*‘ਵਿਸ਼ਵ ਮਲੇਰੀਆ ਦਿਵਸ’ ਤੇ ਫੋਟੋਆਂ ਪਾਉਣ ਨਾਲ ਮਲੇਰੀਆ ਤੋਂ ਬਚਿਆ ਨਹੀਂ ਜਾ ਸਕਦਾ/ ਮੱਖੀਆਂ ਤੋਂ ਵੱਡਾ ਮੱਛਰ…*

0
22

ਮਾਨਸਾ, 25 ਅਪ੍ਰੈਲ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) : ਬੇਸ਼ੱਕ 25 ਅਪ੍ਰੈਲ ਨੂੰ ਵਿਸ਼ਵ ਭਰ ਵਿੱਚ ‘ਵਿਸ਼ਵ ਮਲੇਰੀਆ ਦਿਵਸ’ ਦੇ ਤੌਰ ਤੇ ਮਨਾਇਆ ਜਾ ਰਿਹਾ ਹੈ। ਪਰ ਅਸਲੀਅਤ ਵਿੱਚ ਸਰਕਾਰ ਸ਼ੋਸ਼ਲ ਮੀਡੀਆ ਤੇ ਫੋਟੋਆਂ ਪਾ ਕੇ ਇਸ ਭਿਆਨਕ ਬਿਮਾਰੀਆਂ ਨੂੰ ਖ਼ਤਮ ਕਰਨਾ ਚਾਹੁੰਦੀ ਹੈ। ਮਲੇਰੀਏ ਨੂੰ ਖਤਮ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਕੋਈ ਵੀ ਕੋਸ਼ਿਸ਼ ਨਹੀਂ ਕੀਤੀ। ਮਾਨਸਾ ਸ਼ਹਿਰ ਵਿੱਚ ਚਾਰੇ ਪਾਸੇ ਸੀਵਰੇਜ਼ ਦਾ ਗੰਦਾ ਪਾਣੀ ਖੜ੍ਹਾ ਹੈ। ਸ਼ਹਿਰ ਦੀ ਅਜਿਹੀ ਕੋਈ ਗਲ਼ੀ ਜਾਂ ਸੜਕਾਂ ਨਹੀਂ ਜਿੱਥੇ ਗੰਦਗੀ ਦੇ ਢੇਰ ਤੇ ਗੰਦਾ ਪਾਣੀ ਨਾ ਖੜਾ ਹੋਵੇ। ਮਲੇਰੀਏ ਕਾਰਨ ਹੋਣ ਵਾਲੀ ਬਿਮਾਰੀ ਅਤੇ ਮੌਤਾਂ ਨੂੰ ਕਿਵੇਂ ਘੱਟ ਜਾਂ ਖ਼ਤਮ ਕੀਤਾ ਜਾ ਸਕਦਾ ਹੈ ਜਦੋਂ ਪ੍ਰਸ਼ਾਸ਼ਨ ਤੇ ਸਰਕਾਰ ਸੁੱਤੀ ਪਈ ਹੋਵੇ। ਪਿਛਲੇ ਕੁੱਝ ਸਾਲਾਂ ਤੋਂ ਪੰਜਾਬ ਵਿਚ ਮਲੇਰੀਆ ਕੇਸਾਂ ਦੀ ਗਿਣਤੀ ਕਾਫ਼ੀ ਕੰਟਰੋਲ ਹੇਠ ਦੱਸੀ ਜਾ ਰਹੀ ਹੈ। ਡਾਕਟਰਾਂ ਦੀ ਰਿਪੋਰਟ ਅਨੁਸਾਰ ਮਾਨਸਾ ਜ਼ਿਲ੍ਹੇ ਵਿੱਚ ਵੀ ਪਿਛਲੇ ਇੱਕ ਸਾਲ ਵਿੱਚ ਸਿਰਫ 13 ਕੇਸ ਦਰਜ ਹਨ। ਇਹ ਉਹ ਕੇਸ ਹਨ ਜੋ ਦਰਜ਼ ਹੋ ਗਏ। ਟੋਭੇ ਦੇ ਨਾਲ ਨਾਲ ਰਹਿਣ ਵਾਲੇ ਗ਼ਰੀਬ ਲੋਕ ਜੋ ਇਸ ਬਿਮਾਰੀਆਂ ਤੋਂ ਪੀੜਤ ਹਨ ਉਨ੍ਹਾਂ ਦੀ ਜਾਂਚ ਜਾਂ ਉਨ੍ਹਾਂ ਨੂੰ ਬਚਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੁੱਝ ਨਹੀਂ ਕੀਤਾ ਜਾਂਦਾ। ਡਾਕਟਰ ਆਪਣੇ ਭਾਸ਼ਨਾਂ ਵਿੱਚ ਕਹਿੰਦੇ ਹਨ ਕਿ ਛੱਤ ਤੇ ਲੱਗੀਆਂ ਪਾਣੀ ਦੀਆਂ ਟੈਂਕੀਆਂ ਨੂੰ ਢੱਕ ਕੇ ਰੱਖੋ। ਟਾਇਰਾ,  ਵਾਧੂ ਪਏ ਬਰਤਨਾਂ, ਗਮਲੇ, ਡਰੱਮ ਆਦਿ ਵਿੱਚ ਪਾਣੀ ਇਕੱਠਾ ਨਾ ਹੋਣ ਦਿਓ। ਘਰਾਂ ਦੇ ਆਲੇ ਦੁਆਲੇ ਅਤੇ ਛੱਤਾਂ ਤੇ ਪਾਣੀ ਇਕੱਠਾ ਨਾ ਹੋਣ ਦਿਓ। ਡੂੰਗੀਆਂ ਥਾਂਵਾਂ ਨੂੰ ਮਿੱਟੀ ਨਾਲ ਭਰੋ।

ਗਲੀਆਂ ਨਾਲੀਆਂ ਅਤੇ ਸੜਕਾਂ ਤੇ ਖੜੇ ਗੰਦੇ ਸੀਵਰੇਜ ਦੇ ਪਾਣੀ ਦਾ ਕੀ ਕਰੀਏ?  ਸ਼ਹਿਰ ਦੇ ਮੁੱਖ ਇਸ ਗੰਦੇ ਪਾਣੀ ਨਾਲ ਭਰੇ ਹੋਏ ਟੋਭੇ ਦਾ ਕੀ ਕਰੀਏ? 

NO COMMENTS