ਵਿਦੇਸ਼ਾਂ ‘ਚੋਂ ਭਾਰਤੀਆਂ ਨੂੰ ਕੱਢਣ ਲਈ ਮੋਦੀ ਸਰਕਾਰ ਦਾ ਵੱਡਾ ਮਿਸ਼ਨ, 1 ਲੱਖ 90 ਹਜ਼ਾਰ ਭਾਰਤੀ ਹੋਣਗੇ ਏਅਰਲਿਫਟ

0
25

ਵਾਸ਼ਿੰਗਟਨ: ਕੋਰੋਨਾਵਾਇਰਸ (Coronavirus) ਤੇ ਲੌਕਡਾਊਨ (Lockdown) ਕਾਰਨ ਵਿਦੇਸ਼ਾਂ ‘ਚ ਫਸੇ ਹਜ਼ਾਰਾਂ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਕੇਂਦਰ ਸਰਕਾਰ (centre government) ਦਾ ‘ਵੰਦੇ ਭਾਰਤ ਮਿਸ਼ਨ’ 7 ਮਈ ਤੋਂ ਸ਼ੁਰੂ ਹੋ ਗਿਆ ਹੈ। ਯੋਜਨਾ ਮੁਤਾਬਕ, ਦੋ ਏਅਰਲਾਈਨਾਂ 12 ਦੇਸ਼ਾਂ ਵਿੱਚ ਫਸੇ 14,800 ਭਾਰਤੀਆਂ ਨੂੰ ਵਾਪਸ ਲਿਆਉਣ ਲਈ ਸੱਤ ਦਿਨਾਂ ਵਿੱਚ 64 ਉਡਾਣਾਂ ਭਰਣਗੀਆਂ। ਭਾਰਤੀਆਂ ਦੇ ਅਮਰੀਕਾ (America) ਤੋਂ ਆਉਣ ਦੀ ਪ੍ਰਕਿਰਿਆ 9 ਮਈ ਤੋਂ ਸ਼ੁਰੂ ਹੋਵੇਗੀ।

ਪਹਿਲੇ ਪੜਾਅ ‘ਚ 9 ਤੋਂ 15 ਮਈ ਤੱਕ ਅਮਰੀਕਾ ਦੇ ਕਈ ਸ਼ਹਿਰਾਂ ਤੋਂ ਭਾਰਤ ਦੇ ਕਈ ਸ਼ਹਿਰਾਂ ‘ਚ ਕਮਰਸ਼ੀਅਲ ਫਲਾਈਟਸ ਸ਼ੁਰੂ ਹੋਣਗੀਆਂ। ਉਡਾਣਾਂ ‘ਚ ਸੀਟਾਂ ਦੀ ਗਿਣਤੀ ਸੀਮਤ ਰਹੇਗੀ। ਇਸ ਲਈ ਵੀਜ਼ਾ ਦੀ ਮਿਆਦ ਖ਼ਤਮ ਹੋਣ ਕਾਰਨ ਵਿਦਿਆਰਥੀਆਂ, ਗਰਭਵਤੀ ਔਰਤਾਂ, ਬਜ਼ੁਰਗਾਂ ਜਾਂ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਪਹਿਲ ਦਿੱਤੀ ਜਾਵੇਗੀ।

ਇੱਕ ਲੱਖ 90 ਹਜ਼ਾਰ ਭਾਰਤੀਆਂ ਦੀ ਹੋਵੇਗੀ ਏਅਰਲਿਫਟ:

ਭਾਰਤ ਦਾ ਇਹ ‘ਵੰਦੇ ਭਾਰਤ ਮਿਸ਼ਨ’ ਦੁਨੀਆ ਦਾ ਸਭ ਤੋਂ ਵੱਡਾ ਹਵਾਈ ਬਚਾਅ ਕਾਰਜ ਹੈ। ਇਸ ਮਿਆਦ ਦੇ ਦੌਰਾਨ 1 ਲੱਖ 90 ਹਜ਼ਾਰ ਤੋਂ ਵੱਧ ਭਾਰਤੀ ਨਾਗਰਿਕਾਂ ਨੂੰ ਇਸ ਏਅਰਲਿਫਟ ਕਾਰਵਾਈ ਅਧੀਨ ਵਾਪਸ ਲਿਆਏ ਜਾਣ ਦੀ ਉਮੀਦ ਹੈ, ਜਿਨ੍ਹਾਂ ਨੂੰ ਇੱਕ ਤਰਫਾ ਉਡਾਣ ਸੇਵਾ ਫੀਸ ਦੇਣੀ ਪਵੇਗੀ।

ਇਸ ਦੇ ਮੁਕਾਬਲੇ, ਜੇ ਅਸੀਂ ਤਿੰਨ ਦਹਾਕੇ ਪਹਿਲਾਂ ਹੋਏ ਆਪ੍ਰੇਸ਼ਨ ਦੀ ਗੱਲ ਕਰੀਏ ਤਾਂ ਏਅਰ ਇੰਡੀਆ ਨੇ ਏਅਰਲਾਈਨਾਂ ਦੇ ਸਮੂਹ ਦੀ ਅਗਵਾਈ ਕੀਤੀ, ਜਿਸ ‘ਚ ਤਕਰੀਬਨ 1 ਲੱਖ 11 ਹਜ਼ਾਰ 711 ਭਾਰਤੀਆਂ ਨੂੰ ਵਾਪਸ ਲਿਆਂਦਾ ਗਿਆ। ਇਸ ਕਾਰਵਾਈ ਵਿੱਚ ਭਾਰਤੀ ਹਵਾਈ ਫੌਜ ਸ਼ਾਮਲ ਸੀ। ਇਹ ਉਸ ਸਮੇਂ ਹੋਇਆ ਜਦੋਂ 1990 ਵਿੱਚ ਇਰਾਕ ਨੇ ਕੁਵੈਤ ‘ਤੇ ਹਮਲਾ ਕੀਤਾ ਸੀ ਤੇ ਫਸੇ ਭਾਰਤੀਆਂ ਨੂੰ ਵਾਪਸ ਲਿਆਉਣਾ ਪਿਆ ਸੀ। 59 ਦਿਨਾਂ ਚੱਲਣ ਵਾਲੇ ਇਸ ਮੁਹਿੰਮ ਵਿੱਚ 488 ਉਡਾਣਾਂ ਸ਼ਾਮਲ ਸੀ ਤੇ ਪਹਿਲੀ ਖਾੜੀ ਯੁੱਧ ਤੋਂ ਪਹਿਲਾਂ ਕੀਤੀ ਗਈ ਸੀ।

ਇਸ ਵਾਰ ਯੋਜਨਾ ਅਨੁਸਾਰ, 7 ਤੋਂ 13 ਮਈ ਤੱਕ ਭਾਰਤੀਆਂ ਨੂੰ ਸੰਯੁਕਤ ਅਰਬ ਅਮੀਰਾਤ (ਯੂਏਈ) ਲਿਆਉਣ ਲਈ 10 ਉਡਾਣਾਂ ਚਲਾਈਆਂ ਜਾਣਗੀਆਂ, ਜਦੋਂਕਿ ਸੱਤ ਅਮਰੀਕਾ ਨੂੰ, ਸੱਤ ਮਲੇਸ਼ੀਆ ਤੇ ਪੰਜ ਸਾਊਦੀ ਅਰਬ ਭੇਜੀਆਂ ਜਾਣਗੀਆਂ।

NO COMMENTS