*ਵਿਦਿਆਰਥੀਆਂ ਨੇ ਸਰਸਵਤੀ ਵੰਦਨਾਂ ਨਾਲ ਕੀਤੀ ਪ੍ਰੋਗਰਾਮ ਦੀ ਸ਼ੁਰੂਆਤ*

0
22

ਮਾਨਸਾ 14 ਸਤੰਬਰ(ਸਾਰਾ ਯਹਾਂ/ਵਿਨਾਇਕ ਸ਼ਰਮਾ):

ਐਸ ਡੀ ਕੇ ਐਲ ਡੀ ਏ ਵੀ ਪਬਲਿਕ ਸਕੂਲ ਮਾਨਸਾ ਵਿਖੇ ਹਿੰਦੀ ਦਿਵਸ ਦੇ ਮੱਦੇਨਜ਼ਰ ਹਿੰਦੀ ਪਖਵਾੜਾ ਮਨਾਇਆ ਗਿਆ ਜਿਸਦੀ ਸ਼ੁਰੂਆਤ ਸਰਸਵਤੀ ਵੰਦਨਾਂ ਨਾਲ ਕੀਤੀ ਗਈ।ਇਸ ਮੌਕੇ ਮੁੱਖ ਮਹਿਮਾਨ ਵਜੋਂ ਬਠਿੰਡਾ ਡੀ ਏ ਵੀ ਪਬਲਿਕ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਅਨੁਰਾਧਾ ਭਾਟੀਆ ਨੇ ਸ਼ਿਰਕਤ ਕੀਤੀ। ਪ੍ਰੋਗਰਾਮ ਦੌਰਾਨ ਪੰਜਵੀਂ ਤੋਂ ਨੌਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਬਹੁਤ ਹੀ ਉਤਸ਼ਾਹ ਨਾਲ ਪ੍ਰੋਗਰਾਮ ਪੇਸ਼ ਕੀਤਾ ਗਿਆ।ਵਿਦਿਆਰਥੀਆਂ ਵੱਲੋਂ ਸਰਸਵਤੀ ਵੰਦਨਾਂ ਦੇ ਨਾਲ ਮੰਤਰ ਉਚਾਰਣ, ਦੋਹਾ ਗਾਇਨ, ਯੱਗ ਪ੍ਰਾਰਥਨਾ, ਸਮੂਹਿਕ ਨ੍ਰਿਤ, ਸ਼ਿਵ ਤਾਂਡਵ ਅਤੇ ਕਵਿਤਾ ਗਾਇਨ ਪ੍ਰਸਤੁਤ ਕੀਤਾ ਗਿਆ।ਹਿੰਦੀ ਦਿਵਸ ਹਰ ਸਾਲ 14  ਸਤੰਬਰ ਨੂੰ ਦੇਸ਼ਭਰ ਵਿੱਚ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਨਾਕੇ ਅਸੀਂ ਆਪਣੀ ਮਾਂ-ਬੋਲੀ ਹਿੰਦੀ ਦੇ ਮਹੱਤਵ ਨੂੰ ਯਾਦ ਕਰਦੇ ਹਾਂ ਅਤੇ ਇਸਦਾ ਆਦਰ ਕਰਦੇ ਹਾਂ।ਅੱਜ ਦੇ ਮੁੱਖ ਮਹਿਮਾਨ ਸ਼੍ਰੀਮਤੀ ਅਨੁਰਾਧਾ ਭਾਟੀਆ ਜੀ ਨੇ ਵਿਦਿਆਰਥੀਆਂ ਵੱਲੋਂ ਕੀਤੀਆਂ ਗਈਆਂ ਗਤੀਵਿਧੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅੱਜ ਦੇ ਯੁੱਗ ਵਿੱਚ ਹਿੰਦੀ ਦਾ ਬਹੁਤ ਮਹੱਤਵ ਹੈ। ਸੰਸਕ੍ਰਿਤੀ ਸਾਰੀਆਂ ਭਾਸ਼ਾਵਾਂ ਦੀ ਜਨਨੀ ਹੈ ਪਰੰਤੂ ਸਾਰੀਆਂ ਭਾਸ਼ਾਵਾਂ ਵਿੱਚ ਹਿੰਦੀ ਸਰਵਉੱਤਮ ਹੈ। ਇਹ ਸਾਡੇ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਵਿਸ਼ਵ ਹਿੰਦੀ ਸੰਮੇਲਨ ਤਿੰਨ ਵਾਰ ਭਾਰਤ ਵਿੱਚ ਹੋ ਚੁੱਕਾ ਹੈ।ਹਿੰਦੀ ਭਾਸ਼ਾ ਵਰਗੀ ਮਿਠਾਸ ਕਿਸੀ ਵੀ ਭਾਸ਼ਾ ਵਿਚ ਨਹੀਂ ਹੈ!

NO COMMENTS