*ਵਿਧਾਨ ਸਭਾ ‘ਚ ਭਿੜੇ ਅਕਾਲੀ ਤੇ ਕਾਂਗਰਸੀ, ਮਜੀਠੀਆ ਤੇ ਸੀਐਮ ਚੰਨੀ ਵਿਚਾਲੇ ਤਿੱਖੀ ਬਹਿਸ*

0
69

ਚੰਡੀਗੜ੍ਹ 11,ਨਵੰਬਰ (ਸਾਰਾ ਯਹਾਂ/ਬਿਊਰੋ ਨਿਊਜ਼): ਪੰਜਾਬ ਵਿਧਾਨ ਸਭਾ ਵਿਸ਼ੇਸ਼ ਇਜਲਾਸ ਵਿੱਚ ਅੱਜ ਕਾਂਗਰਸੀਆਂ ਤੇ ਅਕਾਲੀਆਂ ਦੇ ਤਿੱਖੇ ਟਾਕਰੇ ਹੋਏ। ਮੁੱਖ ਮੰਤਰੀ ਚਰਨਜੀਤ ਚੰਨੀ ਨੇ ਅਕਾਲੀ ਲੀਡਰ ਬਿਕਰਮ ਮਜੀਠੀਆ ਨੂੰ ਨਸ਼ਿਆਂ ਦੇ ਮਾਮਲੇ ਵਿੱਚ ਘਸੀਟਿਆ ਤਾਂ ਜੰਮ ਕੇ ਤੂੰ-ਤੂੰ ਮੈਂ-ਮੈਂ ਹੋਈ। ਇੱਕ ਵਾਰ ਤਾਂ ਹਾਲਾਤ ਤਣਾਅ ਵਾਲੇ ਬਣ ਗਏ ਤੇ ਇੰਝ ਲੱਗਿਆ ਜਿਵੇਂ ਮੁਹੱਲੇ ਦੇ ਦੋ ਧੜੇ ਲੜ ਰਹੇ ਹੋਣ।

ਦਰਅਸਲ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਆਪਣੇ ਸੰਬੋਧਨ ‘ਚ ਅਕਾਲੀਆਂ ‘ਤੇ ਜ਼ੋਰਦਾਰ ਹਮਲਾ ਕਰਦੇ ਹੋਏ ਤਿੱਖੇ ਸਵਾਲ ਉਠਾਏ ਹੈ। ਇਸ ਮੌਕੇ ਮਜੀਠੀਆ ਤੇ ਚੰਨੀ ਦੀ ਤਿੱਖੀ ਬਹਿਸ ਹੋਈ। ਇਸ ਮੌਕੇ ਨਵਜੋਤ ਸਿੱਧੂ ਨੇ ਮਜੀਠੀਆ ਨੂੰ ਸ਼ਰੇਆਮ ਤਸਕਰ ਕਹਿ ਕੇ ਸੰਬੋਧਨ ਕੀਤਾ। ਅਕਾਲੀ ਲੀਡਰ ਵੀ ਤਲਖੀ ਵਿੱਚ ਆ ਗਏ।

ਪੰਜਾਬ ‘ਚ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਗੱਦਾਰ ਪਾਰਟੀ ਹੈ, ਜਿਸ ਨੇ ਹਮੇਸ਼ਾ ਪੰਜਾਬ ਨੂੰ ਖ਼ਰਾਬ ਕੀਤਾ ਹੈ। ਪੰਜਾਬ ‘ਚ ਹੁਣ ਨਸ਼ਾ ਨਹੀਂ ਵਿੱਕਣ ਦੇਣਾ। ਪੰਜਾਬ ਦੇ ਲੋਕਾਂ ਨੂੰ ਇਨ੍ਹਾਂ ਨੇ ਨਸ਼ੇ ‘ਚ ਡੋਬ ਕੇ ਰੱਖ ਦਿੱਤਾ ਹੈ। ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਇਨ੍ਹਾਂ ਨੇ ਨਸ਼ੇ ‘ਚ ਡੋਬ ਕੇ ਇਸ ਦਾ ਘਾਣ ਕਰ ਕਰ ਦਿੱਤਾ ਹੈ।

ਚੰਨੀ ਨੇ ਕਿਹਾ ਕਿ ਨਸ਼ੇ ਦੀ ਵਿੱਕਰੀ ਨੂੰ ਰੋਕਣ ਲਈ ਪੰਜਾਬ ਦੀਆਂ ਸਾਰੀਆਂ ਸਰਹੱਦਾਂ ਸੀਲ ਕਰ ਦਿੱਤੀਆਂ ਜਾਣਗੀਆਂ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਅਕਾਲੀ ਇਹ ਚਾਹੁੰਦੇ ਹਨ ਕਿ ਨਸ਼ਾ ਆਈ ਜਾਵੇ ਤੇ ਮਜੀਠੀਏ ਦੇ ਨਾਂ ‘ਤੇ ਸ਼ਰੇਆਮ ਵਿੱਕ ਜਾਵੇ। ਅਜਿਹਾ ਹੁਣ ਪੰਜਾਬ ‘ਚ ਕਦੇ ਨਹੀਂ ਹੋਵੇਗਾ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਹੋਣ ਦੇ ਨਾਤੇ ਮੇਰਾ ਇਹ ਕਹਿਣਾ ਫਰਜ਼ ਬਣਦਾ ਹੈ ਕਿ ਸਰਹੱਦਾਂ ਨੂੰ ਸੀਲ ਕੀਤਾ ਜਾਵੇ।

NO COMMENTS