ਵੀਰ ਚੱਕਰ ਜੇਤੂ ਸ਼ਹੀਦ ਗੁਰਤੇਜ ਸਿੰਘ ਦੀ ਯਾਦਗਾਰ ਬਣਾਉਣ ਲਈ ਜਨਤਕ ਜੱਥੇਬੰਦੀਆ ਦੀ ਮੀਟਿੰਗ

0
40

ਬਰੇਟਾ 23,ਫਰਵਰੀ (ਸਾਰਾ ਯਹਾ /ਰੀਤਵਾਲ): ਭਾਰਤ ਚੀਨ ਸਰਹੱਦ ‘ਤੇ ਸ਼ਹੀਦ ਹੋਏ ਖੇਤਰ ਦੇ ਪਿੰਡ ਬੀਰੇਵਾਲਾ ਡੋਗਰਾ ਦੇ ਵੀਰ ਚੱਕਰ ਜੇਤ¨
ਸੈਨਿਕ ਗੁਰਤੇਜ ਸਿੰਘ ਦੀ ਯਾਦਗਾਰ ਬਣਾਉਣ ਵਿਚ ਹੋ ਰਹੀ ਦੇਰੀ ਬਾਰੇ ਵਿਚਾਰ ਕਰਨ ਲਈ ਅੱਜ ਐਕਸਮੈਨ ਲੀਗ
ਜ਼ਿਲ੍ਹਾ ਮਾਨਸਾ ,ਇਲਾਕਾ ਵਿਕਾਸ ਕਮੇਟੀ ਬਰੇਟਾ ਅਤੇ ਯੁਵਕ ਸੇਵਾਵਾਂ ਕਲੱਬ ਧਰਮਪੁਰਾ ਨੇ ਸਾਂਝੀ
ਮੀਟਿੰਗ ਕੀਤੀ । ਮੀਟਿੰਗ ਵਿੱਚ ਸ਼ਾਮਿਲ ਹੋਏ ਪਿੰਡ ਵਾਸੀਆਂ ਵੱਲੋਂ ਦੱਸਿਆ ਗਿਆ ਕਿ ਅੱਜ ਤੱਕ ਕੇਵਲ ਪਿੰਡ
ਦੇ ਸਕ¨ਲ ਦਾ ਨਾਂ ਹੀ ਬਦਲ ਕੇ ਸ਼ਹੀਦ ਦੇ ਨਾਂਅ ਤੇ ਰੱਖਿਆ ਗਿਆ ਹੈ ਪਰ ਸਰਕਾਰੀ ਐਲਾਨ ਮੁਤਾਬਿਕ
ਉਨ੍ਹਾਂ ਦੀ ਕੋਈ ਹੋਰ ਯਾਦਗਾਰ ਨਹੀਂ ਬਣਾਈ ਗਈ। ਪੰਚਾਇਤ ਸਕੱਤਰ ਸ਼ਤੀਸ ਕੁਮਾਰ ਤੇ ਸਰਪੰਚ ਪੱਪ¨
ਸਿੰਘ ਨੇ ਦੱਸਿਆ ਕਿ ਪਿੰਡ ਵਿਚ ਸ਼ਹੀਦ ਦੇ ਨਾਂ ‘ਤੇ ਬਣਨ ਵਾਲੇ ਖੇਡ ਸਟੇਡੀਅਮ ਦੀ ਉਸਾਰੀ ਦਾ ਕੰਮ ਚੱਲ
ਰਿਹਾ ਹੈ ਪਰ ਅਜਿਹੇ ਅਜਿਹੇ ਸਟੇਡੀਅਮ ਪਿੰਡਾਂ ਵਿੱਚ ਆਮ ਹੀ ਬਣਾਏ ਰਹੇ ਹਨ। ਮੀਟਿੰਗ ਵਿਚ ਮੰਗ ਕੀਤੀ ਗਈ
ਕਿ ਇਥੇ ਵੀਰ ਚੱਕਰ ਜੇਤ¨ ਦੀ ਯਾਦ ਵਿਚ ਸੈਨਿਕ ਯ¨ਨੀਵਰਸਿਟੀ ਤੇ ਸਪੋਰਟਸ ਯ¨ਨੀਵਰਸਿਟੀ ਦੀ ਸਥਾਪਨਾ ਕੀਤੀ ਜਾਵੇ ।
ਇਸ ਮੌਕੇ ‘ਤੇ ਕੈਪਟਨ ਮੇਵਾ ਸਿੰਘ, ਸ¨ਬੇਦਾਰ ਚਤਿੰਨ ਸਿੰਘ , ਜੇਠ¨ ਸਿੰਘ ਕਾਹਨਗੜ੍ਹ,ਗੁਰਦੀਪ ਸਿੰਘ
ਸਸਪਾਲੀ,ਪ੍ਰੇਮ ਚੰਦ,ਮੁਖਤਿਆਰ ਸਿੰਘ ਸੈਦੇਵਾਲਾ,ਦਸੋਂਦਾ ਸਿੰਘ ਬਹਾਦਰਪੁਰ,ਜਸਵਿੰਦਰ ਸਿੰਘ
ਧਰਮਪੁਰਾ, ਜਸਪਾਲ ਸਿੰਘ, ਸੁਰਜੀਤ ਸਿੰਘ ਚਰਨਜੀਤ ਸਿੰਘ ਤੇ ਕੁਲਦੀਪ ਸਿੰਘ ਨੇ ਦੱਸਿਆ ਕਿ ਸ਼ਹੀਦ ਦੀ ਢੁੱਕਵੀ
ਯਾਦਗਾਰ ਬਣਾਉਣ ਲਈ ਜਨਤਕ ਜੱਥੇਬੰਦੀਆ ਦੀ ਅਗਲੀ ਬੈਠਕ ਮਿਤੀ 28 ਫਰਵਰੀ ਨੂੰ ਪਿੰਡ ਬੀਰੇਵਾਲਾ ਡੋਗਰਾ
ਵਿੱਖੇ ਰੱਖੀ ਗਈ ਹੈ। ਉਨ੍ਹਾਂ ਇਲਾਕੇ ਦੀਆਂ ਸਮਾਜ ਸੇਵੀ ਜਥੇਬੰਦੀਆਂ, ਰਾਜਸੀ ਪਾਰਟੀਆਂ ਪੜ੍ਹੇ ਲਿਖੇ
ਨੌਜਵਾਨਾਂ ਨੂੰ ਇਸ ਮੀਟਿੰਗ ਪਹੁੰਚਣ ਦੀ ਅਪੀਲ ਕੀਤੀ ਤਾਂ ਜੋ ਪੰਜਾਬ ਸਰਕਾਰ ਵੱਲੋਂ ਸ਼ਹੀਦ ਗੁਰਤੇਜ਼ ਸਿੰਘ ਦੇ
ਭੋਗ ਸਮੇਂ ਕੀਤੇ ਐਲਾਨਾਂ ਤੇ ਅਮਲ ਕਰਾਉਣ ਲਈ ਜਨਤਕ ਦਬਾਅ ਬਣਾਇਆ ਜਾ ਸਕੇ।
ਫੋਟੋ- ਸ਼ਹੀਦ ਗੁਰਤੇਜ ਸਿੰਘ ਨੂੰ ਸ਼ਰਧਾਜ਼ਲੀ ਭੇਟ ਕਰਦੇ ਹੋਏ ਐਕਸਮੈਨ ਲੀਗ ਦੇ ਮੈਂਬਰ

NO COMMENTS