ਵਿਸ਼ਾ ਮਾਹਰਾਂ ਰਾਹੀਂ ਦੂਰਦਰਸ਼ਨ ਤੇ ਬੱਚਿਆਂ ਦੀ ਕਰਵਾਈ ਜਾਵੇ ਪੜ੍ਹਾਈ

0
37

ਬੁਢਲਾਡਾ 25, ਅਪ੍ਰੈਲ ((ਸਾਰਾ ਯਹਾ/ਅਮਨ ਮਹਿਤਾ): ਕਰੋਨਾ ਮਹਾਮਾਰੀ ਦੇ ਚੱਲਦੇ ਲਗਾਏ ਗਏ ਕਰਫਿਊ ਦੇ ਦੌਰਾਨ ਬੱਚਿਆਂ ਦੀ ਪੜ੍ਹਾਈ ਦੇ ਹੋ ਰਹੇ ਨੁਕਸਾਨ ਦੀ ਪੂਰਤੀ ਲਈ ਵਿਸ਼ਾ ਮਾਹਰ ਅਧਿਆਪਕਾਂ ਦਾ ਗਰੁੱਪ ਬਣਾ ਕੇ ਦੂਰਦਰਸ਼ਨ ਲਈ ਸਿੱਖਿਆ ਦਾ ਪ੍ਰਬੰਧ ਕੀਤਾ ਜਾਵੇ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸਟੇਟ ਅਵਾਰਡੀ ਰਜਿੰਦਰ ਕੁਮਾਰ ਵਰਮਾ ਨੇ ਪ੍ਰੈੱਸ ਨੋਟ ਜਾਰੀ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਦੂਰਦਰਸ਼ਨ ਦੀ ਪਹੁੰਚ ਹਰ ਪਿੰਡ ਅਤੇ ਸ਼ਹਿਰ ਚ ਹੈ ਸੋ ਸਰਕਾਰ ਨੂੰ ਵਿਸ਼ਾਵਾਰ ਅਧਿਆਪਕਾਂ ਦਾ ਗਰੁੱਪ ਬਣਾ ਕੇ ਦੂਰਦਰਸ਼ਨ ਰਾਹੀ ਸਿੱਖਿਆ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਸਿੱਖਿਆ ਹਰ ਬੱਚੇ ਨੂੰ ਮਿਲ ਸਕੇ ਉਨ੍ਹਾਂ ਕਿਹਾ ਕਿ ਪੰਜਾਬ ਸਕੂਲ ਬੋਰਡ ਅਤੇ ਸੀਬੀਐਸਈ ਬੋਰਡ ਦਿੱਲੀ ਦਾ ਸਿਲੇਬਸ ਵੀ 10 ਮਹੀਨਿਆ ਮੁਤਾਬਿਕ ਸਿਲੇਬਾ ਬਣਾਇਆ ਜਾਵੇ ਅਤੇ ਸਿਲੇਬਸ ਵਿੱਚ ਕਟੌਤੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਜਲਦੀ ਤੋਂ ਜਲਦੀ ਦਸਵੀਂ ਅਤੇ ਬਾਰ੍ਹਵੀਂ ਕਲਾਸ ਦਾ ਖਾਸ ਤੌਰ ਤੇ ਦੂਰਦਰਸ਼ਨ ਰਾਹੀ ਸਿੱਖਿਆ ਦਾ ਪ੍ਰਬੰਧ ਕੀਤਾ ਜਾਵੇ ਅਤੇ ਬੱਚਿਆਂ ਨੂੰ ਮਾਨਸਿਕ ਦਬਾਅ ਤੋਂ ਮੁਕਤ ਕੀਤਾ ਜਾਵੇ।

NO COMMENTS