਆਂ ਮੁੱਖ ਸੜਕਾਂ ਦੀ ਮੁਰੰਮਤ ਲਈ ਵੀ ਫੰਡ ਜਾਰੀ ਕਰਨ ਲਈ ਕਿਹਾ ਗਿਆ। ਸੋਸ਼ਲਿਸਟ ਪਾਰਟੀ ਆਗੂ ਹਰਿੰਦਰ ਸਿੰਘ ਮਾਨਸ਼ਾਹੀਆ ਨੇ ਮੰਤਰੀ ਸਾਹਿਬ ਨੂੰ ਮਾਨਸਾ ਬਲਾਕ ਡਾਰਕ ਜ਼ੋਨ ਹੋਣ ਕਾਰਨ ਮੀਂਹ ਦਾ ਪਾਣੀ ਸੰਭਾਲਣ ਬਾਰੇ ਸਰਕਾਰੀ ਤੌਰ ਤੇ ਪ੍ਰਣਾਲੀ ਕਾਇਮ ਕੀਤੇ ਜਾਣ ਦੀ ਮੰਗ ਵੀ ਰੱਖੀ। ਸੰਸਥਾ ਦੇ ਪ੍ਰੋਜੈਕਟ ਚੇਅਰਮੈਨ ਡਾ ਲਖਵਿੰਦਰ ਸਿੰਘ ਮੂਸਾ ਨੇ ਐਨ ਓ ਸੀ ਦੀ ਪ੍ਰਣਾਲੀ ਸੌਖਾਲੀ ਕਰਨ ਦੇ ਨਾਲ ਨਾਲ ਮਾਰਕੀਟ ਕਮੇਟੀਆਂ ਦੀਆਂ ਸਟਾਲਾ ਦੀ ਮਲਕੀਅਤ ਦੇ ਮਸਲੇ ਬਾਰੇ ਵੀ ਆਪਣੇ ਸੁਝਾਉ ਮੰਤਰੀ ਸਾਹਿਬ ਨਾਲ ਸਾਂਝੇ ਕੀਤੇ। ਇਸ ਮੌਕੇ ਸੰਸਥਾ ਦੇ ਜਰਨਲ ਸਕੱਤਰ ਵਿਸ਼ਵਦੀਪ ਬਰਾੜ ਨੇ ਨਗਰ ਕੌਂਸਲ ਤਹਿਤ ਤੈਰਾਕੀ ਅਤੇ ਹੋਰ ਖੇਡ ਸਹੂਲਤਾਂ ਵਾਲੇ ਇਨਡੋਰ ਸਟੇਡੀਅਮ ਬਣਾ ਕੇ ਨਗਰ ਵਾਸੀਆਂ ਨੂੰ ਚੰਗੀਆਂ ਸਹੂਲਤਾਂ ਪ੍ਰਦਾਨ ਕਰਨ ਦੀ ਮੰਗ ਕੀਤੀ। ਡਾ ਜਨਕ ਰਾਜ ਸਿੰਗਲਾ ਨੇ ਦੱਸਿਆ ਕਿ ਡਾ ਰਵਜੋਤ ਸਿੰਘ ਨੇ ਸਾਰੀਆਂ ਮੰਗਾਂ ਤੇ ਖੁੱਲ ਕੇ ਵਿਚਾਰ ਚਰਚਾ ਕੀਤੀ ਅਤੇ ਆਪਣੇ ਵਿਭਾਗ ਵਲੌਂ ਜਲਦੀ ਕਾਰਵਾਈ ਕੀਤੇ ਜਾਣ ਦਾ ਭਰੋਸਾ ਵੀ ਦਿੱਤਾ। ਉਹਨਾ ਕਿਹਾ ਕਿ ਡਾ ਸਾਹਿਬ ਵਲੋਂ ਮਾਨਸਾ ਮੁੱਖ ਸਮੱਸਿਆ ਸਵਿਰੇਜ ਦੇ ਪਾਣੀ ਦੇ ਨਿਕਾਸ ਲਈ ਹਰ ਸੰਭਵ ਸਹਾਇਤਾ ਕਰਕੇ ਬਾਰਿਸ਼ਾਂ ਤੋਂ ਪਹਿਲਾ ਨਿਕਾਸੀ ਦਾ ਪੱਕਾ ਪ੍ਰਬੰਧ ਕੀਤੇ ਜਾਣ ਦਾ ਭਰੋਸਾ ਦਿੱਤੇ ਜਾਣ ਨਾਲ  ਸ਼ਹਿਰ ਵਾਸੀਆਂ ਨੂੰ ਉਮੀਦ ਬੱਝੀ ਹੈ ਕਿ ਜਲਦੀ ਇਸ ਸਮੱਸਿਆ ਤੋਂ ਨਿਜਾਤ ਮਿਲੇਗੀ।

NO COMMENTS