*ਵਿਧਾਇਕ ਵਿਜੈ ਸਿੰਗਲਾ ਨੇ ਪਿੰਡ ਰੱਲਾ ਵਿਖੇ ਸ਼ਹੀਦ ਗੁਰਜੰਟ ਸਿੰਘ ਯਾਦਗਾਰੀ ਗੇਟ ਦੀ ਨੀਂਹ ਰੱਖ ਕੇ ਕੰਮ ਦੀ ਸੁਰੂਆਤ ਕਰਵਾਈ*

0
56

ਮਾਨਸਾ, 29 ਮਈ  (ਸਾਰਾ ਯਹਾਂ/  ਮੁੱਖ ਸੰਪਾਦਕ) : ਵਿਧਾਇਕ ਮਾਨਸਾ ਡਾ. ਵਿਜੈ ਸਿੰਗਲਾ ਨੇ ਪਿੰਡ ਰੱਲਾ ਵਿਖੇ ਸ਼ਹੀਦ ਗੁਰਜੰਟ ਸਿੰਘ ਯਾਦਗਾਰੀ ਗੇਟ ਦੀ ਨੀਂਹ ਰੱਖ ਕੇ ਗੇਟ ਬਣਨ ਦੇ ਕੰਮ ਦੀ ਸ਼ੁਰੂਆਤ ਕਰਵਾਈ।
ਵਿਧਾਇਕ ਵਿਜੈ ਸਿੰਗਲਾ ਨੇ ਕਿਹਾ ਕਿ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ। ਉਹੀ ਕੌਮ, ਉਹੀ ਧਰਮ ਅਤੇ ਉਹੀ ਦੇਸ਼ ਤਰੱਕੀ ਕਰਦੇ ਹਨ ਜੋ ਆਪਣੇ ਸ਼ਹੀਦਾਂ ਨੂੰ ਯਾਦ ਰੱਖਦੇ ਹਨ। ਉਨ੍ਹਾਂ ਦੱਸਿਆ ਕਿ ਪਿੰਡ ਰੱਲਾ ਦੇ ਸ਼ਹੀਦ ਗੁਰਜੰਟ ਸਿੰਘ ਜੋ ਕਿ ਕੁੱਪਵਾੜਾ ਦੀ ਜੰਗ ਵਿਚ ਦੁਸ਼ਮਣਾਂ ਨਾਲ ਲੋਹਾ ਲੈਂਦਿਆਂ ਸ਼ਹੀਦ ਹੋ ਗਏ ਸਨ, ਜਿਸ ਉਪਰੰਤ ਉਨ੍ਹਾਂ ਨੂੰ ਸ਼ੌਰਯਾ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ।
ਉਨ੍ਹਾਂ ਕਿਹਾ ਕਿ ਸ਼ਹੀਦ ਦਾ ਦੇਸ਼ ਲਈ ਇਹ ਬਲਿਦਾਨ ਭੁਲਾਇਆ ਨਹੀਂ ਜਾ ਸਕਦਾ। ਸ਼ਹੀਦਾਂ ਦੇ ਨਾਮ ’ਤੇ ਯਾਦਗਾਰਾਂ ਬਣਨੀਆਂ ਚਾਹੀਦੀਆਂ ਹਨ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਉਨ੍ਹਾਂ ਨੂੰ ਯਾਦ ਰੱਖਣ ਅਤੇ ਉਨ੍ਹਾਂ ਤੋਂ ਪ੍ਰੇਰਣਾ ਲੈ ਸਕਣ। ਉਨ੍ਹਾਂ ਕਿਹਾ ਕਿ ਪਿੰਡ ਵਿਚ ਹੋਣ ਵਾਲੇ ਹੋਰ ਕੰਮਾਂ ਲਈ ਵੀ ਕੋਸ਼ਿਸ਼ ਕੀਤੀ ਜਾਵੇਗੀ ਕਿ ੳਹ ਸ਼ਹੀਦ ਦੇ ਨਾਮ ’ਤੇ ਯਾਦਗਾਰ ਦੇ ਰੂਪ ਵਿਚ ਕੀਤੇ ਜਾਣ।
ਇਸ ਉਪਰੰਤ ਉਨ੍ਹਾਂ ਸ਼ਹੀਦ ਗੁਰਜੰਟ ਸਿੰਘ ਦੇ ਪਿਤਾ ਸ੍ਰ. ਮੁਖਤਿਆਰ ਸਿੰਘ ਅਤੇ ਪੁੱਤਰੀ ਅਮਨਦੀਪ ਕੌਰ ਨੂੰ ਸਿਰੋਪਾ ਪਾਇਆ।
ਇਸ ਮੌਕੇ ਪਿੰਡ ਦੇ ਸਰਪੰਚ ਸ੍ਰ. ਮਨਜੀਤ ਸਿੰਘ, ਬੀ.ਡੀ.ਪੀ.ਓ. ਭੀਖੀ ਸ੍ਰ. ਤੇਜਿੰਦਰਪਾਲ ਸਿੰਘ ਤੋਂ ਇਲਾਵਾ ਪਿੰਡ ਦੇ ਪੰਚਾਇਤ ਮੈਂਬਰ ਅਤੇ ਹੋਰ ਮੋਹਤਬਰ ਵਿਅਕਤੀ ਮੌਜੂਦ ਸਨ।    

NO COMMENTS