*ਵਿਧਾਇਕ ਬੁੱਧ ਰਾਮ ਨੂੰ ਸਿਹਤ ਮੰਤਰੀ ਨੇ ਹਰੇਕ ਸਰਕਾਰੀ ਹਸਪਤਾਲ ਵਿਚ ਜੈਨੇਰਿਕ ਦਵਾਈਆਂ ਦੀਆਂ ਦੁਕਾਨਾਂ ਖੋਲ੍ਹਣ ਦਾ ਦਿੱਤਾ ਭਰੋਸਾ*

0
21

ਮਾਨਸਾ, 14 ਮਾਰਚ (ਸਾਰਾ ਯਹਾਂ/  ਮੁੱਖ ਸੰਪਾਦਕ): ਵਿਧਾਇਕ ਹਲਕਾ ਬੁਢਲਾਡਾ ਪਿ੍ਰੰਸੀਪਲ ਬੁੱਧ ਰਾਮ ਨੇ ਵਿਧਾਨ ਸਭਾ ਸੈਸ਼ਨ ਦੌਰਾਨ ਧਿਆਨ ਦਿਵਾਊ ਮਤੇ ਵਿਚ ਬੋਲਦਿਆਂ ਕਿਹਾ ਕਿ ਅੱਜ ਕੱਲ੍ਹ ਦਵਾਈਆਂ ਦੇ ਰੇਟ ਬਹੁਤ ਵਧ ਗਏ ਹਨ ਜਿਸ ਕਰਕੇ ਗਰੀਬ ਮਰੀਜ਼ਾਂ ਲਈ ਦਵਾਈਆਂ ਖਰੀਦਣਾਂ ਮੁਸ਼ਕਿਲ ਹੋ ਰਿਹਾ ਹੈ ਜਦਕਿ ਜੈਨੇਰਿਕ ਦਵਾਈਆਂ ਦਾ ਰੇਟ ਘੱਟ ਹੁੰਦਾ ਹੈ ਪ੍ਰੰਤੂ ਇਨ੍ਹਾਂ ਦਵਾਈਆਂ ਦੀ ਦੁਕਾਨ ਹਸਪਤਾਲ ਵਿਚ ਨਾ ਹੋਣ ਕਾਰਨ ਜੈਨੇਰਿਕ ਦਵਾਈਆਂ ਨਹੀਂ ਮਿਲਦੀਆਂ।
ਵਿਧਾਇਕ ਪਿ੍ਰੰਸੀਪਲ ਬੁੱਧ ਰਾਮ ਨੇ ਗਰੀਬ ਲੋਕਾਂ ਨੂੰ ਮੁੱਖ ਰੱਖਦਿਆਂ ਇਨ੍ਹਾਂ ਦਵਾਈਆਂ ਦੀ ਦੁਕਾਨ ਹਰੇਕ ਹਸਪਤਾਲ ਦੇ ਅੰਦਰ ਖੋਲ੍ਹਣ ਦੀ ਮੰਗ ਕੀਤੀ ਅਤੇ ਨਾਲ ਡਾਕਟਰਾਂ ਨੂੰ ਵੀ ਇਹ ਹਦਾਇਤ ਕਰਨ ਲਈ ਕਿਹਾ ਕਿ ਉਹ ਮਰੀਜ਼ਾਂ ਨੂੰ ਦਵਾਈਆਂ ਲਿਖਣ ਵੇਲੇ ਕੰਪਨੀ ਦਾ ਨਾਮ ਨਹੀਂ ਬਲਕਿ ਸਾਲਟ ਲਿਖਣ। ਸਪੀਕਰ ਵਿਧਾਨ ਸਭਾ ਸ੍ਰੀ ਕੁਲਤਾਰ ਸਿੰਘ ਸੰਧਵਾਂ ਨੇ ਵੀ ਇਸ ਸਵਾਲ ਦੀ ਪ੍ਰੋੜਤਾ ਕੀਤੀ।
ਵਿਧਾਨ ਸਭਾ ਵਿਚ ਵਿਧਾਇਕ ਬੁੱਧ ਰਾਮ ਵੱਲੋਂ ਹਰ ਵਰਗ ਦੇ ਲੋਕਾਂ ਦੇ ਹਿੱਤ ਲਈ ਸਰਕਾਰੀ ਹਸਪਤਾਲਾਂ ਵਿੱਚ ਜੈਨੇਰਿਕ ਦਵਾਈ ਦੀ ਦੁਕਾਨ ਸਥਾਪਤ ਕਰਨ ਦੇ ਸਵਾਲ ’ਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਸਸਤੀ ਦਰ ’ਤੇ ਗਰੀਬ ਲੋਕਾਂ ਨੂੰ ਦਵਾਈਆਂ ਮੁਹੱਈਆ ਕਰਵਾਉਣ ਲਈ ਸੂਬੇ ਅੰਦਰ ਹੋਰ ਉੱਚਿਤ ਪ੍ਰਬੰਧ ਕਰਨ ਦਾ ਭਰੋਸਾ ਦਿੱਤਾ।    
ਵਿਧਾਨ ਸਭਾ ਸੈਸ਼ਨ ਦੌਰਾਨ ਵਿਧਾਇਕ ਬੁੱਧ ਰਾਮ ਨੇ ਕੈਂਸਰ ਮਰੀਜ਼ਾਂ ਦੇ ਨਾਲ ਜਾਣ ਵਾਲੇ ਸਹਾਇਕ ਦਾ ਮੁਫ਼ਤ ਬੱਸ ਪਾਸ ਬਣਾਉਣ ਦੇ ਮਾਮਲੇ ਦੀ ਸਪੀਕਰ ਵਿਧਾਨ ਸਭਾ ਵੱਲੋਂ ਜਿੱਥੇ ਸ਼ਲਾਘਾ ਕੀਤੀ, ੳੁੱਥੇ ਸਿਹਤ ਮੰਤਰੀ ਨੇ ਡਾਕਟਰ ਦੀ ਸਿਫਾਰਸ਼ ’ਤੇ ਕੈਂਸਰ ਮਰੀਜ਼ ਦੇ ਨਾਲ ਪਟਿਆਲਾ, ਸੰਗਰੂਰ, ਫਰੀਦਕੋਟ ਆਦਿ ਥਾਂ ਲਈ ਮੁਫ਼ਤ ਬੱਸ ਪਾਸ ਬਣਾਉਣ ਦਾ ਵਿਸ਼ਵਾਸ ਦਿਵਾਇਆ।  

NO COMMENTS