*ਵੁਆਇਸ ਆਫ਼ ਮਾਨਸਾ ਵੱਲੋਂ ਸ਼ਹਿਰ ਦੀਆਂ ਸਮੱਸਿਆਵਾਂ ਦੇ ਹੱਲ ਲਈ ਡਿਪਟੀ ਕਮਿਸ਼ਨਰ ਨਾਲ ਕੀਤਾ ਵਿਚਾਰ ਵਟਾਂਦਰਾ :ਡਾ ਜਨਕ ਰਾਜ ਸਿੰਗਲਾ*

0
250

ਮਾਨਸਾ, 28 ਅਗਸਤ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਮਾਨਸਾ ਸ਼ਹਿਰ ਦੀਆਂ ਵੱਖ ਵੱਖ ਸਮੱਸਿਆਵਾਂ ਦੇ ਹੱਲ ਲਈ ਵੁਆਇਸ ਆਫ਼ ਮਾਨਸਾ ਦੇ ਵਫਦ ਨੇ ਨਵ ਨਿਯੁਕਤ ਡਿਪਟੀ ਕਮਿਸ਼ਨਰ ਸੀ੍ ਕੁਲਵੰਤ ਸਿੰਘ ਜੀ ਨੂੰ ਮਿਲ ਕੇ ਉਹਨਾਂ ਨੂੰ ਸਮੱਸਿਆਵਾਂ ਦੇ ਢੁੱਕਵੇਂ ਹੱਲ ਲਈ ਫੌਰਨ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਸੰਸਥਾ ਦੇ ਪ੍ਰਧਾਨ ਡਾ ਜਨਕ ਰਾਜ ਸਿੰਗਲਾ ਨੇ ਡਿਪਟੀ ਕਮਿਸ਼ਨਰ ਨੂੰ ਸੰਸਥਾ ਵੱਲੋਂ ਦੋ ਸਾਲਾਂ ਵਿੱਚ ਪ੍ਰਸ਼ਾਸ਼ਨ ਅਤੇ ਜਨਤਕ ਸਹਿਯੋਗ ਨਾਲ ਕੀਤੇ ਗਏ ਕਾਰਜਾਂ ਦੀ ਜਾਣਕਾਰੀ ਦਿੰਦਿਆ ਉਹਨਾਂ ਦਾ ਮਾਨਸਾ ਆਉਣ ਤੇ ਸਵਾਗਤ ਕੀਤਾ।  ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਅਤੇ ਸੋਸ਼ਲਿਸਟ ਪਾਰਟੀ ਦੇ ਆਗੂ ਹਰਿੰਦਰ ਸਿੰਘ ਮਾਨਸ਼ਾਹੀਆ ਨੇ ਬੀਤੇ ਸਮੇਂ ਵਿਚ ਮੁੱਖ ਮੰਤਰੀ ਪੰਜਾਬ ਵੱਲੋਂ ਮਾਨਸਾ ਵਿੱਚ ਸੀਵਰੇਜ ਦੇ ਪਾਣੀ ਦੀ ਸਮੱਸਿਆ ਦੇ ਹੱਲ ਲਈ ਠੋਸ ਕਦਮ ਚੁੱਕੇ ਜਾਣ ਦਾ ਜੋ ਭਰੋਸਾ ਦਿੱਤਾ ਗਿਆ ਸੀ, ਉਸ ਅਨੁਸਾਰ ਜਲਦੀ ਕਾਰਵਾਈ ਦੀ ਮੰਗ ਕੀਤੀ ਅਤੇ ਅਗਲੇ ਸਾਲ ਮੀਂਹ ਦੇ ਮੌਸਮ ਤੋਂ ਪਹਿਲਾਂ ਸ਼ਹਿਰੀਆਂ ਨੂੰ ਹਰ ਥਾ ਖੜੇ ਗੰਦੇ ਪਾਣੀ ਤੋਂ ਨਿਜਾਤ ਦਵਾਉਣ ਲਈ ਕਿਹਾ। ਇਸ ਤੋ ਇਲਾਵਾ ਸਮੱਸਿਆ ਦੇ ਤੁਰੰਤ ਹੱਲ ਲਈ ਸੀਵਰੇਜ ਪਾਇਪਾ ਦੀ ਸਫਾਈ ਜਲਦੀ ਯਕੀਨੀ ਬਨਾਉਣ ਲਈ ਵੀ ਵਿਚਾਰ ਕੀਤਾ ਗਿਆ। ਸੰਸਥਾ ਦੇ ਪ੍ਰੋਜੈਕਟ ਮੈਨੇਜਰ ਡਾ ਲਖਵਿੰਦਰ ਸਿੰਘ ਮੂਸਾ ਨੇ ਸ਼ਹਿਰ ਵਿਚ ਮੀਂਹ ਦੇ ਪਾਣੀ ਦੀ ਨਿਕਾਸੀ ਅਤੇ ਧਰਤੀ ਹੇਠਲ਼ੇ ਪਾਣੀ ਦੀ ਸਹੀ ਸੰਭਾਲ ਲਈ ਸਟਰਾਮ ਵਾਟਰ ਮੈਨੇਜਮੈਂਟ ਦੀ ਮੰਗ ਕੀਤੀ। ਵਪਾਰੀ ਵਰਗ ਦੀ ਨੁਮਾਇੰਦਗੀ  ਕਰਦਿਆਂ ਨਰੇਸ਼ ਬਿਰਲਾ ਅਤੇ ਬਲਜੀਤ ਸਿੰਘ ਸੂਬਾ ਨੇ ਸ਼ਹਿਰ ਵਿਚਲੇ ਚਕੇਰੀਆ ਰੇਲਵੇ ਫਾਟਕ ਤੇ ਰੇਲਵੇ ਵਿਭਾਗ ਵਲੋਂ ਪਾਸ ਕੀਤੇ ਅੰਡਰ ਬਰਿੱਜ ਲਈ ਪੰਜਾਬ ਸਰਕਾਰ ਵਲੋਂ ਬਣਦੀ ਕਾਰਵਾਈ ਕਰਨ ਦੀ ਵੀ ਮੰਗ ਕੀਤੀ। ਅਧਿਆਪਕ ਆਗੂ ਹਰਦੀਪ ਸਿੱਧੂ ਅਤੇ ਸੰਸਥਾ ਦੇ ਜਰਨਲ ਸਕੱਤਰ ਵਿਸ਼ਵਦੀਪ ਬਰਾੜ ਨੇ ਮਾਨਸਾ ਵਿਚ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੀ ਖਾਲੀ ਪਈ ਜਗ੍ਹਾ ਵਿਚ ਮੈਡਕਿਲ ਕਾਲਜ ਜਾਂ ਕੋਈ ਹੋਰ ਉੱਚ ਸਿੱਖਿਆ ਸੰਸਥਾ ਸ਼ੁਰੂ ਕਰਕੇ ,ਮਾਨਸਾ ਇਲਾਕੇ ਨੂੰ ਵਿਦਿਅਕ ਵਿਕਾਸ ਵੱਲ ਲੈ ਕੇ ਜਾਣ ਲਈ ਬੇਨਤੀ ਕੀਤੀ ।ਸੰਸਥਾ ਮੈਂਬਰਾਂ ਓਮ ਪ੍ਰਕਾਸ਼ ਜਿੰਦਲ , ਦਰਸ਼ਨ ਪਾਲ ਗਰਗ , ਨਰਿੰਦਰ ਸ਼ਰਮਾ ਰਿਟਾਇਰਡ ਐਸ ਡੀ ਓ ਅਤੇ ਜਗਸੀਰ ਸਿੰਘ ਢਿਲੋਂ ਨੇ ਸ਼ਹਿਰ ਵਿਚੋਂ ਰੇਲਵੇ ਦੀ ਲੋਡਿੰਗ ਅਣਲੋਡਿੰਗ ਪਲੇਟੀ ਕਰਕੇ ਸ਼ਹਿਰ ਦੇ ਲੋਕਾਂ ਨੂੰ ਪੇਸ਼ ਆਉਦੀਆਂ ਸਮੱਸਿਆਵਾਂ ਨੂੰ ਵੇਖਦੇ ਹੋਏ,ਇਸ ਨੂੰ ਸ਼ਹਿਰ ਵਿਚੋਂ ਬਾਹਰ ਕਰਵਾਉਣ ਲਈ ਰੇਲਵੇ ਵਿਭਾਗ ਨੂੰ ਲ਼ਿਖਤੀ ਸਿਫਾਰਸ਼ ਕਰਨ ਦੀ ਵੀ ਮੰਗ  ਕੀਤੀ। ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਸਾਰੀਆਂ ਸਮੱਸਿਆਵਾਂ ਤੇ ਖੁੱਲ ਕੇ ਵਿਚਾਰ ਚਰਚਾ ਕੀਤੀ ਅਤੇ ਜਲਦੀ ਹੀ ਸਬੰਧਤ ਵਿਭਾਗਾਂ ਨੂੰ ਇਸ ਬਾਰੇ ਦਿਸ਼ਾ ਨਿਰਦੇਸ਼ ਜਾਰੀ ਕਰਨ ਦਾ ਭਰੋਸਾ ਦਿੱਤਾ। ਉਹਨਾਂ ਕਿਹਾ ਕਿ ਸ਼ਹਿਰ ਵਿਚਲੀ ਸੀਵਰੇਜ ਦੀ ਸਮੱਸਿਆ ਜਲਦੀ ਹੱਲ ਹੋਣ ਦੀ ਸੰਭਾਵਨਾ ਹੈ ਕਿਉਂਕਿ ਇਸ ਉਪਰ ਕਾਰਵਾਈ ਚਲ ਰਹੀ ਹੈ। ਉਹਨਾਂ ਸਾਰੀਆਂ ਸਮਾਜਿਕ ਸੰਸਥਾਵਾਂ ਨੂੰ ਸ਼ਹਿਰ ਵਿਚ ਸਾਫ ਸਫਾਈ ਲਈ ਲੋਕਾਂ ਨੂੰ ਜਾਗਰੂਕ ਕਰਨ ਲਈ ਵੀ ਕਿਹਾ।ਸੰਸਥਾ ਦੇ ਪ੍ਰਧਾਨ ਡਾ ਜਨਕ ਰਾਜ ਸਿੰਗਲਾ ਵਲੋਂ ਪ੍ਰੋ ਅਜਮੇਰ ਸਿੰਘ ਔਲਖ ਯਾਦਗਾਰੀ ਆਡਟੋਰੀਅਮ ਅਤੇ ਕਲਾ ਕੇਂਦਰ ਦੀ ਮੰਗ ਵੀ ਉਠਾਈ ਗਈ ਜਿਸ ਉਪਰ ਡਿਪਟੀ ਕਮਿਸ਼ਨਰ ਨੇ ਲੋੜੀਦੇ ਕਦਮ ਚੁੱਕੇ ਜਾਣ ਅਤੇ ਸਬੰਧਤ ਵਿਂਭਾਗ ਨਾਲ ਤਾਲਮੇਲ ਕੀਤੇ ਜਾਣ ਦਾ ਵੀ ਭਰੋਸਾ ਦਿੱਤਾ।ਇਸ ਮੌਕੇ ਬੇਸਹਾਰਾ ਪਸ਼ੂਆ ਦੀ ਸਮੱਸਿਆ ਅਤੇ ਸਹਿਰ ਵਿਚਲੇ ਸਰਕਾਰੀ ਮਾਤਾ ਸੁੰਦਰੀ ਕਾਲਜ ਵਿੱਚ ਅਧਿਆਪਕਾ ਦੀ ਕਮੀ ਦੀ ਗੱਲ ਵੀ ਵਿਚਾਰੀ ਗਈ॥

NO COMMENTS