*ਵਿਜੀਲੈਂਸ ਲਈ ਮੁਸੀਬਤ ਬਣਿਆ ਭਾਰਤ ਭੂਸ਼ਣ ਆਸ਼ੂ ਦੀ ਕਰੀਬੀ ਇੰਦੀ, ਕੋਈ ਪਤਾ ਨਹੀਂ ਆਖਰ ਕਿੱਥੇ ਹੋਇਆ ਗਾਇਬ?*

0
57

(ਸਾਰਾ ਯਹਾਂ/ ਮੁੱਖ ਸੰਪਾਦਕ ): : ਅਨਾਜ ਮੰਡੀ ਟਰਾਂਸਪੋਰਟੇਸ਼ਨ ਟੈਂਡਰ ਘੁਟਾਲੇ ਦਾ ਮਾਮਲਾ ਗਰਮਾਉਂਦਾ ਜਾ ਰਿਹਾ ਹੈ। ਇੱਕ ਪਾਸੇ ਇਸ ਮਾਮਲੇ ਨੂੰ ਲੈ ਕੇ ਵਿਜੀਲੈਂਸ ਜਾਂਚ ਵਿੱਚ ਜੁਟੀ ਹੋਈ ਹੈ ਤੇ ਦੂਜੇ ਪਾਸੇ ਇਸ ਮਾਮਲੇ ’ਚ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਨਜ਼ਦੀਕੀ ਤੇ ਘੁਟਾਲੇ ’ਚ ਨਾਮਜ਼ਦ ਇੰਦਰਜੀਤ ਇੰਦੀ ਦਾ ਹਾਲੇ ਤੱਕ ਕੁਝ ਪਤਾ ਨਹੀਂ ਲੱਗਿਆ। ਵਿਜੀਲੈਂਸ ਲਈ ਇੰਦਰਜੀਤ ਇੰਦੀ ਵੱਡੀ ਮੁਸੀਬਤ ਬਣਿਆ ਹੋਇਆ ਹੈ। 


ਉਧਰ ਮੀਡੀਆ ਵਿੱਚ ਰਿਪੋਰਟਾਂ ਨਸ਼ਰ ਹੋਣ ਮਗਰੋਂ ਇੰਦੀ ਦੇ ਗ੍ਰਿਫ਼ਤਾਰ ਨਾ ਹੋਣ ਕਾਰਨ ਵਿਜੀਲੈਂਸ ਨੇ ਆਪਣੀ ਕਾਰਵਾਈ ਤੇਜ਼ ਕਰ ਦਿੱਤੀ ਹੈ। ਪਹਿਲਾਂ ਚਰਚਾ ਸੀ ਕਿ 23 ਦਸੰਬਰ ਨੂੰ ਇੰਦੀ ਨੂੰ ਅਦਾਲਤ ਵੱਲੋਂ ਭਗੌੜਾ ਐਲਾਨ ਦਿੱਤਾ ਜਾਵੇਗਾ ਪਰ 23 ਦਸੰਬਰ ਨੂੰ ਵਿਜੀਲੈਂਸ ਅਧਿਕਾਰੀਆਂ ਦੇ ਬਿਆਨ ਦਰਜ ਹੋਏ ਸਨ ਤੇ ਹੁਣ 4 ਜਨਵਰੀ ਅਗਲੀ ਤਰੀਕ ਦੱਸੀ ਗਈ ਹੈ। 

ਚਰਚਾ ਹੈ ਕਿ ਜੇ ਇੰਦੀ ਚਾਰ ਜਨਵਰੀ ਤੱਕ ਪੇਸ਼ ਨਹੀਂ ਹੁੰਦਾ ਤਾਂ ਇੰਦੀ ਨੂੰ ਅਦਾਲਤ ਵੱਲੋਂ ਭਗੌੜਾ ਐਲਾਨ ਦਿੱਤਾ ਜਾਵੇਗਾ। ਇਹ ਵੀ ਚਰਚਾ ਹੈ ਕਿ ਇੰਦੀ ਭਗੌੜਾ ਹੋਣ ਤੋਂ ਬਚਣ ਲਈ ਜਲਦੀ ਹੀ ਵਿਜੀਲੈਂਸ ਅੱਗੇ ਆਤਮ ਸਮਰਪਣ ਕਰ ਸਕਦਾ ਹੈ। ਇੰਦੀ ਵੀ ਇਸ ਕੇਸ ਦਾ ਮੁੱਖ ਸੂਤਰਧਾਰ ਹੈ। ਉਸ ਦੇ ਗ੍ਰਿਫ਼ਤਾਰ ਹੋਣ ਤੋਂ ਬਾਅਦ ਕਈ ਵੱਡੇ ਖੁਲਾਸੇ ਹੋ ਸਕਦੇ ਹਨ। 

ਪਤਾ ਲੱਗਾ ਹੈ ਕਿ ਪੁਲਿਸ ਕੋਲ ਇਹ ਜਾਣਕਾਰੀ ਹੈ ਕਿ ਜਿਸ ਦਿਨ ਇੰਦੀ ਨੂੰ ਨਾਮਜ਼ਦ ਕੀਤਾ ਗਿਆ ਸੀ, ਉਸ ਤੋਂ ਪਹਿਲਾਂ ਉਹ ਸਾਬਕਾ ਕੈਬਨਿਟ ਮੰਤਰੀ ਆਸ਼ੂ ਦੇ ਘਰ ਕੋਲ ਕਾਲੇ ਰੰਗ ਦੇ ਬੈਗ ਨਾਲ ਦੇਖਿਆ ਗਿਆ ਸੀ। ਸੂਤਰਾਂ ਮੁਤਾਬਕ ਉਸ ਬੈਗ ’ਚ ਇਸ ਕੇਸ ਨਾਲ ਸਬੰਧਤ ਦਸਤਾਵੇਜ਼ ਸਨ। 

NO COMMENTS