ਵਿਜੇ ਸਾਂਪਲਾ ਮੁੜ ਹੋਏ ਕਿਸਾਨਾਂ ਦੇ ਗੁੱਸੇ ਦਾ ਸ਼ਿਕਾਰ

0
43

ਬਲਾਚੌਰ 14,ਮਾਰਚ (ਸਾਰਾ ਯਹਾਂ /ਬਿਓਰੋ ਰਿਪੋਰਟ) : ਕਿਸਾਨਾਂ ਵੱਲੋਂ ਬੀਜੇਪੀ ਲੀਡਰਾਂ ਦਾ ਵਿਰੋਧ ਜਾਰੀ ਹੈ। ਪੰਜਾਬ ਅੰਦਰ ਤਾਂ ਬੀਜੇਪੀ ਲੀਡਰਾਂ ਦਾ ਘਰੋਂ ਬਾਹਰ ਨਿਕਲਣਾ ਔਖਾ ਹੋ ਗਿਆ ਹੈ। ਅੱਜ ਬਲਾਚੌਰ ਨੇੜਲੇ ਪਿੰਡ ਗੁੱਲਪੁਰ ਵਿੱਚ ਸਾਬਕਾ ਕੇਂਦਰੀ ਮੰਤਰੀ ਤੇ ਐਸਸੀ ਕਮਿਸ਼ਨ ਦੇ ਕੌਮੀ ਚੇਅਰਮੈਨ ਵਿਜੇ ਸਾਂਪਲਾ ਦਾ ਜਬਰਦਸਤ ਵਿਰੋਧ ਹੋਇਆ।

ਸਾਂਪਲਾ ਇੱਥੇ ਧਾਰਮਿਕ ਸਥਾਨ ’ਤੇ ਨਤਮਸਤਕ ਹੋਣ ਲਈ ਪੁੱਜੇ ਸੀ। ਕਿਸਾਨਾਂ ਨੂੰ ਜਦੋਂ ਸਾਂਪਲਾ ਦੇ ਆਉਣ ਦਾ ਪਤਾ ਲੱਗਾ ਤਾਂ ਉਹ ਕਾਲੀਆਂ ਝੰਡੀਆਂ ਲੈ ਕੇ ਘਿਰਾਓ ਲਈ ਪਹੁੰਚ ਗਏ। ਵੱਡੀ ਗਿਣਤੀ ਕਿਸਾਨਾਂ ਨੇ ਸਾਂਪਲਾ ਨੂੰ ਕਾਲੀਆਂ ਝੰਡੀਆਂ ਵਿਖਾ ਵਿਰੋਧ ਪ੍ਰਦਰਸ਼ਨ ਕੀਤਾ।

ਪੁਲਿਸ ਫੋਰਸ ਨੇ ਵਿਜੇ ਸਾਂਪਲਾ ਨੂੰ ਸੁਰੱਖਿਅਤ ਕੱਢ ਕੇ ਚੰਗੀਗੜ੍ਹ ਨੂੰ ਰਵਾਨਾ ਕਰ ਦਿੱਤਾ। ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਬੀਜੇਪੀ ਸਰਕਾਰ ਦਾ ਕੋਈ ਵੀ ਨੁਮਾਇਦਾ ਇਲਾਕੇ ‘ਚ ਆਵੇਗਾ ਤਾਂ ਕਿਸਾਨਾਂ ਵੱਲੋਂ ਉਨ੍ਹਾਂ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ।

NO COMMENTS