*ਵਿਸ਼ਵ ਹਾਰਟ ਦਿਵਸ ਮੌਕੇ ਡਾਕਟਰਾਂ ਵਲੋਂ ਪ੍ਰਹੇਜ਼ ਅਤੇ ਚੰਗੀ ਜੀਵਨ ਸ਼ੈਲੀ ਅਪਣਾਉਣ ਦਾ ਦਿੱਤਾ ਸੁਨੇਹਾ*

0
65

ਮਾਨਸਾ (ਸਾਰਾ ਯਹਾਂ/ ਮੁੱਖ ਸੰਪਾਦਕ )– ਵਿਸ਼ਵ ਹਾਰਟ ਦਿਵਸ ਮੌਕੇ ਮਾਨਸਾ ਦੇ ਮਾਤਾ ਸੁੰਦਰੀ ਯੂਨੀਵਰਸਟੀ ਗਰਲਜ਼ ਕਾਲਜ ਵਿਖੇ ਈਕੋ ਵੀਲਰਜ਼, ਵਾਇਸ ਆਫ ਮਾਨਸਾ, ਆਈ ਐਮ ਏ, ਸਾਇਕਲ ਕਲੱਬ, ਜੈ ਮਿਲਾਪ ਲੈਬਰੋਟਰੀ ਐਸੋਸੀਏਸ਼ਨ ਦੇ ਸਹਿਯੋਗ ਨਾਲ ਸ਼ਹਿਰੀਆਂ ਨੂੰ ਦਿਲ ਦੀਆਂ ਬੀਮਾਰੀਆਂ ਤੋਂ ਬਚਾਅ ਲਈ ਅਤੇ ਜੇਕਰ ਬੀਮਾਰੀ ਹੋ ਜਾਵੇ ਤਾਂ ਉਸਦੇ ਸਫਲ ਇਲਾਜ ਦੇ ਲਈ ਮਾਨਸਾ ਇਲਾਕੇ ਦੇ ਦਿਲ ਦੇ ਮਾਹਿਰ ਡਾਕਟਰਾਂ ਡਾ ਨਰੇਸ਼ ਗੋਇਲ ਡੀ.ਐਮ,ਡਾ ਰਾਜੇਸ਼ ਜਿੰਦਲ ਅਤੇ ਡਾ ਵਿਵੇਕ ਜਿੰਦਲ ਦੀ ਅਗਵਾਈ ਵਿਚ ਇਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਡਿਪਟੀ ਕਮਿਸ਼ਨਰ ਮੈਡਮ ਬਲਦੀਪ ਕੌਰ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਵੱਡੀ ਗਿਣਤੀ ਵਿਚ ਹੋਣੇ ਚਾਹੀਦੇ ਹਨ ਅਤੇ ਉਹਨਾਂ ਵਲੋਂ ਰੈਡ ਕਰਾਸ ਰਾਹੀਂ ਵੀ ਸ਼ਹਿਰ ਦੀਆਂ ਸੰਸਥਾਵਾਂ ਨਾਲ ਰਲ ਕੇ ਹੋਰ ਸਿਹਤ ਜਾਗਰੂਕਤਾ ਸਬੰਧੀ ਪ੍ਰੋਗਰਾਮ ਅਤੇ ਟਰੇਨਿੰਗ ਆਦਿ ਕਰਵਾਉਣ ਲਈ ਪੁਰਜ਼ੋਰ ਕਾਰਵਾਈਆਂ ਕਰਨ ਦਾ ਭਰੋਸਾ ਦਿੱਤਾ। ਉਹਨਾਂ ਮਾਨਸਾ ਦੇ ਵਾਸੀ ਤਿੰਨੋਂ ਮਾਹਿਰ ਡਾਕਟਰਾਂ ਵਲੋਂ ਮਾਨਸਾ ਆ ਕੇ ਆਪਣੀਆਂ ਸੇਵਾਵਾਂ ਦੇਣ ਲਈ ਉਹਨਾਂ ਦਾ ਵਿਸ਼ੇਸ਼ ਧੰਨਵਾਦ ਵੀ ਕੀਤਾ। ਪ੍ਰੋਗਰਾਮ ਦੀ ਸ਼ੁਰੂਆਤ ਮਾਨਸਾ ਦੇ ਸਾਬਕਾ ਪ੍ਰਧਾਨ ਬਲਵਿੰਦਰ ਕਾਕਾ ਅਤੇ ਉੱਘੇ ਸਮਾਜ ਸੇਵੀ ਸੰਜੀਵ ਪਿੰਕਾ ਵਲੋਂ ਸਵਾਗਤੀ ਭਾਸ਼ਣਾਂ ਨਾਲ ਕੀਤੀ ਗਈ ਜਿਸ ਤੋਂ ਬਾਅਦ ਵਾਇਸ ਆਫ ਮਾਨਸਾ ਅਤੇ ਆਈ ਐਮ ਏ ਦੇ ਪ੍ਰਧਾਨ ਡਾ ਜਨਕ ਰਾਜ ਨੇ ਵਿਸ਼ਵ ਹਾਰਟ ਦਿਵਸ ਦੀ ਅਹਿਮੀਅਤ ਅਤੇ ਇਤਿਹਾਸ ਬਾਰੇ ਜਾਣ ਕਾਰੀ ਦਿੰਦਿਆਂ ਤਿੰਨੋਂ ਮਾਹਰ ਡਾਕਟਰ ਸਾਹਿਬਾਨ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੇ। ਦਿੱਲੀ ਹਾਰਟ ਸੈਂਟਰ ਬਠਿੰਡਾ ਤੋਂ ਡਾ ਨਰੇਸ਼ ਗੋਇਲ ਡੀ.ਐਮ ਨੇ ਤਣਾਅ ਦੀ ਦਿਲ ਦੀ ਬੀਮਾਰੀ ਪੈਦਾ ਕਰਨ ਵਿਚ ਭੂਮੀਕਾ ਤੇ ਬੋਲਦਿਆਂ ਕਿਹਾ ਕਿ ਜੀਵਨ ਸ਼ੈਲੀ ਵਿਚ ਪਰਿਵਰਤਨ ਅਤੇ ਆਪਸ ਵਿਚ ਮੇਲ ਮਿਲਾਪ ਵਧਾ ਕੇ ਤਣਾਅ ਤੋਂ ਦੂਰ ਰਹਿਣਾ ਚਾਹੀਦਾ ਹੈ। ੳ ਹਨਾਂ ਵਲੋਂ ਤਕਨੀਕਾਂ ਤੇ ਵਧੇਰੇ ਨਿਰਭਰ ਹੋ ਕੇ ਹਾਈਪਰ ਟੈਂਸ਼ਨ ਅਤੇ ਬੀ ਪੀ ਆਦਿ ਦਾ ਸ਼ਿਕਾਰ ਹੋਣ ਦੀ ਥਾਂ ਤੇ ਸਾਦਾ

ਜੀਵਨ ਬਤੀਤ ਕਰਕੇ ਬੀਮਾਰੀਆਂ ਤੋਂ ਦੂਰ ਰਹਿਣ ਦਾ ਸੱਦਾ ਦਿੱਤਾ। ਉਹਨਾਂ ਵਲੋਂ ਸਾਹ ਨਾਲ ਸਬੰਧਤ ਕਸਰਤਾਂ ਤੇ 45 ਮਿੰਟ ਸੈਰ ਕਰਨ ਦੀ ਲੋੜ ਤੇ ਬਹੁਤ ਜ਼ੋਰ ਦਿੱਤਾ। ਡਾ ਰਾਜੇਸ਼ ਜਿੰਦਲ ਡੀ ਐਮ ਜਿੰਦਲ ਹਾਰਟ ਅਤੇ ਸੁਪਰ ਸਪੈਸ਼ਲਿਟੀ ਸੈਂਟਰ ਬਠਿੰਡਾ ਵਲੋਂ ਦਿਲ ਦੀਆਂ ਬੀਮਾਰੀਆਂ ਤੋਂ ਦੂਰ ਰਹਿਣ ਲਈ ਖਾਣ ਪੀਣ ਦੀਆਂ ਆਦਤਾਂ ਦੀ ਭੂਮੀਕਾ ਤੇ ਜ਼ੋਰ ਦਿੰਦੇ ਹੋਏ ਸਰੀਰ ਦੀ ਲੋੜ ਮੁਤਾਬਿਕ ਖਾਣ ਅਤੇ ਇੰਟਰਮੀਟੈਂਟ ਖੁਰਾਕ ਦੇ ਢੰਗ ਤੇ ਜ਼ੋਰ ਦਿੱਤਾ। ਉਹਨਾਂ ਬਹੁਤ ਸਾਰੀਆਂ ੳਦਾਹਰਣਾਂ ਦੇ ਕੇ ਇਹ ਸਪੱਸ਼ਟ ਕੀਤਾ ਕਿ ਖਾਣ ਦੇ ਸਹੀ ਢੰਗ ਨਾਲ ਦਿਲ ਦੀ ਬੀਮਾਰੀ ਸਮੇਤ ਸ਼ੂਗਰ ਸਮੇਤ ਹੋਰ ਕਈ ਬੀਮਾਰੀਆਂ ਤੇ ਕੁਦਰਤੀ ਤਰੀਕੇ ਨਾਲ ਹੀ ਕਾਬੂ ਪਾਇਆ ਜਾ ਸਕਦਾ ਹੈ। ਡਾ ਵਿਵੇਕ ਜਿੰਦਲ , ਵਿਵੇਕ ਹਾਰਟ ਮਾਨਸਾ ਵਲੋਂ ਬੀਮਾਰੀ ਦੇ ਮੁੱਢਲੇ ਲੱਛਣਾਂ ਨੂੰ ਜਾਣਦੇ ਹੋਏ ਇਸ ਦਾ ਮਾਹਿਰ ਡਾਕਟਰਾਂ ਵਲੋਂ ਜਾਂਚ ਕਰਵਾਕੇ ਬਚਾਅ ਕੀਤੇ ਜਾਣ ਦੀ ਲੋੜ ਤੇ ਜ਼ੋਰ ਦਿੱਤਾ। ਤਿੰਨੋਂ ਡਾਕਟਰ ਸਾਹਿਬਾਨ ਵਲੋਂ ਫਿਰ ਲੋਕਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਗਏ ਅਤੇ ਇਸ ਮੌਕੇ ਡਾ ਨਰੇਸ਼ ਗੋਇਲ ਵਲੋਂ ਹਾਰਟ ਅਟੈਕ ਦੀ ਸੂਰਤ ਵਿਚ ਮੁੱਢਲੀ ਸਹਾਇਤਾ ਕਿਵੇਂ ਦਿੱਤੀ ਜਾਣੀ ਹੈ ਉਸਦੀ ਟਰੇਨਿੰਗ ਇਕ ਵਲੰਟੀਅਰ ਦੀ ਮੱਦਦ ਨਾਲ ਸਭ ਦੇ ਸਾਹਮਣੇ ਕਰ ਕੇ ਵਿਖਾਈ। ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ਼ ਕਾਲਜ ਦੇ ਪ੍ਰਿੰਸੀਪਲ ਬਰਿੰਦਰ ਕੌਰ ਵਲੋਂ ਆਪਣੇ ਵਿਦਿਅਕ ਅਦਾਰੇ ਵਲੋਂ ਅਜਿਹੇ ਕਾਰਜਾਂ ਵਿਚ ਵਿਦਿਆਰਥੀਆਂ ਸਮੇਤ ਹਰ ਸਹੂਲਤ ਪ੍ਰਦਾਨ ਕਰਨ ਦਾ ਭਰੋਸਾ ਦਿੱਤਾ ਅਤੇ ਉਹਨਾਂ ਵਲੋਂ ਆਪਣੀ ਲਿਖੀ ਕਿਤਾਬ ‘ਜ਼ਹਿਰ ਮੋਰਾ’ ਵੀ ਮੁੱਖ ਮਹਿਮਾਨ ਨੂੰ ਸੌਂਪੀ ਗਈ। ਵਾਇਸ ਆਫ ਮਾਨਸਾ ਦੇ ਜਰਨਲ ਸਕੱਤਰ ਵਿਸ਼ਵਦੀਪ ਬਰਾੜ ਵਲੋਂ ਮੰਚ ਸੰਚਾਲਨ ਦੀ ਕਾਰਵਾਈ ਬਾਖੂਬੀ ਨਿਭਾਈ ਗਈ। ਆਏ ਹੋਏ ਮਹਿਮਾਨਾਂ ਨੂੰ ਸਨਮਾਨ ਪੱਤਰ ਅਤੇ ਲੋਈਆਂ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਆਏ ਹੋਏ ਬਾਲਾ ਜੀ ਪਰਿਵਾਰ ਸੰਘ ਦੇ ਸੁਰਿੰਦਰ ਪਿੰਟਾ, ਅਗਰਵਾਲ ਸਭਾ ਮਾਨਸਾ ਦੇ ਅਸ਼ੌਕ ਗਰਗ, ਤੀਰਥ ਮਿੱਤਲ ਅਤੇ ਵਿਨੋਦ ਭੰਮਾ, ਸਨਾਤਨ ਧਰਮ ਸਭਾ ਦੇ ਰੁਲਦੂ ਰਾਮ, ਕੰਵਲਜੀਤ ਸ਼ਰਮਾਂ, ਸਾਬਕਾ ਫੌਜੀ ਲੀਗ ਤੋਂ ਹੌਲਦਾਰ ਸੁਖਪਾਲ ਸਿੰਘ ਅਤੇ ਸਾਥੀ, ਸੀਨੀਅਰ ਸਿਟੀਜ਼ਨ ਮੈਂਬਰਾਂ ਸੇਠੀ ਸਿੰਘ ਸਰਾਂ ਅਜਿਹੇ ਸੈਮੀਨਾਰ ਹੋਰ ਵਧੇਰੇ ਕਰਾਉਣ ਦੀ ਲੋੜ ਤੇ ਜ਼ੋਰ ਦਿੱਤਾ ਜਿਸ ਨੂੰ ਸਮਝਦੇ ਹੋਏ ਸੰਸਥਾ ਦੇ ਮੈਂਬਰਾਂ ਨਰਿੰਦਰ ਗੁਪਤਾ ਅਤੇ ਭਰਪੂਰ ਸਿੰਘ ਵਲੋਂ ਭਵਿੱਖ ਵਿਚ ਕੈਂਸਰ ਦੇ ਬਾਰੇ ਵੀ ਸੈਮੀਨਾਰ ਕਰਾਉਣ ਦਾ ਐਲਾਨ ਕੀਤਾ ਗਿਆ। ਇਸ ਸੈਮੀਨਾਰ ਦੌਰਾਨ ਡਾ ਕੇ.ਪੀ ਸਿੰਗਲਾ, ਡਾ ਰੇਖੀ, ਡਾ ਰਣਜੀਤ ਰਾਏਪੁਰੀ, ਡਾ ਰੁਪਿੰਦਰ ਸਿੰਗਲਾ, ਡਾ ਸੁਨੀਤ ਜਿੰਦਲ, ਡਾ ਅਨਿਲ ਮੌਂਗਾ, ਡਾ ਅਸ਼ੌਕ ਕਾਂਸਲ, ਡਾ ਸੁਖਦੇਵ ਡੁਮੇਲੀ ਸਮੇਤ ਆਈ ਐਮ ਏ ਮਾਨਸਾ ਦੇ ਕਾਫੀ ਅਹੁਦੇਦਾਰ ਮੌਜੂਦ ਰਹੇ

NO COMMENTS