*ਵਿਧਵਾ ਅਤੇ ਲੋੜਵੰਦ ਪਰਿਵਾਰਾਂ ਦੇ ਮਹੀਨਾਵਾਰ ਰਾਸ਼ਨ ਦੇ ਕਾਰਡ ਕੀਤੇ ਜਾਰੀ ਬੱਚਿਆਂ ਲਈ ਸਟੇਸ਼ਨਰੀ ਵੀ ਵੰਡੀ ਗਈ*

0
56

ਬੁਢਲਾਡਾ 4 ਅਪ੍ਰੈਲ (ਸਾਰਾ ਯਹਾਂ/ਅਮਨ ਮਹਿਤਾ ): ਮਾਤਾ ਗੁਜਰੀ ਜੀ ਭਲਾਈ ਕੇਂਦਰ ਵਲੋਂ 200 ਵਿਧਵਾ ਅਤੇ ਅਪੰਗ ਲੋੜਵੰਦ ਪਰਿਵਾਰਾਂ ਨੂੰ ਜੋ ਮਹੀਨਾਵਾਰ ਰਾਸ਼ਨ ਅਤੇ ਪੜਦੇ ਬੱਚਿਆਂ ਨੂੰ ਭੜਾਈ ਖਰਚਾ ਦਿੱਤਾ ਜਾਂਦਾ ਹੈ। ਉਸਦੇ ਸਾਲ ਭਰ ਦੇ ਕਾਰਡ ਅਪਰੈਲ ਦੇ ਸ਼ੁਰੂ ਵਿੱਚ ਦੇ ਦਿੱਤੇ ਜਾਂਦੇ ਹਨ। ਉਹ ਆਪਣੀ ਮਿਥੀ ਦੁਕਾਨ ਤੋਂ ਜਾਕੇ ਹਰ ਮਹੀਨੇ ਫਿਕਸ ਰਕਮ ਦਾ ਲੋੜੀਂਦਾ ਰਾਸ਼ਨ ਅਤੇ ਪੜਾਈ ਸਟੇਸ਼ਨਰੀ ਲੈ ਲੈਂਦੇ ਹਨ। ਸੰਸਥਾ ਆਗੂ ਮਾਸਟਰ ਕੁਲਵੰਤ ਸਿੰਘ ਅਤੇ ਕੁਲਦੀਪ ਸਿੰਘ ਨੇ ਦਸਿਆ ਕਿ ਇਸ ਸਾਲ 2021-22 ਦੇ ਕਾਰਡ ਅੱਜ 4 ਅਪਰੈਲ ਐਤਵਾਰ ਤੋਂ ਸ਼ੁਰੂ ਕੀਤੇ ਗਏ। ਮਾਤਾ ਗੁਜਰੀ ਜੀ ਭਲਾਈ ਕੇਂਦਰ ਦੇ ਦਫਤਰ ਵਿੱਚ ਸਵੇਰੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਸਮਾਗਮ ਉਪਰੰਤ ਵਾਹਿਗੁਰੂ ਜੀ ਦਾ ਓਟ ਆਸਰਾ ਲੈਕੇ ਲੋੜਵੰਦਾਂ ਦੇ ਕਾਰਡ ਬਣਾਉਣੇ ਸ਼ੁਰੂ ਕੀਤੇ ਅਤੇ ਪੜਾਈ ਖਰਚੇ ਲਈ ਸਟੇਸ਼ਨਰੀ ਦਿੱਤੀ ਗਈ। ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਹਲਕਾ ਵਧਾਇਕ ਪਿ੍ੰਸੀਪਲ ਬੁੱਧ ਰਾਮ, ਕਾਰ ਸੇਵਾ ਵਾਲੇ ਬਾਬਾ ਦਰਸ਼ਨ ਸਿੰਘ, ਕੁਲਵਿੰਦਰ ਸਿੰਘ, ਡਾਕਟਰ ਅਸ਼ੋਕ ਰਸਵੰਤਾ, ਡਾਕਟਰ ਬਲਵਿੰਦਰ ਸਿੰਘ, ਚਰਨਜੀਤ ਸਿੰਘ,ਗੁਰਚਰਨ ਮਲਹੋਤਰਾ, ਗੁਰਤੇਜ ਸਿੰਘ ਕੈਂਥ, ਮਿਠੂ ਸਿੰਘ,ਮਿਸਤਰੀ ਜਰਨੈਲ ਸਿੰਘ, ਬੀਟੂ ਬਤਰਾ,ਰਜਿੰਦਰ ਮੋਨੀ, ਹਰਭਜਨ ਸਿੰਘ, ਜਸਵੀਰ ਸਿੰਘ, ਨਥਾ ਸਿੰਘ, ਗੁਲਸ਼ਨ ਸਲੂਜਾ ਆਦਿ ਮੌਜੂਦ ਸਨ।

NO COMMENTS