*ਵਿਸ਼ਾਲ 501 ਕੰਜਕਾਂ ਪੂਜਨ ਮਾ ਦਾ ਵਿਸ਼ਾਲ ਭੰਡਾਰਾ 29 ਮਾਰਚ ਨੂੰ*

0
105

ਮਾਨਸਾ  (ਸਾਰਾ ਯਹਾਂ/  ਮੁੱਖ ਸੰਪਾਦਕ) : ਸ਼੍ਰੀ ਸ਼ਕਤੀ ਕੀਰਤਨ ਮੰਡਲ (ਜੈ ਮਾਂ ਮੰਦਿਰ ਰਜਿ 17) ਵਲੋਂ ਹਰ ਸਾਲ ਦੀ ਤਰ੍ਹਾਂ 39 ਵਿਸ਼ਾਲ 501 ਕੰਜਕਾਂ ਅਤੇ ਵਿਸ਼ਾਲ ਭੰਡਾਰਾ ਚੇਤ ਸੁਦੀ ਦੁਰਗਾ ਅਸ਼ਟਮੀ ਮਿਤੀ 29 ਮਾਰਚ 2023 ਦਿਨ ਬੁੱਧਵਾਰ ਜੈ ਮਾਂ ਮੰਦਿਰ ਰਮਨ ਸਿਨੇਮਾ ਰੋਡ ਨੇੜੇ ਮਹਾਰਾਜਾ ਅਗਰਸੈਨ ਭਵਨ ਵਿਖੇ ਮਨਾਇਆ ਜਾ ਰਿਹਾ ਹੈ ਸ਼ਕਤੀ ਕੀਰਤਨ ਮੰਡਲ ਦੇ ਪ੍ਰਧਾਨ ਸ਼੍ਰੀ ਰਾਜ ਕੁਮਾਰ ਮਿੱਤਲ ਅਤੇ ਸੀਨੀਅਰ ਵਾਈਸ ਪ੍ਰਧਾਨ ਸ਼੍ਰੀ ਬਿੰਦਰ ਪਾਲ ਗਰਗ,ਉਪ ਪ੍ਰਧਾਨ ਰਾਜੀਵ ਗੋਇਲ, ਜਰਨਲ ਸਕੱਤਰ ਵਿਨੋਦ ਬਾਂਸਲ, ਖਜ਼ਾਨਚੀ ਕਿਸ਼ਨ ਮਦਨ ਅਤੇ ਇਸਤਰੀ ਸਤਿਸੰਗ ਮਹਿਲਾ ਮੰਡਲ ਜੈ ਮਾਂ ਮੰਦਿਰ ਇਸਤਰੀ ਸਤਿਸੰਗ ਦੇ ਪ੍ਰਧਾਨ ਭੈਣ ਰੈਨੂੰ ਅਰੋੜਾ, ਨਿਸ਼ਾ ਹੰਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੀ ਸ਼ਕਤੀ ਕੀਰਤਨ ਮੰਡਲ ਮਾਨਸਾ ਵਲੋਂ ਚੇਤ ਦੇ ਪਾਵਨ ਪਵਿੱਤਰ ਨਵਰਾਤਿਆਂ ਵਿਚ ਸਾਡੇ ਮੰਡਲ ਵਲੋਂ ਪਿਛਲੇ 38ਸਾਲਾ ਤੋਂ ਇਹ ਵਿਸ਼ਾਲ 501 ਕੰਜਕਾਂ ਪੂਜਨ ਅਤੇ ਵਿਸ਼ਾਲ ਭੰਡਾਰਾ ਬੜੀ ਸ਼ਰਧਾ ਭਾਵਨਾ ਕੀਤਾ ਜਾ ਰਿਹਾ ਹੈ ਅਤੇ ਅਤੇ ਮਾਂ ਦੇ ਪਹਿਲੇ ਨਰਾਤੇ ਮੰਦਿਰ ਵਿਚ ਦੁਰਗਾ ਪਾਠ ਮੰਦਿਰ ਦੇ ਮੁੱਖ ਪੂਜਾਰੀ ਪੂਜਾਰੀ ਸ਼੍ਰੀ ਨਵਰਾਜ ਸ਼ਾਸਤਰੀ ਵਲੋਂ ਨਵ ਦੁਰਗਾ ਦਾ ਪਾਠ ਸ਼ੁਰੂ ਕਰਵਾਇਆ ਜਾਂਦਾ ਹੈ ਅਤੇ ਚੇਤ ਦੁਰਗਾ ਅਸ਼ਟਮੀ ਵਾਲੇ ਦਿਨ ਨਵ ਗ੍ਰਹਿ ਪੂਜਨ, ਅਤੇ ਮਾਂ ਭਗਵਤੀ ਦਾ ਹਵਨ ਯੱਗ, ਜੋਤੀ ਪ੍ਰਚੰਡ, ਝੰਡਾ ਪੂਜਨ ਅਤੇ ਨਵ ਦੁਰਗਾ ਜੋਤੀਆਂ ਪੂਜਨ ਕਰਕੇ ਮਾਤਾ ਦੀਆਂ ਛੋਟੀਆਂ ਛੋਟੀਆਂ ਕੰਜਕਾਂ ਦਾ ਪੂਜਨ ਸ਼ਹਿਰ ਦੀਆਂ ਵੱਖ ਵੱਖ ਧਾਰਮਿਕ ਹਸਤੀਆਂ ਵੱਲੋਂ ਕੀਤਾ ਜਾਂਦਾ ਹੈ ਅਤੇ ਮਾਤਾ ਰਾਣੀ ਦਾਂ ਵਿਸ਼ਾਲ ਭੰਡਾਰਾ ਲਗਾਇਆ ਜਾਂਦਾ ਹੈ ਅਤੇ ਮਾਤਾ ਦਾ ਗੁਣਗਾਨ ਸ਼ਹਿਰ ਦੀਆਂ ਸਮੂਹ ਜਾਗਰਣ ਮੰਡਲੀਆਂ ਵਲੋਂ ਕੀਤਾਂ ਜਾਵੇਗਾ ਮੰਡਲ ਦੇ ਸਰਪ੍ਰਸਤ ਸ਼੍ਰੀ ਰਾਜ ਕੁਮਾਰ ਮਾਲਵਾ ਨੇ ਦੱਸਿਆ ਕਿ ਇਹ ਵਿਸ਼ਾਲ ਕੰਜਕਾਂ ਪੂਜਨ ਸ਼ਹਿਰ ਦਾ ਸਾਂਝਾ ਚੇਤ ਸੁਦੀ ਦੁਰਗਾ ਅਸ਼ਟਮੀ ਉਤਸਵ ਹੈ ਭਾਵੇਂ ਇਸ ਨੂੰ ਸ਼ਕਤੀ ਕੀਰਤਨ ਮੰਡਲ (ਜੈ ਮਾਂ ਮੰਦਿਰ ਰਜਿ ਮਾਨਸਾ ਆਯੋਜਿਤ ਕਰਦੇ ਹਨ ਪਰ ਮਾਂ ਭਗਵਤੀ ਦੀ ਅਪਾਰ ਕਿਰਪਾ ਨਾਲ ਇਸ ਮੰਦਿਰ ਵਿਚ ਲੋਕਾਂ ਦੀ ਮਨੋਕਾਮਨਾ ਪੂਰੀਆਂ ਹੁੰਦੀਆਂ ਹਨ ਅਤੇ ਮਾਂ ਭਗਵਤੀ ਅਸ਼ਟਮੀ ਦਾ ਮੇਲਾ ਹੀ ਹੁੰਦਾ ਅਤੇ ਸਾਰੇ ਮਾਨਸਾ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਹੈ ਮਾਂ ਭਗਵਤੀ ਦੀ ਅਪਾਰ ਕਿਰਪਾ ਅਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਮਾਂ ਦਾ ਵਿਸ਼ਾਲ ਕੰਜਕਾਂ ਪੂਜਨ ਸਾਰੇ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਸੰਪੂਰਨ ਕੀਤਾ ਜਾਵੇ

NO COMMENTS