ਮਾਨਸਾ, 11 ਮਾਰਚ (ਸਾਰਾ ਯਹਾਂ/ ਜੋਨੀ ਜਿੰਦਲ ) : ਸਿਹਤ ਵਿਭਾਗ ਵੱਲੋਂ ਵਿਸ਼ਵ ਗਲੂਕੋਮਾ ਹਫਤਾ ਜੋ ਕਿ 6 ਮਾਰਚ ਤੋਂ 12 ਮਾਰਚ ਤੱਕ ਮਨਾਇਆ ਜਾ ਰਿਹਾ ਹੈ, ਇਸ ਤਹਿਤ ਸਿਵਲ ਸਰਜਨ ਡਾ. ਹਰਜਿੰਦਰ ਸਿੰਘ ਦੀ ਦੇਖ ਰੇਖ ਵਿਚ ਸਿਵਲ ਹਸਪਤਾਲ ਮਾਨਸਾ ਵਿਖੇ ਵਿਸ਼ੇਸ਼ ਸਕਰੀਨਿੰਗ ਕੈਂਪ ਲਗਾਇਆ ਗਿਆ।
ਇਸ ਮੌਕੇ ਅੱਖਾਂ ਦੇ ਮਾਹਿਰ ਡਾ. ਸੁਸ਼ਾਂਤ ਸੂਦ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਓ.ਪੀ.ਡੀ ਵਿੱਚ ਆਉਣ ਵਾਲੇ ਮਰੀਜਾਂ ਦਾ ਮੁਫਤ ਚੈੱਕਅਪ ਅਤੇ ਆਪ੍ਰੇਸ਼ਨ ਵੀ ਕੀਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਕਾਲੇ ਮੋਤੀਆ ਦਾ ਪਤਾ ਜਾਂਚ ਪੜਤਾਲ ਦੌਰਾਨ ਹੀ ਲੱਗਦਾ ਹੈ। ਇਸ ਹਫ਼ਤੇ ਦਾ ਮੰਤਵ ਮੁੱਖ ਤੌਰ ‘ਤੇ ਆਪਟੀਕਲ ਤਾਂਤਰਿਕਾ ਪਰਿਕਸ਼ਨ ਸਹਿਤ ਨਿਯਮਤ ਅੱਖਾਂ ਦੀ ਜਾਂਚ ਦੇ ਵਾਸਤੇ ਲੋਕਾਂ ਨੂੰ ਜਾਗਰੂਕ ਕਰਕੇ ਗਲੂਕੋਮਾ ਦੇ ਹੋਣ ਵਾਲੇ ਕਾਲਾ ਮੋਤੀਆ ,ਅੰਨ੍ਹੇਪਣ ਨੂੰ ਰੋਕਣਾ ਹੈ। ਉਨ੍ਹਾਂ ਦੱਸਿਆ ਕਿ ਜੇ ਕਿਸੇ ਪਰਿਵਾਰ ਵਿੱਚ ਪਹਿਲਾਂ ਤੋਂ ਹੀ ਕਾਲਾ ਮੋਤੀਆ ਰਿਹਾ ਹੋਵੇ ,ਐਨਕਾਂ ਦਾ ਜ਼ਿਆਦਾ ਪ੍ਰਯੋਗ ਕਰਦੇ ਹੋਣ ,ਸ਼ੂਗਰ ਦੀ ਬਿਮਾਰੀ ਹੋਵੇ, ਬੀ.ਪੀ. ਹੋਵੇ, ਜਾਂ ਅੱਖ ਚ ਸੱਟ ਲੱਗੀ ਹੋਵੇ ਜਾਂ ਕੁਝ ਦਵਾਈਆਂ ਦੇ ਕਾਰਨ ਵੀ ਹੋ ਸਕਦਾ ਹੈ, ਇਸ ਕਰਕੇ ਸਾਲ ਵਿੱਚ ਇੱਕ ਵਾਰ ਘੱਟੋ ਘੱਟ ਅੱਖਾਂ ਦੀ ਜਾਂਚ ਕਰਵਾਉਂਦੇ ਰਹਿਣਾ ਚਾਹੀਦਾ ਹੈ ਤਾਂ ਜੋ ਸਮੇਂ ਸਿਰ ਪਤਾ ਲੱਗ ਸਕੇ ਅਤੇ ਇਸ ਦਾ ਇਲਾਜ ਕੀਤਾ ਜਾ ਸਕੇ, ਨਹੀਂ ਤਾਂ ਇਸ ਬਿਮਾਰੀ ਦੇ ਗੰਭੀਰ ਸਿੱਟੇ ਨਿਕਲਦੇ ਹਨ ।
ਡਾ. ਸੂਦ ਦੁਆਰਾ ਇਸ ਦੀਆਂ ਨਿਸ਼ਾਨੀਆਂ ਦੱਸਦੇ ਹੋਏ ਕਿਹਾ ਕਿ ਅੱਖਾਂ ਵਿਚ ਤਰਲ ਪਦਾਰਥ ਦਾ ਦਬਾਅ ਵਧ ਜਾਂਦਾ ਹੈ ਸ਼ੁਰੂਆਤੀ ਦੌਰ ਵਿੱਚ ਬਿਮਾਰੀ ਦਾ ਕੋਈ ਲੱਛਣ ਪ੍ਰਗਟ ਨਹੀਂ ਹੁੰਦਾ ਨਾ ਹੀ ਕੋਈ ਸੰਕੇਤ ਮਿਲਦਾ ਹੈ ਜੇਕਰ ਅਸੀਂ ਜਾਂਚ ਪੜਤਾਲ ਵਿੱਚ ਦੇਰੀ ਕਰਦੇ ਹਾਂ ਤਾਂ ਸਾਡੀ ਨਿਗ੍ਹਾ ਵੀ ਜਾ ਸਕਦੀ ਹੈ ਕਈ ਹੋਰ ਕਾਰਨਾਂ ਕਰਕੇ ਵੀ ਅੱਖਾਂ ਦਾ ਦਬਾਅ ਵਧ ਜਾਂਦਾ ਹੈ ਪ੍ਰੰਤੂ ਕਿਸੇ ਵਿਅਕਤੀ ਦੀਆਂ ਅੱਖਾਂ ਦਾ ਸਾਮਾਨਿਆ ਦਬਾਅ ਰਹਿਣ ਤੇ ਹੀ ਮੋਤੀਆ ਬਿੰਦ ਵਿਕਸਿਤ ਨਾ ਹੋ ਸਕੇ।