*ਵਿਸ਼ਵ ਮਲੇਰੀਆ ਦਿਵਸ ਤੇ ਵਿਸ਼ੇਸ਼*

0
40

(ਸਾਰਾ ਯਹਾਂ/ਬਿਊਰੋ ਨਿਊਜ਼ ) 

ਵਿਸ਼ਵ ਮਲੇਰੀਆ ਦਿਵਸ ਤੇ ਵਿਸ਼ੇਸ਼:


25 ਅਪ੍ਰੈਲ ਨੂੰ ਵਿਸ਼ਵ ਭਰ ਵਿੱਚ ਵਿਸ਼ਵ ਮਲੇਰੀਆ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ। ਜਿਸ ਦਾ ਮਤਲਬ ਹੁੰਦਾ ਹੈ, ਇਹ ਦੁਨੀਆਂ ਨੂੰ ਦੱਸਿਆ ਜਾ ਸਕੇ,ਕਿ ਮਲੇਰੀਏ ਨੂੰ ਖਤਮ ਕਰਨ ਲਈ ਕੀ-ਕੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਮਲੇਰੀਏ ਕਾਰਨ ਹੋਣ ਵਾਲੀ ਬਿਮਾਰੀ ਅਤੇ ਮੌਤਾਂ ਨੂੰ ਕਿਵੇਂ ਘੱਟ ਜਾਂ ਖ਼ਤਮ ਕੀਤਾ ਜਾ ਸਕਦਾ ਹੈ। ਭਾਰਤ ਵਿੱਚ ਮਲੇਰੀਏ ਦੇ ਜ਼ਿਆਦਾ ਕੇਸ ਝਾਰਖੰਡ, ਮੱਧ ਪ੍ਰਦੇਸ਼, ਓਡੀਸ਼ਾ, ਉੱਤਰ ਪ੍ਰਦੇਸ਼ ਅਤੇ ਗੁਜਰਾਤ ਵਿੱਚ ਹੁੰਦੇ ਹਨ। ਪਿਛਲੇ ਕੁਝ ਸਾਲਾਂ ਤੋਂ ਪੰਜਾਬ ਵਿਚ ਮਲੇਰੀਆ ਕੇਸਾਂ ਦੀ ਗਿਣਤੀ ਕਾਫ਼ੀ ਕੰਟਰੋਲ ਹੇਠ ਹੈ। ਮਾਨਸਾ ਜ਼ਿਲ੍ਹੇ ਵਿੱਚ ਵੀ ਪਿਛਲੇ ਇੱਕ ਸਾਲ ਵਿੱਚ ਸਿਰਫ 13 ਕੇਸ ਦਰਜ ਹਨ।
ਹੁਣ ਕਿਉਂਕਿ ਮਲੇਰੀਆ ਦਾ ਮੌਸਮ ਦੇ ਹਿਸਾਬ ਨਾਲ ਸੀਜ਼ਨ ਸ਼ੁਰੂ ਹੈ। ਬਰਸਾਤਾਂ ਦੇ ਦਿਨਾਂ ਵਿਚ ਮਲੇਰੀਏ ਦੇ ਕੇਸਾਂ ਵਿੱਚ ਵਾਧਾ ਹੋ ਜਾਂਦਾ ਹੈ। ਕਿਉਂਕਿ ਮਲੇਰੀਏ ਦੇ ਕੀਟਾਣੂ ਮੱਛਰ ਰਾਹੀਂ ਸਰੀਰ ਵਿਚ ਦਾਖਲ ਹੁੰਦੇ ਹਨ। ਇਸ ਲਈ ਸਾਨੂੰ ਉਨ੍ਹਾਂ ਸਾਰੀਆਂ ਥਾਵਾਂ ਤੇ ਨਿਗਾਹ ਰੱਖਣੀ ਹੋਵੇਗੀ, ਜਿੱਥੇ ਕਿਤੇ ਪਾਣੀ ਖੜ੍ਹਾ ਹੋਣ ਨਾਲ ਮੱਛਰ ਪੈਦਾ ਹੋ ਸਕਦਾ ਹੈ।
ਵਰਤੋਂ ਵਿੱਚ ਆਉਣ ਵਾਲੇ ਕੂਲਰਾਂ ਦਾ ਪਾਣੀ ਕੱਢ ਕੇ ਹਫਤੇ ਵਿਚ ਇਕ ਵਾਰ ਜ਼ਰੂਰ ਸਾਫ਼ ਕਰਕੇ ਸੁਕਾ ਦਿਓ।
ਫਰਿੱਜਾਂ ਦੇ ਪਿਛਲੇ ਹਿੱਸੇ ਵਿੱਚ ਲੱਗੀ ਵਾਧੂ ਪਾਣੀ ਵਾਲੀ ਟਰੇਅ ਨੂੰ ਹਫਤੇ ਵਿਚ ਇਕ ਵਾਰ ਜ਼ਰੂਰ ਸਾਫ਼ ਕਰ ਕੇ ਸੁਕਾਇਆ ਜਾਵੇ।
ਛੱਤ ਤੇ ਲੱਗੀਆਂ ਪਾਣੀ ਦੀਆਂ ਟੈਂਕੀਆਂ ਨੂੰ ਢੱਕ ਕੇ ਰੱਖੋ।
ਟਾਇਰਾ, ਵਾਧੂ ਪਏ ਬਰਤਨਾਂ,ਗਮਲੇ, ਡਰੱਮ ਆਦਿ ਵਿੱਚ ਪਾਣੀ ਇਕੱਠਾ ਨਾ ਹੋਣ ਦਿਓ।
ਘਰਾਂ ਦੇ ਆਲੇ ਦੁਆਲੇ ਅਤੇ ਛੱਤਾਂ ਤੇ ਪਾਣੀ ਇਕੱਠਾ ਨਾ ਹੋਣ ਦਿਓ। ਡੂੰਗੀਆਂ ਥਾਂਵਾਂ ਨੂੰ ਮਿੱਟੀ ਨਾਲ ਭਰੋ। ਇਕੱਠੇ ਹੋਏ ਪਾਣੀ ਤੇ ਸੜਿਆ ਹੋਇਆ ਤੇਲ ਪਾਓ।
ਕੱਪੜੇ ਅਜਿਹੇ ਪਹਿਨੋ ਕਿ ਸਰੀਰ ਪੂਰੀ ਤਰ੍ਹਾਂ ਢਕਿਆ ਰਹੇ ਤਾਂ ਕਿ ਤੁਹਾਨੂੰ ਮੱਛਰ ਨਾ ਕੱਟ ਸਕੇ।
ਰਾਤ ਨੂੰ ਸੌਣ ਸਮੇਂ ਮੱਛਰਦਾਨੀ ,ਮੱਛਰ ਭਜਾਉਣ ਵਾਲੀਆਂ ਕਰੀਮਾਂ ਅਤੇ ਤੇਲ ਆਦਿ ਦੀ ਵਰਤੋਂ ਕਰੋ।
ਮਲੇਰੀਆ ਬੁਖਾਰ ਦੇ ਲੱਛਣ ਜਿਵੇਂ ਕਿ ਠੰਢ ਅਤੇ ਕਾਬੇ ਦਾ ਬੁਖ਼ਾਰ, ਤੇਜ਼ ਬੁਖ਼ਾਰ, ਉਲਟੀਆਂ ਅਤੇ ਦਰਦ ਹੋਣਾ, ਬੁਖਾਰ ਉਤਰਨ ਤੋਂ ਬਾਅਦ ਥਕਾਵਟ ਤੇ ਕਮਜ਼ੋਰੀ ਹੋਣਾ, ਅਤੇ ਬੁਖਾਰ ਉਤਰਨ ਤੇ ਸਰੀਰ ਪਸੀਨੋ ਪਸੀਨੀ ਹੋਣਾ। ਕੁਝ ਮਰੀਜ਼ਾਂ ਵਿਚ ਮਲੇਰੀਏ ਨਾਲ ਪਲੇਟਲੈਟ ਸੈੱਲ ਘੱਟ ਜਾਂਦੇ ਹਨ ਅਤੇ ਪੀਲੀਆਂ ਵੀ ਹੋ ਸਕਦਾ ਹੈ।
ਸਾਡੇ ਸ਼ਹਿਰ ਮਾਨਸਾ ਦੀ ਗੱਲ ਕਰੀਏ, ਤਾਂ ਅੱਜ ਕੱਲ ਸ਼ਹਿਰ ਵਿਚ ਘੱਟੋ-ਘੱਟ 20 ਥਾਂਵਾ ਤੇ ਸੀਵਰੇਜ ਦਾ ਪਾਣੀ ਓਵਰਫਲੋਅ ਹੋ ਕੇ ਖੜ੍ਹਾ ਹੈ। ਜਿਹੜਾ ਕਿ ਪੂਰੀ ਤਰ੍ਹਾਂ ਨਾਲ ਮੱਛਰ ਦਾ ਘਰ ਹੈ। ਜੇਕਰ ਸਮਾਂ ਰਹਿੰਦੇ ਇਸ ਪਾਣੀ ਨੂੰ ਖਤਮ ਨਾ ਕੀਤਾ ਗਿਆ ਤਾਂ ਪਿਛਲੇ ਸਾਲਾਂ ਵਿਚ ਮਲੇਰੀਏ ਦੇ ਕੇਸਾਂ ਨੂੰ ਘੱਟ ਕਰਨ ਲਈ ਕੀਤੀਆਂ ਗਈਆਂ ਕੋਸ਼ਿਸ਼ਾਂ ਤੇ ਵੀ ਪਾਣੀ ਫਿਰ ਸਕਦਾ ਹੈ, ਅਤੇ ਮਲੇਰੀਏ ਦੇ ਮਰੀਜ਼ਾਂ ਦੀ ਗਿਣਤੀ ਵਿਚ ਵੀ ਭਾਰੀ ਵਾਧਾ ਹੋ ਸਕਦਾ ਹੈ।
ਸੋ ਸਾਰੇ ਇਲਾਕਾ ਵਾਸੀ ਭੈਣਾਂ ਤੇ ਭਰਾਵਾਂ ਨੂੰ ਬੇਨਤੀ ਹੈ, ਕਿ ਆਪਣੇ ਆਲੇ ਦੁਆਲੇ ਪਾਣੀ ਨਾ ਖੜ੍ਹਾ ਹੋਣ ਦਿਓ , ਅਤੇ ਉੱਪਰ ਦੱਸੇ ਅਨੁਸਾਰ ਸਾਵਧਾਨੀਆਂ ਵਰਤ ਕਿ ਮੱਛਰ ਦੇ ਕੱਟਣ ਤੋਂ ਬਚੋ, ਤਾਂ ਜੋ ਕਿ ਅਸੀਂ ਮਲੇਰੀਏ ਦੇ ਜ਼ੀਰੋ ਕੇਸ ਵਾਲ਼ਾ ਟੀਚਾ ਪ੍ਰਾਪਤ ਕਰ ਸਕੀਏ, ਅਤੇ ਮਲੇਰੀਏ ਕਾਰਨ ਸਮਾਜ ਉੱਤੇ ਪੈਣ ਵਾਲੇ ਬੋਝ ਨੂੰ ਖਤਮ ਕਰ ਸਕੀਏ।

NO COMMENTS