ਮਾਨਸਾ, 19 ਜਨਵਰੀ(ਸਾਰਾ ਯਹਾਂ/ਮੁੱਖ ਸੰਪਾਦਕ)
ਨੌਜਵਾਨ ਦੇਸ਼ ਦਾ ਸਰਮਾਇਆ ਹੁੰਦੇ ਹਨ। ਦੇਸ਼ ਦੀ ਤਰੱਕੀ ਤੇ ਖੁਸ਼ਹਾਲੀ ਲਈ ਨੌਜਵਾਨਾਂ ਅਹਿਮ ਭੂਮਿਕਾ ਅਦਾ ਕਰ ਸਕਦੇ ਹਨ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਬੁਢਲਾਡਾ ਅਤੇ ਕਾਰਜਕਾਰੀ ਪ੍ਰਧਾਨ ਆਮ ਆਦਮੀ ਪਾਰਟੀ ਪੰਜਾਬ ਪ੍ਰਿੰਸੀਪਲ ਬੁੱਧ ਰਾਮ ਨੇ ਹਲਕੇ ਦੇ ਯੂਥ ਕਲੱਬਾਂ ਨੂੰ ਚੈੱਕ ਵੰਡਣ ਮੌਕੇ ਕੀਤਾ।
ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਸ੍ਰ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਯੁਵਕ ਭਲਾਈ ਕਲੱਬਾਂ ਵਿਸ਼ੇਸ ਗਰਾਂਟ ਜਾਰੀ ਕੀਤੀ ਹੈ, ਜਿਸ ਤਹਿਤ ਉਹ ਖੇਡ ਕਿੱਟਾਂ ਦੀ ਖਰੀਦ ਕਰਕੇ ਨੌਜਵਾਨ ਪੀੜ੍ਹੀ ਨੂੰ ਖੇਡਾਂ ਲਈ ਉਤਸ਼ਾਹਿਤ ਕਰਨਗੇ। ਜਿਸ ਨਾਲ ਨੌਜਵਾਨ ਪੀੜ੍ਹੀ ਵਿਚ ਨਸ਼ਿਆਂ ਦੇ ਰੁਝਾਨ ਨੂੰ ਠੱਲ੍ਹ ਪਾਈ ਜਾ ਸਕੇਗੀ।
ਐਸ.ਡੀ.ਐਮ.ਦਫਤਰ ਬੁਢਲਾਡਾ ਵਿੱਚ ਰੱਖੇ ਇਕ ਸਾਦੇ ਸਮਾਗਮ ਵਿੱਚ ਵਿਧਾਇਕ ਬੁੱਧ ਰਾਮ ਨੇ ਯੁਵਕ ਸੇਵਾਵਾਂ ਕਲੱਬ ਕੁਲਹਿਰੀ, ਰੰਘੜਿਆਲ, ਕਣਕਵਾਲ ਚਹਿਲਾਂ, ਅੱਕਾਂਵਾਲੀ, ਜਲਵੇੜਾ ਦੇ ਕਲੱਬ ਮੈਂਬਰਾਂ ਅਤੇ ਅਹੁਦੇਦਾਰਾਂ ਨੂੰ 25000/- ਰੁਪਏ ਪ੍ਰਤੀ ਕਲੱਬ ਵਿਸ਼ੇਸ ਗਰਾਂਟ ਦੇ ਚੈੱਕ ਵੰਡੇ।
ਇਸ ਮੌਕੇ ਐਸ.ਡੀ.ਐਮ. ਬੁਢਲਾਡਾ ਗਗਨਦੀਪ ਸਿੰਘ, ਸੁਪਰਡੰਟ ਗੁਰਮੀਤ ਸਿੰਘ, ਸਤੀਸ਼ ਕੁਮਾਰ, ਆਮ ਆਦਮੀ ਪਾਰਟੀ ਦੇ ਗੁਰਦਰਸ਼ਨ ਸਿੰਘ ਪਟਵਾਰੀ, ਜਸਵੀਰ ਸਿੰਘ ਰੰਘੜਿਆਲ, ਸੁਖਚੈਨ ਸਿੰਘ ਚੈਨੀ, ਬਲਵਾਨ ਸਿੰਘ ਜਲਵੇੜਾ ਤੋਂ ਇਲਾਵਾ ਕਲੱਬ ਮੈਂਬਰ ਹਾਜ਼ਰ ਸਨ।