ਵਿਧਾਇਕ ਮਾਨਸ਼ਾਹੀਆ ਨੇ ਏਅਰ ਰਾਈਫ਼ਲ ਸ਼ੂਟਿੰਗ ਰੇਂਜ ਦਾ ਰੱਖਿਆ ਨੀਂਹ ਪੱਥਰ

0
63

ਮਾਨਸਾ, 1 ਜਨਵਰੀ (ਸਾਰਾ ਯਹਾ /ਜੋਨੀ ਜਿੰਦਲ): ਐਮ.ਐਲ.ਏ. ਸ੍ਰੀ ਨਾਜਰ ਸਿੰਘ ਮਾਨਸ਼ਾਹੀਆ ਵੱਲੋਂ ਭਾਈ ਬਹਿਲੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਫੜੇ ਭਾਈ ਕੇ ਵਿਖੇ 10 ਮੀਟਰ ਏਅਰ ਰਾਇਫ਼ਲ ਸ਼ੂਟਿੰਗ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਮੌਕੇ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀਮਤੀ ਅਮਰਪ੍ਰੀਤ ਕੌਰ ਵੀ ਮੌਜੂਦ ਸਨ। ਇਸ ਮੌਕੇ ਪਿੰਡ ਦੇ ਮੋਹਤਬਰ ਵਿਅਕਤੀ, ਸਕੂਲ ਸਟਾਫ਼ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸ੍ਰੀ ਨਾਜਰ ਸਿੰਘ ਮਾਨਸ਼ਾਹੀਆ ਨੇ ਕਿਹਾ ਕਿ ਪਿੰਡ ਵਾਸੀ ਅਤੇ ਸਕੂਲ ਸਟਾਫ ਵਧਾਈ ਦਾ ਪਾਤਰ ਹੈ ਜਿੰਨ੍ਹਾਂ ਦੇ ਉਦਮ ਸਦਕਾ ਸ਼ੂਟਿੰਗ ਰੇਂਜ ਬਣਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਸਕੂਲ ਵਿਚ ਪਹਿਲਾਂ ਤੋਂ ਹੀ ਇਕ ਸ਼ੂਟਿੰਗ ਰੇਂਜ ਬਣੀ ਹੋਈ ਹੈ, ਜਿਸ ਵਿਚ ਵਾਧਾ ਕਰਦਿਆਂ ਇਕ ਹੋਰ ਨਵੀਂ ਸ਼ੂਟਿੰਗ ਰੇਂਜ ਦਾ ਨਿਰਮਾਣ ਕੀਤਾ ਜਾ ਰਿਹਾ ਹੈ, ਜਿਸ ਵਿਚ ਜ਼ਿਆਦਾ ਲੇਨਜ਼ ਅਤੇ ਵਧੀਆ ਉਪਕਰਣ ਹੋਣਗੇ ਅਤੇ ਇੱਕੋ ਸਮੇਂ ਜ਼ਿਆਦਾ ਖਿਡਾਰੀ ਇਸ ਵਿਚ ਅਭਿਆਸ ਕਰ ਸਕਣਗੇ। ਉਨ੍ਹਾਂ ਕਿਹਾ ਕਿ ਨਵੇਂ ਸਾਲ ਦੇ ਸ਼ੁੱਭ ਮੌਕੇ ’ਤੇ ਖਿਡਾਰੀਆਂ ਲਈ ਇਹ ਵੱਢਮੁੱਲਾ ਤੋਹਫ਼ਾ ਹੈ। ਐਮ.ਐਲ.ਏ. ਨੇ ਕਿਹਾ ਕਿ ਜੋ ਮਾਨਸਾ ਇਲਾਕੇ ਦੇ ਸ਼ੂਟਿੰਗ ਦੇ ਖਿਡਾਰੀ ਹਨ ਉਨ੍ਹਾਂ ਨੂੰ ਇਸ ਦਾ ਬਹੁਤ ਲਾਭ ਮਿਲੇਗਾ, ਕਿਉਂਕਿ ਉਨ੍ਹਾਂ ਨੂੰ ਅਭਿਆਸ ਲਈ ਪਹਿਲਾਂ ਜ਼ਿਲ੍ਹੇ

ਤੋਂ ਬਾਹਰ ਦੂਰ ਦੁਰਾਡੇ ਜਾਣਾ ਪੈਦਾ ਸੀ। ਹੁਣ ਉਹ ਖਿਡਾਰੀ ਇਥੇ ਆ ਕੇ ਅਭਿਆਸ ਕਰ ਸਕਣਗੇ। ਉਨ੍ਹਾਂ ਕਿਹਾ ਕਿ ਸਿੱਖਿਆ ਦੇ ਨਾਲ ਨਾਲ ਖੇਡਾਂ ਵਿਚ ਵੀ ਫਫੜੇ ਭਾਈ ਕੇ ਦਾ ਨਾਮ ਰੌਸ਼ਨ ਹੋਵੇਗਾ। ਚੰਗੇ ਵਿਦਿਆਰਥੀਆਂ ਦੇ ਨਾਲ ਨਾਲ ਚੰਗੇ ਖਿਡਾਰੀ ਵੀ ਜ਼ਿਲ੍ਹੇ ‘ਚੋਂ ਪੈਦਾ ਹੋਣਗੇ ਅਤੇ ਜ਼ਿਲ੍ਹੇ ਦੇ ਨਾਲ ਨਾਲ ਪੰਜਾਬ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨਗੇ। ਇਸ ਮੌਕੇ ਡੀ.ਡੀ.ਪੀ.ਓ. ਸ੍ਰੀ ਨਵਨੀਤ ਜੋਸ਼ੀ, ਬੀ.ਡੀ.ਪੀ.ਓ. ਕਵਿਤਾ ਗਰਗ, ਐਸ.ਐਮ.ਸੀ. ਚੇਅਰਮੈਨ ਅਮ੍ਰਿਤਪਾਲ ਸਿੰਘ, ਪ੍ਰਿੰਸੀਪਲ ਕੁਲਦੀਪ ਸਿੰਘ, ਕੁਲਦੀਪ ਸਿੰਘ ਪੀ.ਟੀ.ਆਈ, ਸਟੇਟ ਮੀਡੀਆ ਕੋਆਰਡੀਨੇਟਰ ਹਰਦੀਪ ਸਿੱਧੂ, ਸਰਪੰਚ ਇਕਬਾਲ ਸਿੰਘ ਫਫੜੇ ਭਾਈ ਕੇ, ਸਰਪੰਚ ਕੁਲਦੀਪ ਸਿੰਘ ਬੱਪੀਆਣਾ ਅਤੇ ਜ਼ਿਲ੍ਹੇ ਦੇ ਵੱਖ ਵੱਖ ਸ਼ੂਟਰ ਵਿਦਿਆਰਥੀ ਮੌਜੂਦ ਸਨ।

NO COMMENTS