ਮਾਨਸਾ, 20 ਜੁਲਾਈ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)
ਮਾਨਸਾ ਵਿਖੇ ਚੱਲ ਰਹੇ ਤਿੱਖੇ ਨਸ਼ਾ ਵਿਰੋਧੀ ਅੰਦੋਲਨ ਤੇ ਪਰਵਿੰਦਰ ਸਿੰਘ ਝੋਟੇ ਉਤੇ ਪਾਏ ਝੂਠੇ ਕੇਸ ਰੱਦ ਕਰਵਾਉਣ ਲਈ ਜਾਰੀ ਪੱਕੇ ਮੋਰਚੇ ਦੀ ਅਗਵਾਈ ਲਈ ਅੱਜ ਬਾਬਾ ਬੂਝਾ ਸਿੰਘ ਭਵਨ ਵਿਖੇ ਹੋਈ ਤਿੰਨ ਦਰਜਨ ਤੋਂ ਵੱਧ ਕਿਸਾਨ, ਮਜ਼ਦੂਰ,ਔਰਤ ਨੌਜਵਾਨ, ਵਿਦਿਆਰਥੀ, ਦੁਕਾਨਦਾਰ, ਵਪਾਰੀ ਕਾਰੋਬਾਰੀ ਅਤੇ ਸਮਾਜਿਕ ਸੰਗਠਨਾਂ ਦੀ ਇਕ ਸਾਂਝੀ ਮੀਟਿੰਗ ਵੱਲੋਂ ਸਰਬਸੰਮਤੀ ਨਾਲ “ਨਸ਼ਾ ਵਿਰੋਧੀ ਐਕਸ਼ਨ ਕਮੇਟੀ ਮਾਨਸਾ” ਦਾ ਗਠਨ ਕੀਤਾ ਗਿਆ। ਕਮੇਟੀ ਨੇ 21 ਜੁਲਾਈ ਨੂੰ ਕੀਤੀ ਜਾਣ ਵਾਲੀ ਵਿਸ਼ਾਲ ਰੈਲੀ ਨੂੰ ਪੂਰੇ ਅਮਨ ਤੇ ਅਨੁਸ਼ਾਸਿਤ ਢੰਗ ਨਾਲ ਜਥੇਬੰਦ ਕਰਨ ਲਈ ਵਿਚਾਰ ਕੀਤਾ ਅਤੇ ਜ਼ਿੰਮੇਵਾਰੀਆਂ ਦੀ ਵੰਡ ਕੀਤੀ।
ਇਸ ਮੀਟਿੰਗ ਵਿਚ ਸੀਪੀਆਈ (ਐਮ ਐਲ) ਲਿਬਰੇਸ਼ਨ, ਐਂਟੀ ਡਰੱਗ ਟਾਸਕ ਫੋਰਸ, ਗਊਸਾਲਾ ਭਵਨ ਪ੍ਰਬੰਧਕ ਕਮੇਟੀ , ਸੀਪੀਆਈ, ਸੀਪੀਐਮ, ਮੁਸਲਿਮ ਭਾਈਚਾਰਾ, ਖੰਡ ਘਿਓ ਹੋਲਸੇਲ ਐਸੋਸੀਏਸ਼ਨ, ਕੈਮਿਸਟ ਐਸੋਸੀਏਸ਼ਨ, ਭੱਠਾ ਮਾਲਕ ਐਸੋਸੀਏਸ਼ਨ, ਮਾਨਸਾ ਕਲੱਬ ਮਾਨਸਾ, ਛੋਟਾ ਹਾਥੀ ਮਾਲਕ ਯੂਨੀਅਨ, ਪੱਲੇਦਾਰ ਮਜ਼ਦੂਰ ਯੂਨੀਅਨ, ਸਾਬਕਾ ਸੈਨਿਕ ਯੂਨੀਅਨ, ਪ੍ਰਾਈਵੇਟ ਸਕੂਲ ਐਸੋਸੀਏਸ਼ਨ, ਡੈਮੋਕ੍ਰੇਟਿਕ ਟੀਚਰਜ਼ ਫਰੰਟ , ਪੈਸਟੀਸਾਈਡ ਡੀਲਰਜ਼ ਐਸੋਸੀਏਸ਼ਨ, ਜ਼ਿਲਾ ਰੂਰਲ ਯੂਥ ਕਲੱਬ ਐਸੋਸੀਏਸ਼ਨ, ਬੀਕੇਯੂ (ਡਕੋਂਦਾ) ਧਨੇਰ, ਬੀਕੇਯੂ (ਡਕੋਂਦਾ) ਬੁਰਜਗਿੱਲ, ਦੋਧੀ ਡੇਅਰੀ ਯੂਨੀਅਨ, ਪ੍ਰਗਤੀਸ਼ੀਲ ਇਸਤਰੀ ਸਭਾ, ਮਜ਼ਦੂਰ ਮੁਕਤੀ ਮੋਰਚਾ, ਬੀਕੇਯੂ (ਲੱਖੋਵਾਲ), ਬੀਕੇਯੂ (ਮਾਨਸਾ), ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ, ਦਸਮੇਸ਼ ਅਕੈਡਮੀ ਮਾਨਸਾ, ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਰਾਮਗੜੀਆ ਵਿਸ਼ਵਕਰਮਾ ਭਵਨ ਸਭਾ, ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ, ਕਾਰ ਵਰਕਸ਼ਾਪ ਯੂਨੀਅਨ, ਬੀਕੇਯੂ (ਕ੍ਰਾਂਤੀਕਾਰੀ) ਜਮਹੂਰੀ ਕਿਸਾਨ ਸਭਾ, ਅਕਾਲੀ ਦਲ ਮਾਨ, ਕਾਰ ਡੀਲਰਜ਼ ਐਸੋਸੀਏਸ਼ਨ , ਰੈਡੀਮੈਡ ਗਾਰਮੈਂਟਸ ਯੂਨੀਅਨ, ਇਨਕਲਾਬੀ ਨੌਜਵਾਨ ਸਭਾ, ਲਾਲ ਝੰਡਾ ਭੱਠਾ ਮਜ਼ਦੂਰ ਯੂਨੀਅਨ ਦੇ ਪ੍ਰਮੁੱਖ ਆਗੂ ਸ਼ਾਮਲ ਹੋਏ। ਮੀਟਿੰਗ ਨੇ ਨਸ਼ਿਆਂ ਦੇ ਮਾਰੂ ਕਾਰੋਬਾਰ ਨੂੰ ਮੁਕੰਮਲ ਤੌਰ ‘ਤੇ ਬੰਦ ਕਰਵਾਉਣ ਲਈ ਪੂਰਨ ਸਹਿਮਤੀ ਨਾਲ ਸੰਘਰਸ ਚਲਾਉਣ ਦਾ ਮਤਾ ਪ੍ਰਵਾਨ ਕੀਤਾ। ਇਹ ਸੰਘਰਸ਼ ਸ਼ਾਂਤੀਪੂਰਨ ਢੰਗ ਨਾਲ ਚਲਾਇਆ ਜਾਵੇਗਾ ਅਤੇ ਇਸ ਵਿਚ ਪੁਲਿਸ ਤੇ ਪ੍ਰਸ਼ਾਸਨ ਤੋਂ ਵੀ ਸਹਿਯੋਗ ਦੀ ਮੰਗ ਕੀਤੀ ਜਾਵੇਗੀ। ਝੂਠੇ ਕੇਸਾਂ ਨੂੰ ਲੜਨ ਅਤੇ ਨਸ਼ਾ ਤਸਕਰਾਂ ਨੂੰ ਸਜ਼ਾਵਾਂ ਕਰਾਉਣ ਲਈ ਬਾਰ ਐਸੋਸੀਏਸ਼ਨ ਤੇ ਵਕੀਲ ਸਾਹਿਬਾਨਾਂ ਤੋਂ ਵੀ ਸਹਿਯੋਗ ਮੰਗਿਆ ਜਾਵੇਗਾ। ਇਹ ਵੀ ਤਹਿ ਕੀਤਾ ਗਿਆ ਕਿ ਇਸ ਅੰਦੋਲਨ ਵਿਚ ਮੌਜੂਦਾ ਤੇ ਪਿਛਲੀਆਂ ਸਤਾਧਾਰੀ ਪਾਰਟੀਆਂ ਦੇ ਮੋਹਰੀ ਲੀਡਰਾਂ ਨੂੰ ਬੋਲਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ, ਕਿਉਂਕਿ ਇਸ ਮਾਰੂ ਧੰਦੇ ਨੂੰ ਪ੍ਰਮੋਟ ਕਰਨ ਵਿਚ ਉਹ ਸਾਰੇ ਹੀ ਜ਼ਿੰਮੇਵਾਰ ਹਨ। ਰੈਲੀ ਪੱਕੇ ਮੋਰਚੇ ਵਾਲੀ ਜਗ੍ਹਾ ਉਤੇ ਹੀ ਕੀਤੀ ਜਾਵੇਗੀ। ਐਕਸ਼ਨ ਕਮੇਟੀ ਨੇ ਕਨਵੀਨਰ ਦੀ ਜ਼ਿੰਮੇਵਾਰੀ ਰਾਜਵਿੰਦਰ ਸਿੰਘ ਰਾਣਾ ਨੂੰ ਸੌਪੀ ਹੈ।
ਉਧਰ ਅੱਜ ਪੱਕੇ ਮੋਰਚੇ ਦੀ ਸਟੇਜ ਦਾ ਸੰਚਾਲਨ ਪ੍ਰਗਤੀਸੀਲ ਇਸਤਰੀ ਸਭਾ ਦੀ ਜ਼ਿਲਾ ਪ੍ਰਧਾਨ ਬਲਵਿੰਦਰ ਕੌਰ ਖਾਰਾ ਨੇ ਕੀਤਾ। ਅੱਜ ਧਰਨੇ ਵਿਚ ਜ਼ਿਲਾ ਅੰਮ੍ਰਿਤਸਰ ਤੋਂ ਕਿਸਾਨ ਨੌਜਵਾਨ ਸੰਘਰਸ਼ ਕਮੇਟੀ ਦਾ ਇਕ ਵੱਡਾ ਜਥਾ ਬਚਿੱਤਰ ਸਿੰਘ ਕੋਟਲਾ ਦੀ ਅਗਵਾਈ ਵਿਚ ਸ਼ਾਮਲ ਹੋਇਆ। ਉਨਾਂ ਤੋਂ ਇਲਾਵਾ ਧਰਨੇ ਨੂੰ ਬੀਕੇਯੂ (ਬੁਰਜ ਗਿੱਲ) ਵਲੋਂ ਮਹਿੰਦਰ ਸਿੰਘ ਭੈਣੀਬਾਘਾ, ਬੀਕੇਯੂ (ਲੱਖੋਵਾਲ) ਵਲੋਂ ਨਿਰਮਲ ਸਿੰਘ ਝੰਡੂਕੇ, ਸੋਸ਼ਲਿਸਟ ਪਾਰਟੀ ਦੇ ਪ੍ਰਧਾਨ ਹਰਿੰਦਰ ਸਿੰਘ ਮਾਨਸ਼ਾਹੀਆ, ਦੀਪ ਸਿੱਧੂ ਦੇ ਭਰਾ ਮਨਦੀਪ ਸਿੰਘ ਸਿੱਧੂ, ਲਿਬਰੇਸ਼ਨ ਵਲੋਂ ਰਾਜਵਿੰਦਰ ਰਾਣਾ, ਸਿੱਖ ਪ੍ਰਚਾਰਕ ਰਾਜਵਿੰਦਰ ਸਿੰਘ ਘਰਾਂਗਣਾ, ਬੀਕੇਯੂ (ਕ੍ਰਾਂਤੀਕਾਰੀ) ਦੇ ਚੇਅਰਮੈਨ ਸੁਰਜੀਤ ਸਿੰਘ ਫੂਲ, ਮਾਨ ਦਲ ਵਲੋਂ ਗੁਰਸੇਵਕ ਸਿੰਘ ਜਵਾਹਰਕੇ, ਕਾਮਰੇਡ ਸੁਖਦਰਸ਼ਨ ਸਿੰਘ ਨੱਤ, ਬੀਕੇਯੂ (ਮਾਨਸਾ) ਵਲੋਂ ਉਗਰ ਸਿੰਘ ਮਾਨਸਾ, ਪੰਜਾਬ ਕਿਸਾਨ ਯੂਨੀਅਨ ਵਲੋਂ ਭੋਲਾ ਸਿੰਘ ਸਮਾਓਂ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵਲੋਂ ਭਜਨ ਸਿੰਘ ਘੁੰਮਣ, ਮਨਜੀਤ ਸਿੰਘ ਮੀਹਾਂ, ਐਂਟੀ ਡਰੱਗ ਟਾਸਕ ਫੋਰਸ ਵਲੋਂ ਗਗਨਦੀਪ ਮਾਨਸਾ, ਅਮਰਜੀਤ ਖਾਲਸਾ, ਮਹਿੰਦਰ ਸਿੰਘ ਦਾਨਗੜ੍ਹ, ਕਾਮਰੇਡ ਕ੍ਰਿਸ਼ਨ ਚੌਹਾਨ, ਸੁਰਿੰਦਰ ਪਾਲ ਸ਼ਰਮਾ, ਕ੍ਰਾਂਤੀਕਾਰੀ ਮਜ਼ਦੂਰ ਯੂਨੀਅਨ ਵਲੋਂ ਲਖਬੀਰ ਸਿੰਘ ਲੌਗੋਵਾਲ ਨੇ ਸੰਬੋਧਨ ਕੀਤਾ। ਕਿਉਂਕਿ ਮੋਰਚੇ ‘ਤੇ ਚਾਹ ਪਕੌੜਿਆਂ ਅਤੇ ਰੋਟੀ ਦਾ ਲੰਗਰ ਅਟੁੱਟ ਚਲਦਾ ਹੈ, ਇਸ ਲੰਗਰ ਲਈ ਸਹਾਇਤਾ ਦੀ ਅਪੀਲ ਕਰਨ ‘ਤੇ ਹਾਜ਼ਰ ਜਨਤਾ ਵਲੋਂ ਬਹੁਤ ਸਾਰੀ ਦਾਨ ਰਾਸ਼ੀ ਵੀ ਜਮ੍ਹਾਂ ਕਰਵਾਈ ਗਈ।