ਬਰੇਟਾ 30 ਅਕਤੂਬਰ (ਸਾਰਾ ਯਹਾ /ਰੀਤਵਾਲ) ਪਿਛਲੇ ਕਈ ਦਿਨਾਂ ਤੋਂ ਪੰਜਾਬ ਵਿੱਚ ਜਗ੍ਹਾ ਜਗ੍ਹਾ ;ਤੇ ਪਰਾਲੀ ਨੂੰ ਅੱਗ
ਲਗਾਉਣ ਕਾਰਨ ਵਾਤਾਵਰਨ ਬੁਰੀ ਤਰਾਂ ਖ਼ਰਾਬ ਹੋ ਚੁੱਕਾ ਹੈ ਲੋਕ ਭਿਆਨਕ ਬਿਮਾਰੀਆਂ
ਦੇ ਸ਼ਿਕਾਰ ਹੋ ਰਹੇ ਹਨ। ਲੋਕਾਂ ਨੂੰ ਸਾਹ ਲੈਣਾ ਮੁਸ਼ਕਿਲ ਹੋਇਆ ਪਿਆ ਹੈ ਤੇ ਲੋਕ ਸਾਹ,
ਖੰਘ, ਦਮਾ ਅਤੇ ਅੱਖਾਂ ਦੀਆਂ ਬਿਮਾਰੀਆਂ ਤੋਂ ਪੀੜ੍ਹਤ ਹੋ ਰਹੇ ਹਨ। ਮਾਹਿਰ ਡਾਕਟਰਾਂ
ਅਨੁਸਾਰ ਪੈਦਾ ਹੋਇਆ ਧੂੰਆਂ ਜਿਥੇ ਵਾਤਾਵਰਨ ਨੂੰ ਦੂਸ਼ਿਤ ਕਰਦਾ ਹੈ, ਉਥੇ ਜਨਜੀਵਨ
ਉਪਰ ਵੀ ਇਸ ਧੂੰਏ ਦਾ ਬਹੁਤ ਬੁਰਾ ਅਸਰ ਪੈਂਦਾ ਹੈ।ਇਹ ਧੂੰਆਂ ਜਿਥੇ ਹਾਦਸਿਆਂ ਨੂੰ
ਸੱਦਾ ਦਿੰਦਾ ਹੈ, ਉਥੇ ਅੱਖਾਂ ਉਪਰ ਵੀ ਇਸ ਦਾ ਬਹੁਤ ਮਾੜਾ ਅਸਰ ਪੈਂਦਾ ਹੈ।
ਸਾਹ ਦੀ ਬਿਮਾਰੀ ਨਾਲ ਪੀੜ੍ਹਤ ਲੋਕਾਂ ਲਈ ਇਹ ਧੂੰਆਂ ਹੋਰ ਵੀ ਮੁਸੀਬਤਾਂ ਖੜ੍ਹੀਆਂ
ਕਰਦਾ ਹੈ। ਹਵਾ ਵਿੱਚ ਧੂੰਏ ਦੇ ਪ੍ਰਦੂਸ਼ਣ ਕਾਰਨ ਸੜਕਾਂ ਤੇ ਚੱਲਣ ਵਾਲੇ ਵਾਹਨਾਂ ਨੂੰ
ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਥਾਈਂ ਤਾਂ ਹਾਦਸਿਆਂ ਦੀਆਂ
ਖਬਰਾਂ ਵੀ ਮਿਲ ਰਹੀਆਂ ਹਨ।ਉਨ੍ਹਾਂ ਕਿਹਾ ਕਿ ਵਿਦੇਸ਼ ‘ਚ ਪਰੌਠਿਆਂ ਦੇ ਧੂੰਏ ਤੇ ਵੀ
ਹੈ ਮਨਾਹੀ ਪਰ ਇੱਥੇ ਕੋਈ ਸੁਣਵਾਈ ਨਹੀਂ । ਦੇਖਣ ‘ਚ ਇਹ ਵੀ ਆਇਆ ਹੈ ਕਿ ਝੋਨੇ ਦੀ
ਪਰਾਲੀ ਨੂੰ ਅੱਗ ਲਗਾਉਣ ਨਾਲ ਅਸਮਾਨ ਵਿੱਚ ਫੈਲੇ ਜ਼ਹਿਰੀਲੇ ਧੂੰਏਂ ਨਾਲ ਗੰਧਲੇ ਹੋ ਰਹੇ
ਵਾਤਾਵਰਣ ਨੂੰ ਬਚਾਉਣ ਵਾਸਤੇ ਅਤੇ ਕਿਸਾਨਾਂ ਨੂੰ ਖੇਤਾਂ ਵਿੱਚ ਪਰਾਲੀ ਨੂੰ ਅੱਗ ਲਗਾਉਣ
ਤੋਂ ਰੋਕਣ ਲਈ ਭਾਵੇਂ ਪੰਜਾਬ ਸਰਕਾਰ ਵੱਲੋਂ ਪਿੰਡ ਪਿੰਡ ਪਹੁੰਚ ਕਰਕੇ ਅਤੇ ਕਿਸਾਨ
ਮੇਲਿਆਂ ਵਿੱਚ ਜਾਗਰੂਕਤਾ ਸੈਮੀਨਾਰ ਲਗਾ ਕੇ ਜਾਗਰੂਕ
ਕੀਤਾ ਜਾ ਰਿਹਾ ਹੈ ਪਰ ਇਨ੍ਹਾਂ
ਗੱਲਾਂ ਦਾ ਅਸਰ ਹੂੰਦਾ ਕਿਧਰੇ ਦਿਖਾਈ ਨਹੀਂ ਦੇ ਰਿਹਾ । ਦੂਜੇ ਪਾਸੇ ਪਰਾਲੀ ਨੂੰ ਅੱਗ
ਲਗਾਉਣ ਨੂੰ ਲੈ ਕੇ ਕਿਸਾਨਾਂ ਦਾ ਕਹਿਣਾ ਹੈ ਕਿ ਕਿਸਾਨ ਮਜਬੂਰੀ ਵਸ ਪਰਾਲੀ ਨੂੰ ਅੱਗ
ਲਗਾ ਰਹੇ ਹਨ । ਉਨ੍ਹਾਂ ਕਿਹਾ ਕਿ ਸਰਕਾਰਾਂ ਵੱਲੋਂ ਹਰ ਵਾਰ ਕਿਹਾ ਜਾਂਦਾ ਹੈ ਕਿ ਕਿਸਾਨ
ਪਰਾਲੀ ਨਾ ਸਾੜਨ ਪਰ ਕਿਸਾਨ ਇਸ ਪਰਾਲੀ ਦਾ ਕੀ ਹੱਲ ਕਰਨ ਇਸ ਲਈ ਕਿਉਂ ਨਹੀਂ ਕੋਈ ਠੋਸ
ਕਦਮ ਚੁੱਕੇ ਜਾਂਦੇ । ਇਸ ਸਬੰਧੀ ਪਰਾਲੀ ਨੂੰ ਅੱਗ ਨਾ ਲਗਾਉਣ ਵਾਲੇ ਕਿਸਾਨ ਨਾਲ ਗੱਲ
ਕਰਨ ਤੇ ਉਨ੍ਹਾਂ ਕਿਹਾ ਕਿ ਮੇਰੇ ਕੋਲ ਛੇ ਏਕੜ ਦੇ ਕਰੀਬ ਜਮੀਨ ਹੈ ਅਤੇ ਆਪਣੀ ਮਿਹਨਤ
ਦਾ ਪੂਰਾ ਮੁੱਲ ਮਿਲਣ ਤੇ ਮੈਂ ਪੂਰੀ ਤਰਾਂ੍ਹ ਸਤੁੰਸ਼ਟ ਹਾਂ ਅਤੇ ਪ੍ਰਮਾਤਮਾ ਦਾ
ਸ਼ੁਕਰਾਨਾ ਕਰਦਾ ਹਾਂ । ਉਨ੍ਹਾਂ ਕਿਹਾ ਕਿ ਪਰਾਲੀ ਨੂੰ ਅੱਗ ਲਗਾਏ ਬਗੈਂਰ ਅਗਲੀ ਫਸਲ ਦੀ
ਬਿਜਾਈ ਕਰਨ ਤੇ ਮੈਂਨੂੰ ਥੋੜ੍ਹੀ ਜਿਹੀ ਮਿਹਨਤ ਜਰੂਰ ਵੱਧ ਕਰਨੀ ਪੈਦੀ ਹੈ ਹੋਰ ਕੋਈ ਫਰਕ
ਨਹੀਂ ਪੈਦਾ ।