*ਵਿਦਿਆਰਥੀ ਆਪਣੀ ਰੁਚੀ ਮੁਤਾਬਕ ਹੀ ਕਰਨ ਕਿੱਤੇ ਦੀ ਚੋਣ :-ਔਲਖ*

0
4

ਬਠਿੰਡਾ 30 ਨਵੰਬਰ    (ਸਾਰਾ ਯਹਾਂ/ਮੁੱਖ ਸੰਪਾਦਕ)           

ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ਼ਿਵ ਪਾਲ ਗੋਇਲ,

ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸਿਕੰਦਰ ਸਿੰਘ ਬਰਾੜ    ਦੀ ਅਗਵਾਈ ਅਤੇ

ਰਾਜਵੀਰ ਸਿੰਘ ਔਲਖ ਜਿਲ੍ਹਾ ਗਾਈਡੈਂਸ ਕੌਂਸਲਰ,ਬਲਰਾਜ ਸਿੰਘ ਸਰਾਂ ਬਲਾਕ ਗਾਈਡੈਂਸ ਕੌਂਸਲਰ ਕੈਪਟਨ ਲਖਵਿੰਦਰ ਸਿੰਘ ਦੇ ਸਹਿਯੋਗ ਸਦਕਾ ਗੋਨਿਆਣਾ ਬਲਾਕ ਦੇ ਸ.ਸੀ.ਸੈ. ਸਕੂਲ ਭੌਖੜਾ ਅਤੇ ਸਰਕਾਰੀ ਹਾਈ ਸਕੂਲ ਨੇਹੀਆਂਵਾਲਾ ਵਿਖੇ ਵਿਦਿਆਰਥੀਆਂ ਦੀ ਸਮੂਹਿਕ ਕੌਂਸਲਿੰਗ ਤਹਿਤ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਜਿਲ੍ਹਾ ਗਾਈਡੈਂਸ ਕੌਂਸਲਰ ਰਾਜਵੀਰ ਸਿੰਘ ਔਲਖ ਨੇ ਬੱਚਿਆਂ ਨੂੰ ਆਪਣੀਆਂ ਰੁਚੀਆਂ ,

ਕਲਾਵਾਂ ਆਨੁਸਾਰ ਕੋਰਸ , ਕਿੱਤਾ ਚੁਣਨ ਦੀ ਸਲਾਹ ਦਿੱਤੀ । ਉਹਨਾਂ ਨੇ ਵੱਖ-ਵੱਖ ਕੋਰਸਾਂ , ਕਿੱਤਿਆਂ ਬਾਰੇ ਵਿਸਥਾਰਤ ਜਾਣਕਾਰੀ ਦਿੰਦਿਆਂ ਸਰਕਾਰੀ ਸੰਸਥਾਵਾਂ ਦਾ ਵਿਸੇਸ਼ ਜਿਕਰ ਕੀਤਾ। ਕੈਪਟਨ ਲਖਵਿੰਦਰ ਸਿੰਘ ਨੇ ਪੁਲਿਸ, ਫੌਜ ਨਾਲ ਸੰਬੰਧਿਤ ਯੋਗਤਾਵਾਂ, ਸੰਸਥਾਵਾਂ ਦਾ ਜਿਕਰ ਕਰਦਿਆਂ ਵਿਦਿਆਰਥੀਆਂ ਨੂੰ ਸੁਰੱਖਿਆ ਫੋਰਸਾਂ ਨਾਲ ਸੰਬੰਧਿਤ ਰੋਜਗਾਰ ਸੰਭਾਵਨਾਵਾਂ ਬਾਰੇ ਦੱਸਿਆ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੌਖੜਾ ਦੇ 

ਪ੍ਰਿੰਸੀਪਲ ਕ੍ਰਿਸ਼ਨ ਕੁਮਾਰ ਗੁਪਤਾ, 

ਲੈਕ. ਗੁਰਪ੍ਰੀਤ ਸਿੰਘ ਢਿੱਲੋਂ,

ਹਰਪ੍ਰੀਤ ਸਿੰਘ ਖੱਟੜਾ HM ਨੇਹੀਆਂ ਵਾਲਾ, ਬਲਜੀਤ ਸਿੰਘ ਨੇਹੀਆਂ ਵਾਲਾ,ਗੁਰਮੀਤ ਕੌਰ ਸਕੂਲ ਕਰੀਅਰ ਕੌਂਸਲਰ,ਗੁਰਜੀਤ ਸਿੰਘ ਬਰਾੜ PTI ਨੇ ਸਿੱਖਿਆ ਵਿਭਾਗ ਵਲੋਂ ਰੋਜਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਦੇ ਸਹਿਯੋਗ ਨਾਲ ਸਰਕਾਰੀ ਸਕੂਲਾਂ ਚ ਚਲਾਏ ਜਾ ਰਹੇ ਮਾਸ ਕੌਂਸਲਿੰਗ ਪ੍ਰੋਗਰਾਮ ਦੀ ਸ਼ਲਾਘਾ ਕੀਤੀ।

NO COMMENTS