*ਵਿਸ਼ਵ ਵਾਤਾਵਰਣ ਦਿਵਸ ਮੌਕੇ ਜ਼ਿਲਾ ਅਦਾਲਤੀ ਕੰਪਲੈਕਸ, ਤਾਮਕੋਟ ਸਕੂਲ ਅਤੇ ਜ਼ਿਲਾ ਜੇਲ ਵਿਖੇ ਲਗਾਏ ਪੌਦੇ*

0
5

ਮਾਨਸਾ, 05 ਜੂਨ  (ਸਾਰਾ ਯਹਾਂ/ ਮੁੱਖ ਸੰਪਾਦਕ ): ਵਿਸ਼ਵ ਵਾਤਾਵਰਨ ਦਿਵਸ ਹਰ ਸਾਲ 5 ਜੂਨ ਨੂੰ ਵਾਤਾਵਰਨ ਨੂੰ ਬਚਾਉਣ, ਤਾਪਮਾਨ ਨੂੰ ਘਟਾਉਣ ਅਤੇ ਪੰਛੀਆਂ ਨੂੰ ਗਰਮੀਆਂ ਤੋਂ ਰਾਹਤ ਦੇਣ ਦੇ ਉਪਰਾਲੇ ਤਹਿਤ ਬੜੇ ਜੋਸ਼ੋ-ਖਰੋਸ਼ ਨਾਲ ਵਾਤਾਵਰਨ ਪ੍ਰੇਮੀਆਂ ਵੱਲੋ ਮਨਾਇਆ ਜਾਂਦਾ ਹੈ।
ਇਸ ਵਾਤਾਵਰਨ ਦਿਵਸ ਵਿਚ ਆਪਣਾ ਬਣਦਾ ਯੋਗਦਾਨ ਪਾਉਂਦਿਆਂ ਜਿਲਾ ਅਤੇ ਸੈਸ਼ਨਜ਼ ਜੱਜ ਮਾਨਸਾ ਮੈਡਮ ਨਵਜੋਤ ਕੌਰ, ਵਧੀਕ ਸੈਸ਼ਨਜ਼ ਜੱਜ ਸ਼੍ਰੀ ਮਨਦੀਪ ਸਿੰਘ ਢਿੱਲੋਂ, ਪਿ੍ਰੰਸੀਪਲ ਜੱਜ ਫੈਮਲੀ ਕੋਰਟ ਮੈਡਮ ਅਮਿਤਾ ਸਿੰਘ, ਸੀ.ਜੇ.ਐਮ ਸ਼੍ਰੀ ਅਤੁਲ ਕੰਬੋਜ, ਸੀ.ਜੇ.ਐਮ-ਕਮ-ਸਕੱਤਰ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਮੈਡਮ ਸ਼ਿਲਪਾ, ਜੂਡੀਸ਼ੀਅਲ ਮੈਜੀਸਟ੍ਰੇਟ ਫਰਸਟ ਕਲਾਸ ਮਿਸ ਦਲਜੀਤ ਕੌਰ ਵੱਲੋਂ ਜਿਲਾ ਪ੍ਰਬੰਧਕੀ ਕੰਪਲੈਕਸ ਮਾਨਸਾ, ਸੈਸ਼ਨ ਹਾਊਸ ਮਾਨਸਾ ਅਤੇ ਜ਼ਿਲਾ ਅਦਾਲਤੀ ਕੰਪਲੈਕਸ ਮਾਨਸਾ ਵਿਖੇ ਵੱਖ-ਵੱਖ ਕਿਸਮ ਦੇ ਪੌਦੇ ਲਗਾ ਕੇ ਮਨਾਇਆ ਗਿਆ।
ਇਸ ਮੌਕੇ ਬੋਲਦਿਆਂ ਜ਼ਿਲਾ ਅਤੇ ਸੈਸ਼ਨਜ਼ ਜੱਜ ਮੈਡਮ ਨਵਜੋਤ ਕੌਰ ਨੇ ਸਮੂਹ ਜ਼ਿਲਾ ਵਾਸੀਆਂ ਨੂੰ ਵਾਤਾਵਰਣ ਬਚਾਉਣ ਦੇ ਲਈ ਵੱਧ ਤੋਂ ਵੱਧ ਰੁੱਖ ਲਗਾਉਣ ਅਤੇ ਉਨਾਂ ਦੀ ਸੇਵਾ-ਸੰਭਾਲ ਦੇ ਉੱਪਰ ਜ਼ੋਰ ਦਿੰਦਿਆਂ ਆਉਣ ਵਾਲੇ ਸਮੇਂ ਵਿਚ ਹੋਰ ਦਰੱਖਤ ਲਗਾਉਣ ਲਈ ਅਪੀਲ ਕੀਤੀ।
ਇਸ ਤੋਂ ਇਲਾਵਾ ਜ਼ਿਲੇ ਨੂੰ ਹਰਿਆ ਭਰਿਆ ਬਣਾਉਣ ਅਤੇ ਵੱਧ ਰਹੇ ਤਾਪਮਾਨ ਵਿਚ ਗਿਰਾਵਟ ਲਿਆਉਣ ਦੇ ਮਕਸਦ ਨਾਲ ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਮੈਡਮ ਸ਼ਿਲਪਾ ਵਰਮਾ ਦੀ ਅਗਵਾਈ ਹੇਠ ਪਿੰਡ ਤਾਮਕੋਟ ਦੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਅਤੇ ਜ਼ਿਲਾ ਜੇਲ ਮਾਨਸਾ ਵਿਖੇ ਵੱਖ-ਵੱਖ ਕਿਸਮ ਦੇ ਪੌਦੇ ਲਗਾਏ ਗਏ। ਇਸ ਮੌਕੇ ਮੈਡਮ ਸ਼ਿਲਪਾ ਵਰਮਾ ਨੇ ਲੋਕਾਂ ਨੂੰ ਵੱਧ ਤੋਂ ਵੱਧ ਦਰੱਖਤ ਲਗਾਉਣ ਲਈ ਕਿਹਾ ਜਿਸ ਨਾਲ ਵਾਤਾਵਰਨ ਨੂੰ ਹਰਿਆ ਭਰਿਆ ਬਣਾਇਆ ਜਾ ਸਕੇ। ਉਨਾਂ ਜ਼ਿਲਾ ਜੇਲ ਮਾਨਸਾ ਵਿੱਚ ਕੈਦੀਆਂ ਅਤੇ ਹਵਾਲਾਤੀਆਂ ਨੂੰ ਇੱਕ-ਇੱਕ ਰੁੱਖ ਸੰਭਾਲਣ ਲਈ ਵੀ ਪ੍ਰੇਰਿਤ ਕੀਤਾ। ਸ਼੍ਰੀ ਕਪਿਲ ਅਰੋੜਾ, ਸ਼੍ਰੀ ਵਰੁਨ ਮਾਲਵਾ ਅਤੇ ਸਹਾਇਕ ਸੁਪਰਡੈਂਟ ਸ਼੍ਰੀ ਕਰਨਵੀਰ ਆਦਿ ਹਾਜਰ ਸਨ।    
 ਇਸ ਮੌਕੇ ਸਹਾਇਕ ਸੁਪਰਡੈਂਟ ਕਰਨਵੀਰ ਸਿੰਘ, ਸਮਾਜ ਸੇਵੀ ਤਰਸੇਮ ਸੇਮੀ, ਕਪਿਲ ਅਰੋੜਾ, ਵਰੁਣ ਮਾਲਵਾ ਤੋਂ ਇਲਾਵਾ ਜੂਡੀਸ਼ੀਅਲ ਸਟਾਫ਼, ਜੰਗਲਾਤ ਮਹਿਕਮੇ ਦੇ ਅਧਿਕਾਰੀ ਅਤੇ ਮਾਲੀ ਸ਼੍ਰੀ ਭੁਪਿੰਦਰ ਸਿੰਘ ਫੌਜੀ ਹਾਜ਼ਰ ਸਨ।

NO COMMENTS