*ਵਿੱਦਿਆ ਭਾਰਤੀ ਪੰਜਾਬ ਦਾ ਸਰਵਹਿੱਤਕਾਰੀ ਸੁਪਰ 100 ਬਣਿਆ ਵਿਦਿਆਰਥੀਆਂ ਦੀ ਖਿੱਚ ਦਾ ਕੇਂਦਰ*

0
89

ਬੁਢਲਾਡਾ 8ਮਈ  (ਸਾਰਾ ਯਹਾਂ/ ਅਮਨ ਮਹਿਤਾ ) : ਸਰਵਹਿੱਤਕਾਰੀ ਸਿੱਖਿਆ ਸੰਮਤੀ ਪੰਜਾਬ ਵਿੱਦਿਆ ਭਾਰਤੀ ਦੀ ਪੰਜਾਬ ਪ੍ਰਾਂਤ ਦੀ ਇਕਾਈ ਹੈ, ਜਿਸ ਨੇ ਪਿਛਲੇ ਸਾਲ ਸਰਵਹਿੱਤਕਾਰੀ ਸੁਪਰ 100  ਸ੍ਰੀ ਵਿਜੈ ਨੱਡਾ ਜੀ ਸੰਗਠਨ ਮੰਤਰੀ ਵਿੱਦਿਆ ਭਾਰਤੀ ਉੱਤਰੀ ਖੇਤਰ ਦੇ ਮਾਰਗ ਦਰਸ਼ਨ ਵਿਚ ਸ਼ੁਰੂ ਕੀਤਾ ਸੀ। ਜੋ ਵਿਦਿਆਰਥੀਆਂ ਦੇ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ।ਇਸ ਸੰਬੰਧ ਵਿੱਚ ਪ੍ਰਿੰਸੀਪਲ ਸ੍ਰੀ ਪਵਨ ਕੁਮਾਰ ਜੀ ਨੇ ਦੱਸਿਆ ਕਿ ਪੰਜਾਬ ਸੁਪਰ 100 ਵਿੱਚ ਕਲਾਸ ਛੇਵੀਂ ਤੋਂ ਅੱਠਵੀਂ ਤੱਕ ਹਰ ਕਲਾਸ ਵਿੱਚ ਬੱਚਿਆਂ ਦਾ ਚੁਣਾਵ ਕਰ ਕੋਡਿੰਗ, ਰੋਬਾਟਿਕਸ, ਵੈਸਟ ਟੂ ਵੈਲਥ ਸਮੇਤ ਹੋਰ ਵਿਸ਼ਿਆਂ ਨੂੰ ਪੜ੍ਹਾਇਆ ਗਿਆ। ਜਿਸ ਕਾਰਨ ਇਹ ਕਾਰਜ ਕਰਮ ਲੋਕਪ੍ਰਿਯ ਹੋਇਆ।ਪਿਛਲੇ ਦਿਨਾਂ ਵਿੱਚ ਇਸ ਨੂੰ ਪੰਜਾਬ ਲਈ ਵੀ ਖੋਲ੍ਹ ਦਿੱਤਾ ਗਿਆ। ਪ੍ਰੀਖਿਆ 16 ਮਈ ਨੂੰ ਹੋਣੀ ਹੈ। ਇਸ ਸਾਲ ਸਰਵਹਿੱਤਕਾਰੀ ਸਿੱਖਿਆ ਸਮਿਤੀ ਦੇ ਨਿਰਦੇਸ਼ ਅਨੁਸਾਰ ਪੰਜਾਬ ਸੁਪਰ 100  ਦਾ ਸੰਚਾਲਨ ਸਰਵਹਿਤਕਾਰੀ ਪ੍ਰਕਾਸ਼ਨ ਸੁਸਾਇਟੀ ਕਰ ਰਹੀ ਹੈ।

NO COMMENTS