*ਵਿਸ਼ਵ ਵਾਤਾਵਰਣ ਦਿਵਸੋ ਦੇ ਮੱਦੇਨਜ਼ਰ ਮਾਨਸਾ ਪੁਲਿਸ ਵੱਲੋਂ ਇਸ ਮਹੀਨੇ ਅੰਦਰ 6000 ਬੂਟੇ ਲਗਾਉਣ ਦਾ ਟੀਚਾ—ਐਸ.ਐਸ.ਪੀ. ਸ੍ਰੀ ਗੌਰਵ ਤੂਰਾ*

0
9

ਮਾਨਸਾ, 10—06—2022  (ਸਾਰਾ ਯਹਾਂ/ ਮੁੱਖ ਸੰਪਾਦਕ ) : ਸ੍ਰੀ ਗੌਰਵ ਤੂਰਾ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਵੱਲੋਂ ਪ੍ਰੈਸ ਨੋਟ ਜਾਰੀ ਕਰਦ ੇ
ਹੋੲ ੇ ਦੱਸਿਆ ਗਿਆ ਕਿ ਮਾਨਸਾ ਪੁਲਿਸ ਵੱਲੋਂ ੋਵਿਸ਼ਵ ਵਾਤਾਵਰਣ ਦਿਵਸੋ ਮਨਾਉਦਿਆਂ ਇਸ ਮਹੀਨੇ ਦੌਰਾਨ 6000 ਬੂਟੇ
ਲਗਾਉਣ ਦਾ ਟੀਚਾ ਮਿੱਥਿਆ ਗਿਆ ਹੈ। ਮਾਨਸਾ ਪੁਲਿਸ ਵੱਲੋਂ ਸ੍ਰੀ ਸੁਰਿੰਦਰਾ ਕੁਮਾਰ ਪ੍ਰੋਹਿਤ, ਮੈਨੇਜਿੰਗ ਡਾਇਰੈਕਟਰ
ਆਈ.ਸੀ.ਆਈ.ਸੀ.ਆਈ. ਫਾਊਡੇਸ਼ਨ ਚੰਡੀਗੜ ਅਤ ੇ ਜਿਲਾ ਬਾਗਬਾਨੀ ਵਿਭਾਗ ਮਾਨਸਾ ਦੇ ਸਹਿਯੋਗ ਨਾਲ ਇਸ ਮੁਹਿੰਮ
ਦੀ ਸੁਰੂਆਤ ਕਰਦਿਆਂ ਅੱਜ ਪੁਲਿਸ ਲਾਈਨ ਮਾਨਸਾ ਵਿਖੇ ਸ੍ਰੀ ਹੇਮੰਤ ਕੁਮਾਰ ਡੀ.ਐਸ.ਪੀ. (ਪੀ.ਬੀ.ਆਈ) ਮਾਨਸਾ ਦੀ
ਅਗਵਾਈ ਹੇਠ ਵੱਖ ਵੱਖ ਕਿਸਮਾਂ ਦੇ 500 ਤੋਂ ਵੱਧ ਫਲਦਾਰ, ਛਾਂਦਾਰ ਅਤ ੇ ਸਜਾਵਟੀ ਬੂਟੇ (ਚੀਕੂ, ਆਲੂ ਬੁਖਾਰਾ,
ਆਮਲਾਂ, ਆੜੂ, ਕਟਹਲ, ਫਾਈਕਸ, ਬੋਤਲ ਪਾਮ ਆਦਿ) ਲਗਾਏ ਗਏ ਹਨ। ਆਈ.ਸੀ.ਆਈ.ਸੀ.ਆਈ. ਫਾਊਡੇਸ਼ਨ
ਵੱਲੋਂ ਇਹਨਾਂ ਬੂਟਿਆਂ ਨੂੰ ਪਾਣੀ ਦੇਣ ਲਈ ਪਾਈਪ ਆਦਿ ਵੀ ਮੁਹੱਈਆ ਕਰਵਾਈ ਗਈ ਹੈ। ਜਿਲਾ ਮਾਨਸਾ ਨੂੰ
ਹਰਿਆ—ਭਰਿਆਂ ਬਨਾਉਣ ਦੀ ਸੁਰੂਆਤ ਕਰਦਿਆ ਐਸ.ਐਸ.ਪੀ. ਮਾਨਸਾ ਵੱਲੋਂ ਦੱਸਿਆ ਗਿਆ ਕਿ ਮਾਨਸਾ ਪੁਲਿਸ
ਵੱਲੋਂ ਜਿਲਾਂ ਅੰਦਰ ਅਮਨ ਤੇ ਕਾਨ ੂੰਨ ਵਿਵਸਥਾਂ ਨੂੰ ਬਰਕਰਾਰ ਰੱਖਣ ਦੇ ਨਾਲ ਨਾਲ ਜਿੱਥੇ ਦਿਨ/ਰਾਤ ਸਖਤ ਡਿਊਟੀਆਂ
ਨਿਭਾਈਆ ਜਾ ਰਹੀਆ ਹਨ, ਉਥੇ ਹੀ ਸਮਾਜਿਕ ਗਤੀਵਿਧੀਆਂ ਵਿੱਚ ਵੀ ਅਹਿਮ ਯੋਗਦਾਨ ਪਾਉਦੇ ਹੋੲ ੇ ਵਾਤਾਵਰਨ ਨੂੰ
ਬਚਾਉਣ ਦਾ ਬੀੜਾ ਚੁੱਕਿਆ ਗਿਆ ਹੈ।

ਐਸ.ਐਸ.ਪੀ. ਮਾਨਸਾ ਜੀ ਵੱਲੋਂ ਦੱਸਿਆ ਗਿਆ ਕਿ ਮਾਨਸਾ ਪੁਲਿਸ ਵੱਲੋਂ ਪਹਿਲਾਂ ਵੀ ਬਾਗਬਾਨੀ
ਵਿਭਾਗ ਦੀ ਸਹਾਇਤਾ ਨਾਲ ਥਾਣਿਆਂ, ਪੁਲਿਸ ਚੌਕੀਆ, ਦਫਤਰਾਂ ਅਤ ੇ ਪੁਲਿਸ ਲਾਈਨ ਮਾਨਸਾ ਵਿਖੇ ਵੱਖ ਵੱਖ ਤਰਾ ਦੇ
8,000 ਤੋਂ ਵੱਧ ਬੂਟੇ ਲਗਾੲ ੇ ਜਾ ਚੁੱਕੇ ਹਨ, ਜਿਹਨਾਂ ਦੀ ਸਾਂਭ—ਸੰਭਾਲ ਵੀ ਸੁਚੱਜੇ ਢੰਗ ਨਾਲ ਕਰਵਾਈ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਪੁਲਿਸ ਲਾਈਨ ਮਾਨਸਾ, ਜਿਲਾ ਪ੍ਰਬੰਧਕੀ ਕੰਪਲੈਕਸ ਮਾਨਸਾ, ਡੀ.ਐਸ.ਪੀ. ਦਫਤਰ ਸਰਦੂਲਗੜ ਅਤ ੇ
ਥਾਣਾ ਜੌੜਕੀਆਂ ਵਿਖੇ ਚਾਰ ਥਾਵਾਂ ਤੇ ਛੋਟੀਆਂ ਮੀਆਂਵਾਕੀ ਬਗੀਚੀਆਂ (ਜੰਗਲ) ਤੋਂ ਇਲਾਵਾ ਪੁਲਿਸ ਲਾਈਨ ਮਾਨਸਾ
ਵਿਖੇ ਕਰੀਬ 2 ਏਕੜ ਜਗ੍ਹਾਂ ਵਿੱਚ ਮਿਕਸ ਬਾਗ ਵੀ ਲਗਵਾਇਆ ਗਿਆ ਹੈ, ਜੋ ਫਲ ਦੇਣ ਲਈ ਤਿਆਰ ਹੋ ਚੁੱਕਾ ਹੈ।
ਇਹ ਰੁੱਖ ਵੱਡੇ ਹੋ ਕੇ ਜਿਥੇ ਧਰਤੀ ਦੀ ਉਪਰਲੀ ਸਤ ੍ਹਾ ਨੂੰ ਖੁਰਨ ਤੋਂ ਬਚਾਉਣਗੇ, ਉਥੇ ਹੀ ਅਲੋਪ ਹੋ ਰਹੇ
ਪੰਛੀਆਂ ਅਤੇ ਜੀਵ—ਜੰਤੂਆਂ ਦੀ ਮੁੜ ਉਤਪਤੀ ਲਈ ਸਹਾਈ ਸਿੱਧ ਹੋਣਗੇ ਅਤ ੇ ਉਹਨਾਂ ਦਾ ਰੈਣ—ਬਸ਼ੇਰਾ ਬਨਣਗੇ,
ਆਕਸੀਜ਼ਨ ਦੇ ਪੱਧਰ ਨੂੰ ਉਚਾ ਕਰਨਗੇ ਅਤ ੇ ਸਮੁੱਚੀ ਮਨੁੱਖਤਾਂ ਦਾ ਭਿਆਨਕ ਬਿਮਾਰੀਆਂ ਤੋਂ ਬਚਾਅ ਕਰਨਗੇ। ਇਸ
ਲਈ ਸਾਡਾ ਸਾਰਿਆ ਦਾ ਫਰਜ਼ ਬਣਦਾ ਹੈ ਕਿ ਵਾਤਾਵਰਨ ਦੀ ਸੁੱਧਤਾ ਲਈ ਹਰੇਕ ਵਿਆਕਤੀ ਆਪਣਾ ਵਡਮੁੱਲਾ
ਯੋਗਦਾਨ ਪਾਵੇ ਅਤ ੇ ਆਪਣੇ ਆਲੇ—ਦੁਆਲੇ ਘੱਟੋ ਘੱਟ ਇੱਕ ਬੂਟਾ ਜਰੂਰ ਲਗਾਵੇ ਤਾਂ ਜੋ ਥੋੜੇ ਸਮੇਂ ਅੰਦਰ ਹੀ ਜਿਲਾ
ਮਾਨਸਾ ਨੂੰ ਹਰਿਆ—ਭਰਿਆ ਬਣਾਇਆ ਜਾ ਸਕੇ।

NO COMMENTS