ਮਾਨਸਾ/ਬੁਢਲਾਡਾ 13 ਫਰਵਰੀ (ਸਾਰਾ ਯਹਾਂ/ ਬੀਰਬਲ ਧਾਲੀਵਾਲ )—- ਅਨਾਜ਼ ਮੰਡੀ ਭੀਖੀ ਅਤੇ ਅਨਾਜ ਮੰਡੀ ਬੁਢਲਾਡਾ ਵਿਖੇ ਸ਼੍ਰੋਮਣੀ ਅਕਾਲੀ ਦਲ ਸੁਪਰੀਮੋ ਸੁਖਵੀਰ ਸਿੰਘ ਬਾਦਲ ਨੇ ਹਲਕਾ ਪੱਧਰੀ ਰੈਲੀ ਨੂੰ ਸੰਬੋਧਨ ਕਰਦੇ ਕਿਹਾ ਕਿ ਮਾਨਸਾ ਦੇ ਵਿੱਦਿਅਕ ਅਤੇ ਸਿਹਤ ਸੇਵਾਵਾ ਦੀਆ ਕਮੀਆ ਪੂਰਨ ਲਈ ਸੱਤਾ ਵਿੱਚ ਆਉਣ ਤੇ ਵਿਸ਼ੇਸ ਉਪਰਾਲੇ ਕੀਤੇ ਜਾਣਗੇ।ਉਨ੍ਹਾ ਕਿਹਾ ਕਿ ਮਾਨਸਾ ਵਿਖੇ ਮੈਡੀਕਲ ਕਾਲਜ਼ ਦੀ ਸਥਾਪਨਾ ਤੋਂ ਇਲਾਵਾ 5 ਹਜ਼ਾਰ ਆਬਾਦੀ ਪਿੱਛੇ ਵਿਸ਼ੇਸ ਮਲਟੀਪਰਪਜ਼ ਸਰਕਾਰੀ ਸਕੂਲ ਖੋਲੇ ਜਾਣਗੇ ਤਾ ਜੋ ਵਿਦਿਆਰਥੀਆਂ ਨੂੰ ਇੱਕ ਕੰਪਲੈਕਸ਼ ਵਿੱਚ ਹਰ ਤਰ੍ਹਾ ਦੀ ਸਿੱਖਿਆਂ ਮੁਹੱਇਆ ਕਰਵਾਈ ਜਾ ਸਕੇ।ਉਨ੍ਹਾ ਕਿਹਾ ਕਿ ਆਗਾਮੀ ਸਮੇਂ ਵਿੱਚ ਪਾਣੀ ਦੀ ਹੋ ਰਹੀ ਗੰਭੀਰ ਸਮੱਸਿਆ ਦੇ ਹੱਲ ਲਈ ਨਹਿਰੀ ਪਾਣੀ ਦੀ ਸੁਚੱਜ਼ੀ ਵਰਤੋਂ ਵਾਸਤੇ ਹਰ ਖੇਤ ਤੱਕ ਜਮੀਨਦੋਜ਼ ਪਾਇਪਾ ਰਾਹੀ ਪਾਣੀ ਪਹੁੰਚਾਇਆ ਜਾਵੇਗਾ।ਉਨ੍ਹਾ ਵਾਅਦਿਆਂ ਦਾ ਪਿਟਾਰਾ ਖੋਲਦੀਆਂ ਕਿਹਾ ਕਿ ਵਿਦੇਸ਼ੀ ਵਿੱਚ ਸਿੱਖਿਆ ਹਾਸ਼ਲ ਕਰਨ ਲਈ 10 ਲੱਖ਼ ਰੁਪੈ, ਸਵੈ-ਰੁਜ਼ਗਾਰ ਲਈ 5 ਲੱਖ਼, ਬੇਘiਰਆਂ ਲਈ ਪਲਾਟ ਤੋਂ ਇਲਾਵਾ ਹਰ ਨੀਲਾ ਕਾਰਡ ਧਾਰਕ ਨੂੰ 2 ਹਜ਼ਾਰ ਰੁਪੈ ਪ੍ਰਤੀ ਮਹੀਨਾ ਵਿੱਤੀ ਮੱਦਦ ਜਾਵੇਗੀ।ਸਰਦਾਰ ਬਾਦਲ ਨੇ ਕੇਜ਼ਰੀਵਾਲ ਨੂੰ ਪੰਜਾਬ ਦੋਖ਼ੀ ਦੱਸਦਿਆ ਕਿਹਾ ਕਿ ਕੇਜਰੀਵਾਲ ਨੇ ਅੰਨ੍ਹਾ ਹਜਾਰੇ ਨਾਲ ਵੀ ਠੱਗੀ ਮਾਰੀ ਅਤੇ ਕਿਹਾ ਕਿ ਗਰੀਬਾਂ, ਰਿਕਸ਼ਾ ਚਾਲਕਾਂ ਅਤੇ ਰੇਹੜੀ ਵਾਲਿਆਂ ਨੂੰ ਟਿਕਟਾਂ ਦੇਵੇਗੀ। ਪਰ ਗਰੀਬਾਂ ਦਾ ਖਹਿੜਾ ਛੱਡ ਕੇ ਕੇਜਰੀਵਾਲ ਨੇ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਦੂਸਰੀਆਂ
ਪਾਰਟੀਆਂ ਤੋਂ ਟਿਕਟ ਦੀ ਇੱਛਾ ਲੈ ਕੇ ਆਏ ਵਿਅਕਤੀਆਂ ਨੂੰ ਕਰੋੜਾਂ ਰੁਪਏ ਦੀਆਂ ਟਿਕਟਾਂ ਦਿੱਤੀਆਂ। ਪਹਿਲਾਂ ਪੰਜਾਬ ਨੂੰ ਸੰਜੇ ਸਿੰਘ ਠੱਗ ਕੇ ਚਲਾ ਗਿਆ, ਹੁਣ ਰਾਘਵ ਚੱਢਾ ਨੂੰ ਪੰਜਾਬ ਨਾਲ ਠੱਗੀ ਮਾਰਨ ਲਈ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦੇ ਦੋ ਚਿਹਰੇ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਮੌਕਾਪ੍ਰਸਤੀ ਦਿਖਾਉਂਦਿਆਂ ਬਿਕਰਮ ਮਜੀਠੀਆ ਤੋਂ ਵੀ ਮੁਆਫੀ ਮੰਗੀ ਹੈ, ਜਿਸ ਪ੍ਰਤੀ ਉਹ ਪੂਰੀ ਤਰ੍ਹਾਂ ਚੁੱਪੀ ਧਾਰੀ ਬੈਠਾ ਹੈ। ਜੇਕਰ ਤੁਸੀ ਉਸ ਨੂੰ ਵੋਟ ਦੇ ਦਿੱਤੀ ਤਾ ਉਹ ਸੱਤਾ ਹਾਸ਼ਲੀ ਤੇ ਸੁਪਰੀਮ ਕੋਰਟ ਰਾਹੀ ਪੰਜਾਬ ਦਾ ਪਾਣੀ ਦਿੱਲੀ ਲੈ ਜਾਵੇਗਾ।ਪ੍ਰਦੂਸ਼ਨ ਦੇ ਨਾਮ ਤੇ ਸੂਬੇ ਦੇ ਥਰਮਲ ਪਲਾਟਾਂ ਅਤੇ ਪਰਾਲੀ ਨੂੰ ਅੱਗ ਲਾਉਣ ਦੇ ਨਾ ਤੇ ਕਿਸਾਨੀ ਨੂੰ ਵੀ ਪ੍ਰੇਸ਼ਾਨ ਕਰੇਗਾ।ਉਨ੍ਹਾ ਸ਼੍ਰੋਮਣੀ ਅਕਾਲੀ ਦਲ ਨੂੰ ਸੂਬੇ ਦੇ ਲੋਕਾ ਦੇ ਹਰ ਦੁੱਖ-ਸੁੱਖ ਦੇ ਸਾਕੀ ਦੱਸਦਿਆ ਅਕਾਲੀ ਉਮੀਦਵਾਰ ਪ੍ਰੇਮ ਅਰੋੜਾ ਲਈ ਵੋਟ ਦੀ ਮੰਗ ਕੀਤੀ।ਰੈਲੀ ਨੂੰ ਸੰਬੋਧਨ ਕਰਦਿਆ ਸੀਨੀਅਰ ਅਕਾਲੀ ਆਗੂ ਬਲਵਿੰਦਰ ਸਿੰਘ ਭੂਦੜ ਨੇ ਕਿਹਾ ਕਿ ਪੰਜਾਬ ਦੇ ਲੋਕ ਅਣਖ਼ੀ ਅਤੇ ਬਹਾਦਰ ਜਰਨੈਲਾ ਦੇ ਵੰਸ਼ਜ ਹਨ ਉਹ ਕੇਜਰੀਵਾਲ ਵਰਗੇ ਧਾੜਵੀ ਨੂੰ ਕਦੇ ਬਰਦਾਸ਼ਤ ਨਹੀ ਕਰਨਗੇ।ਉਨ੍ਹਾ ਆਮ ਆਦਮੀ ਪਾਰਟੀ ਦੇ ਆਗੂਆਂ ਦੀ ਭਰੋਸੇ ਯੋਗਤਾ ਤੇ ਟਿੱਪਣੀ ਕਰਦਿਆ ਕਿਹਾ ਕਿ ਇਹ ਦਲਬਦਲੂ ਭੌਰੇ ਹਨ, ਇੰਨ੍ਹਾ ਦੀ ਆਦਤ ਕਦੇ ਇਸ ਫੁੱਲ-ਕਦੇ ਉਸ ਫੁੱਲ ਦੀ
ਖੁਸ਼ਬੂ ਸੁੰਗਣ ਦੀ ਹੈ।ਉਨ੍ਹਾ ਕੇਜ਼ਰੀਵਾਲ ਨੂੰ ਬੇਗੈਰਤ ਦੱਸਦੇ ਕਿਹਾ ਕਿ ਆਪਣੀ ਹਿੱਤਾ ਲਈ ਹਮੇਸ਼ਾ ਝੂਠ ਦਾ ਸਹਾਰਾ ਲੈਦਾ ਹੈ ਇਸ ਦਾ ਪੁੱਖ਼ਤਾ ਪ੍ਰਮਾਣ ਮਜੀਠੀਆਂ ਤੋਂ ਮੁਆਫ਼ੀ ਮੰਗਣਾ ਹੈ ਜੋ ਸੂਬੇ ਦੇ ਹਰ ਵਾਸ਼ਿੰਦੇ ਨੂੰ ਪਤਾ ਹੈ।ਅਕਾਲੀ ਉਮੀਦਵਾਰ ਪ੍ਰੇਮ ਅਰੋੜਾ ਨੇ ਵੋਟ ਦੀ ਮੰਗ ਕਰਦਿਆ ਕਿਹਾ ਕਿ ਉਹ ਨਿਮਾਣਾ ਹੋ ਕੇ ਲੋਕ ਸੇਵਾ ਕਰੇਗਾ।ਰੈਲੀ ਵਿੱਚ ਸ਼ੌਮਣੀ ਅਕਾਲੀ ਦੇ ਜਿਲਿ ਪ੍ਰਧਾਨ ਗੁਰਮੇਲ ਸਿੰਘ ਫਫੜੇ, ਜਿਲਾ ਯੂਥ। ਪਰਦਾਨ ਗੁਰਪ੍ਰੀਤ ਸਿੰਘ ਚਹਿਲ , ਜ਼ਿਲਾ ਪ੍ਰਧਾਨ ਗੁਰਦੀਪ ਸਿੰਘ ਟੋਡਰਪੁਰ, soi ਰੌਬਿਨ ਬਰਾੜ, ਸੱਤਪਾਲ ਬਾਂਸਲ , ਸ਼ਾਮ ਲਾਲ ਧਲੇਵਾਂ , ਅੰਗਰੇਜ਼ ਮਿੱਤਲ, ਆਤਮਜੀਤ ਸਿੰਘ ਕਾਲਾ , ਜਸਬਿੰਦਰ ਸਿੰਘ ਚਕੇਰੀਆਂ, ਮਨਦੀਪ ਸਿੰਘ ਗੰਢੂ, ਜਸਪਾਲ ਸਿੰਘ ਗੰਢੂ , ਦਵਿੰਦਰ ਸਿੰਘ ਚੱਕ ਅਲੀਸ਼ੇਰ, ਸੂਰਜ ਕੌਰ ਖਿਆਲਾ, ਇਲਾਵਾ ਵੱਡੀ ਗਿਣਤੀ ਵਿੱਚ ਅਕਾਲੀ ਵਰਕਰ ਮੋਜੂਦ ਸਨ।