ਵਿਸ਼ਾਲ ਲੰਗਰ ਲੱਗ ਰਿਹਾ ਹੈ ਮਾਨਸਾ ਵਿੱਚ ਲੋਕਾਂ ਦੇ ਸਹਿਯੋਗ ਨਾਲ

0
122

ਮਾਨਸਾ ,28(ਸਾਰਾ ਯਹਾ, ਬਲਜੀਤ ਸ਼ਰਮਾ) ਜਿਥੇ ਕਿ ਸਾਰੀ ਦੁਨੀਆਂ ਅੱਜ ਸਾਰੀ ਦੁਨੀਆਂ ਨੂੰ ਕਰੋਨਾ ਵਾਇਰਸ ਨੇ ਡਰਾਇਆ ਹੋਇਆ ਉਥੇ ਭਾਰਤ ਦੇ ਕੁਝ ਸਟੇਟਾਂ ਵਿਚ ਲਾਕਡਾਉਨ ਹੈ ਅਤੇ ਕਈ ਸਟੇਟਾਂ ਵਿਚ ਕਰਫਿਊ ਲੱਗਿਆ ਹੋਇਆ ਹੈ ਅਤੇ ਪੰਜਾਬ ਸਰਕਾਰ ਨੇ ਵੀ ਇਸ ਕਰੋਨਾ ਵਾਇਰਸ ਤੇ ਲੋਕਾਂ ਨੂੰ ਬਚਾਇਆ ਜਾ ਸਕੇ ਇਸ ਲਈ ਕਰਫ਼ਿਊ ਲਗਾਇਆ ਹੋਇਆ ਹੈ ਅਤੇ ਜਿਥੇ ਕੁਝ ਵਰਗ ਅਜਿਹਾ ਹੈ ਜ਼ੋ ਬਹੁਤ ਗਰੀਬ ਹੈ ਭਾਵੇਂ ਪੰਜਾਬ ਦੇ ਮੁੱਖ ਮੰਤਰੀ ਨੇ ਜ਼ਿਲੇ ਦੇ ਹਰੇਕ ਡਿਪਟੀ ਕਮਿਸ਼ਨਰਾਂ ਨੂੰ ਫੰਡ ਦਿੱਤੇ ਹਨ ਅਤੇ ਪਿੰਡਾਂ ਦੇ ਸਰਪੰਚਾਂ ਨੂੰ ਹਰ ਰੋਜ਼ 5000ਫੰਡ ਇਸ ਕਰੋਨਾ ਵਾਇਰਸ ਦੇ ਲਈ ਦਿੱਤੇ ਹਨ ਕਿ ਜਿਹੜੇ ਲੋਕ ਹਰ ਰੋਜ਼ ਕਮਾਈ ਕਰਕੇ ਆਪਣਾ ਪੇਟ ਪਾਲਦੇ ਹਨ ਉਨ੍ਹਾਂ ਨੂੰ ਰਾਸ਼ਨ ਦਿੱਤਾ ਜਾ ਸਕੇ ਪਰ ਇਹਨਾਂ ਹਾਲਤਾਂ ਵਿੱਚ ਪੰਜਾਬ ਦੇ ਵੱਖ-ਵੱਖ ਐਨ ਜੀ ਓਜ਼ ਅਤੇ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਵੱਲੋਂ ਇਸ ਕਰੋਨਾ ਵਾਇਰਸ ਦੀ ਜੰਗ ਨਾਲ ਲੜਨ ਲਈ ਉਨ੍ਹਾਂ ਲੋਕਾਂ ਲਈ ਲੰਗਰ ਤਿਆਰ ਕਰਕੇ ਅਤੇ ਮਹੀਨੇ ਭਰ ਦਾ ਰਾਸ਼ਨ ਵੰਡਿਆ ਜਾ ਰਿਹਾ ਹੈ ਮਾਨਸਾ ਵਿਖੇ ਸਾਰੀਆਂ ਸੰਸਥਾਵਾਂ ਵੱਲੋਂ ਇੱਕ ਸਾਂਝਾ ਪਲੇਟਫਾਰਮ ਬਣਾ ਕੇ ਸ਼ਿਵ ਤਿਰਵੈਣੀ ਮੰਦਿਰ ਸਟੇਸ਼ਨ ਵਿਖੇ ਜਿਥੇ ਕਿ ਪਹਿਲਾਂ ਵੀ ਹਰ ਰੋਜ਼ ਦੋ ਸਮੇਂ ਲੰਗਰ ਅਸ਼ੋਕ ਲਾਲੀ ਪ੍ਰਧਾਨ ਦੀ ਅਗਵਾਈ ਵਿਚ ਲਗਦਾ ਸੀ ਉਥੇ ਸਾਰੀਆਂ ਸੰਸਥਾਵਾਂ ਵੱਲੋਂ ਇੱਕ ਸਾਂਝੀ ਕਮੇਟੀ ਬਣਾ ਕੇ ਇਸ ਲੰਗਰ ਨੂੰ ਪ੍ਰਸ਼ਾਸਨ ਦੇ ਸਹਿਯੋਗ ਨਾਲ ਵੱਡੇ ਲੰਗਰ ਵਿਚ ਤਬਦੀਲ ਕਰ

ਦਿੱਤਾ ਹੈ ਅਤੇ ਤਕਰੀਬਨ ਹਰ ਰੋਜ਼ 10000 ਪੈਕਿਟ ਰੋਟੀ ਦਾਲ ਚਾਵਲ ਦੇ ਮਾਨਸਾ ਦੇ ਵੱਖ-ਵੱਖ ਵਾਰਡਾਂ ਵਿਚ ਅਤੇ ਗਰੀਬ ਬਸਤੀਆਂ ਵਿਚ ਵੰਡਿਆ ਜਾ ਰਿਹਾ ਹੈ ਅਤੇ ਰਾਸ਼ਨ ਵੰਡਿਆ ਜਾ ਰਿਹਾ ਹੈ ਜਿਸ ਵਿਚ ਦਾਲਾਂ ਆਟਾ ਖੰਡ ਸਬਜ਼ੀਆਂ ਚਵਾਲ ਨਮਕ ਮਿਰਚ ਮਸਾਲਾ ਹੋਰ ਘਰੇਲੂ ਵਰਤੋਂ ਦਾ ਸਮਾਨ ਵੰਡਿਆ ਜਾ ਰਿਹਾ ਹੈ ਉਸ ਵਿੱਚ ਸਮਾਜ ਦੇ ਹਰ ਵਰਗ ਦੇ ਲੋਕ ਸ਼ਾਮਲ ਹਨ ਅਤੇ ਜਿਥੇ ਲੋਕਾਂ ਖੁਲੇ ਦਿਲ ਨਾਲ ਵੰਡਿਆ ਜਾ ਰਿਹਾ ਹੈ ਉਥੇ ਮਾਨਸਾ ਦੇ ਲੋਕਾਂ ਵਲੋਂ ਇਸ ਚੱਲ ਰਹੇ ਕਰਜ਼ ਵਿਚ ਖੁੱਲਾਂ ਦਾਨ ਦਿੱਤਾ ਜਾ ਰਿਹਾ ਹੈ ਅੱਜ ਜਿੰਨਾ ਲੋਕਾਂ ਨੇ ਦਾਨ ਦਿੱਤਾ ਮੰਦਿਰ ਕਮੇਟੀ ਅਤੇ ਸਾਡੇ ਇਸ ਸਾਂਝੀ ਕਮੇਟੀ ਦੇ ਮੈਂਬਰਾਂ ਵੱਲੋਂ ਉਨ੍ਹਾਂ ਦਾਨੀ ਸੱਜਣਾਂ ਦਾ ਬਹੁਤ ਧੰਨਵਾਦ ਕੀਤਾ ਗਿਆ ਅੱਜ ਕੁਝ ਵੇਰਵਾ ਮਾਨਸਾ ਦੇ ਲੋਕਾਂ ਦਾ ਜਿਨ੍ਹਾਂ ਨੇ ਦਾਨ ਦਿੱਤਾ ਮਹਿਲਾ ਸੁੰਦਰ ਕਾਂਡ ਸੁਸਾਇਟੀ, ਸਮਰਜੀਤ ਮਾਨਸ਼ਾਹੀਆ, ਗੁਰੂ ਪਦਮ ਜੈਨ ਸੁਸਾਇਟੀ,ਅਪੈਕਸ ਕਲੱਬ, ਬਿੱਟੂ ਸੇਠੀ ਆਈਸਕ੍ਰੀਮ ਵਾਲੇ, ਵਿਜੇ ਈ ਉ, ਸੱਤਪਾਲ ਜੋੜਕੀਆਂ, ਸੀਤਾ ਰਾਮ ਮਾਂ ਰੁਲਦੂ ਰਾਮ, ਰੋਟਰੀ ਗ੍ਰੇਟਰ,ਹੁਕਮ ਚੰਦ ਰੋਟਰੀ ਰਾਇਲ , ਸ਼ਿਵ ਤਿਰਵੈਣੀ ਪਾਰਕ ਰੋਡ ਨੰਦੀ ਐਮ ਸੀ, ਨਾਜ਼ਰ ਸਿੰਘ ਮਾਨਸ਼ਾਹੀਆ ਮਾਨਯੋਗ ਐਮ ਐਲ ਏ ਮਾਨਸਾ, ਹਰਜੀਤ ਸਿੰਘ ਸੋਢੀ ਰਾਕੇਸ਼ ਬਾਂਸਲ, ਹੈਪੀ ਠੇਕੇਦਾਰ ਕਰਤਾ ਰਾਮ ਰਮੇਸ਼ ਕੁਮਾਰ, ਬਾਕੀ ਆਟਾ, ਦਾਲ ਖੰਡ, ਸਬਜ਼ੀਆਂ,ਆਲੂ ਪਿਆਜ਼ ਲੱਕੜ ਹਰ ਤਰ੍ਹਾਂ ਦਾ ਦਾਨ ਦੇ ਕੇ ਇਸ ਮਹਾਨ ਯੱਗ ਵਿੱਚ ਆਪਣਾਂ ਹਿੱਸਾ ਪਾਇਆ

LEAVE A REPLY

Please enter your comment!
Please enter your name here