ਵਿਸ਼ਵ ਪੁਸਤਕ ਦਿਵਸ ਮੌਕੋ ਮਾਨਸਾ ਦੇ ਅਧਿਆਪਕ ਸਾਹਿਤਕਾਰਾਂ ਨੇ ਵਿਦਿਆਰਥੀਆਂ ਨੂੰ ਕਿਤਾਬਾਂ ਨਾਲ ਜੁੜਨ ਦਾ ਦਿੱਤਾ ਸੱਦਾ।

0
15

ਮਾਨਸਾ, 23 ਅਪ੍ਰੈਲ(ਸਾਰਾ ਯਹਾ, ਬਲਜੀਤ ਸ਼ਰਮਾ)ਅੱਜ ਵਿਸ਼ਵ  ਪੁਸਤਕ ਦਿਵਸ ਤੇ ਸਿੱਖਿਆ ਵਿਭਾਗ ਦੀ ਅਗਵਾਈ ‘ਚ ਮਾਨਸਾ ਦੇ ਅਧਿਆਪਕ ਲੇਖਕਾਂ ਅਤੇ ਕਲਾਕਾਰਾਂ ਨੇ ਜ਼ੂਮ ਐਪ ਤੇ ਹੋਏ ਸਾਹਿਤਕ ਸਮਾਗਮ ਦੌਰਾਨ ਅਧਿਆਪਕਾਂ ਨੂੰ ਸੱਦਾ ਦਿੱਤਾ ਕਿ ਉਹ ਛੋਟੀ ਉਮਰੇ ਹੀ ਵਿਦਿਆਰਥੀਆਂ ਨੂੰ ਬਾਲ ਸਾਹਿਤ ਨਾਲ ਜੋੜਣ ਤਾਂ ਕਿ ਉਹ ਚੰਗੀਆਂ ਕਦਰਾਂ ਕੀਮਤਾਂ ਨਾਲ ਉਸਾਰੂ ਸਮਾਜ ਦੀ ਸਿਰਜਣਾ ਕਰ ਸਕਣ।
ਸਮਾਗਮ ਦੀ ਪ੍ਰਧਾਨਗੀ ਕਰਦਿਆਂ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸੁਰਜੀਤ ਸਿੰਘ ਸਿੱਧੂ ਨੇ ਕਿਹਾ ਕਿ ਸਾਹਿਤ ਸਮਾਜ ਦਾ ਸ਼ੀਸ਼ਾ ਹੁੰਦਾ, ਜਿਸ ਰਾਹੀਂ ਅਸੀਂ ਵੱਡੀਆਂ ਸਮਾਜਿਕ ਤਬਦੀਲੀਆਂ ਲਿਆ ਸਕਦੇ ਹਾਂ। ਉਨ੍ਹਾਂ ਕਿਹਾ ਕਿ ਉਹ ਜ਼ਿਲ੍ਹੇ ਚ ਸਾਹਿਤਕਾਰਾਂ ਦੇ ਸਹਿਯੋਗ ਨਾਲ ਵਿਦਿਆਰਥੀਆਂ ਦੀਆਂ ਸਾਹਿਤਕ, ਸਭਿਆਚਾਰ ਰੁਚੀਆਂ ਨੂੰ ਪ੍ਰਫੁੱਲਤ ਕਰਨ ਲਈ ਹਰ ਉਪਰਾਲੇ ਕਰਨਗੇ।
ਸਮਾਗਮ ਚ ਵਿਸ਼ੇਸ਼ ਮਹਿਮਾਨ ਸਾਹਿਤਕਾਰ ਡਾ: ਕੁਲਦੀਪ ਸਿੰਘ ਦੀਪ ਅਤੇ ਪ੍ਰੋ: ਗੁਰਦੀਪ ਢਿੱਲੋਂ ਨੇ ਵਰਤਮਾਨ ਸਾਹਿਤਕ ਵਿਧਾਵਾਂ ਤੇ ਗੰਭੀਰ ਚਰਚਾ ਕਰਦਿਆਂ ਕਿਹਾ ਕਿ ਸਾਨੂੰ ਸਮੇਂ ਦੀਆਂ ਨਵੀਆਂ ਤਕਨੀਕਾਂ ਅਤੇ ਵਿਅਕਤੀ ਦੇ ਸੁਭਾਅ ਮੁਤਾਬਕ ਉਸ ਦੀਆਂ ਸਾਹਿਤਕ ਰੁਚੀਆਂ ਨੂੰ ਉਭਾਰਨ ਦੀ ਲੋੜ ਹੈ। ਡਾ: ਦੀਪ ਨੇ ਕਿਹਾ ਕਿ ਵਟਸਐਪ, ਫੇਸਬੁਕ ਨੇ ਸਾਨੂੰ ਗੁਰਮੁਖੀ ਅਤੇ ਹਰ ਇਕ ਨੂੰ ਲਿਖਣ ਦੀ ਗੁੜਤੀ ਦੇ ਦਿੱਤੀ। ਡਾ: ਢਿੱਲੋਂ ਨੇ ਮਾਨਸਾ ਦੇ ਬਹੁਤ ਸਾਰੇ ਕਵੀਆਂ ਦਾ ਜ਼ਿਕਰ ਕਰਦਿਆਂ, ਸਾਨੂੰ ਕਿਸ ਤਰ੍ਹਾਂ ਦਾ, ਕਿਸ ਰੂਪ ‘ਚ ਸਾਹਿਤ ਪੜ੍ਹਣਾ ਚਾਹੀਦਾ ਹੈ, ਬਾਰੇ ਗੰਭੀਰ ਨੁਕਤੇ ਸਾਂਝੇ ਕੀਤੇ।
ਮੰਚ ਸੰਚਾਲਨ ਕਰਦਿਆਂ ਗੁਰਪ੍ਰੀਤ ਨੇ ਕਿਹਾ ਕਿ ਕਿਤਾਬ ਬੰਦੇ ਨੂੰ ਜ਼ਿੰਦਗੀ ਨਾਲ ਜੋੜਦੀ ਹੈ, ਉਹ ਅਪਣੇ ਆਪ ਨੂੰ ਇਸ ਨਾਲ ਜੋੜਦਾ ਹੋਇਆ ਆਪਣੇ ਆਲੇ ਦੁਆਲੇ ਨੂੰ ਇਕ ਵੱਖਰੇ ਕੋਨ ਤੋ ਦੇਖਦਾ ਹੈ, ਉਨ੍ਹਾਂ  ਸਮਾਗਮ ਦੀ ਸ਼ੁਰੂਆਤ  ਬੀਤੇ ਦਿਨੀਂ ਅਪਣੇ ਜਨਮ ਦਿਨ ਨੂੰ ਫੇਸਬੁੱਕ ਤੇ ਲਾਈਵ ਹੋਕੇ ਇਕ ਜੁਝਾਰੂ ਕਵਿਤਾ ਰਾਹੀਂ ਮਨਾਉਣ ਵਾਲੀ ਖੁਸ਼ਬੀਰ ਮੱਟੂ ਨਾਲ ਕੀਤਾ ਗਿਆ ਅਤੇ ਸਮਾਪਤੀ ਵੀ ਉਸ ਦੀ ਜੁਝਾਰੂ ਕਵਿਤਾ ਨਾਲ ਕੀਤੀ ਗਈ।
ਸਮਾਗਮ ਚ ਵਿਸ਼ੇਸ਼ ਤੌਰ ਤੇ ਸ਼ਾਮਲ ਨਵਜੋਤ ਕੌਰ ਨੈਸ਼ਨਲ ਬੁੱਕ ਟਰੱਸਟ ਦਿੱਲੀ ਨੇ ਵੀ ਕਿਤਾਬਾਂ ਦੀ ਸਾਰਥਿਕਤਾ ਤੇ ਗੱਲ ਕੀਤੀ।
ਇਸ ਮੌਕੋ ਸਾਹਿਤਕਾਰ ਅਧਿਆਪਕਾਂ ਦਰਸ਼ਨ ਬਰੇਟਾ, ਗੁਰਜੰਟ ਚਾਹਲ,ਪ੍ਰਵੀਨ ਸ਼ਰਮਾ, ਯੋਗਿਤਾ ਜੋਸ਼ੀ, ਮੈਡਮ ਆਰਤੀ, ਦੇਵਿੰਦਰ ਕੌਰ ਰੱਲੀ, ਮਹਿੰਦਰ ਪਾਲ ਬਰੇਟਾ, ਰਾਜਵਿੰਦਰ ਖੱਤਰੀਵਾਲਾ,ਖੁਸ਼ਨਸੀਬ ਸਿੰਘ, ਜਸਮੀਤ ਬਹਿਣੀਵਾਲ, ਬਲਜਿੰਦਰ ਜੋੜਕੀਆਂ ਨੇ ਅਪਣੀਆਂ ਰਚਨਾਵਾਂ ਨਾਲ ਚੰਗਾ ਰੰਗ ਬੰਨ੍ਹਿਆ।
ਇਸ ਮੌਕੇ ਪ੍ਰਿੰਸੀਪਲ ਵਿਜੈ ਕੁਮਾਰ, ਪ੍ਰਿੰਸੀਪਲ ਉਮ ਪ੍ਰਕਾਸ਼ ਮਿੱਢਾ, ਪ੍ਰਿੰਸੀਪਲ ਦੀਪਕ ਕੁਮਾਰ ਕਾਂਸਲ,ਪ੍ਰਿੰਸੀਪਲ ਡਾ: ਬੂਟਾ ਸਿੰਘ ਸੇਖੋਂ, ਲੈਕਚਰਾਰ ਗੁਰਪਾਲ ਸਿੰਘ ਚਹਿਲ, ਗੁਰਨੈਬ ਮਘਾਣੀਆਂ, ਰੇਨੂੰ ਗਰਗ ਮਾਨਸਾ, ਦਲਜੀਤ ਸਿੰਘ ਮੱਲ ਸਿੰਘ ਵਾਲਾ, ਧਰਮਿੰਦਰ ਮਾਨਸਾ, ਜਸਵਿੰਦਰ ਮੰਡੇਰ, ਗੁਰਪ੍ਰੀਤ ਕੌਰ ਮਾਨਸਾ, ਕਰਨੈਲ ਵੈਰਾਗੀ, ਗੁਰਪ੍ਰੀਤ ਕੌਰ ਚਹਿਲ, ਬਿਟੂ ਕੁਮਾਰ ,ਜਸਵਿੰਦਰ ਚਾਹਲ, ਜਸਮੇਲ ਸਿੰਘ ਮਲਕੋ, ਸੁਖਵਿੰਦਰ ਕਾਕਾ,  ਮਾਨ, ਬਲਜਿੰਦਰ ਖਿਆਲਾ, ਗੁਰਵਿੰਦਰ ਚਹਿਲ,  ਸਵਰਨ ਰਾਹੀ ਬੁਢਲਾਡਾ ਵੀ ਹਾਜ਼ਰ ਸਨ। ਆਖਰ ‘ਚ ਸਮਾਗਮ ਦੇ ਪ੍ਰਬੰਧਕ ਹਰਦੀਪ ਸਿੰਘ ਸਿੱਧੂ ਤੇ ਰਾਜੇਸ਼  ਕੁਮਾਰ ਬੁਢਲਾਡਾ ਨੇ ਸਭਨਾਂ ਦਾ ਧੰਨਵਾਦ ਕੀਤਾ।Attachments area

LEAVE A REPLY

Please enter your comment!
Please enter your name here