ਮਾਨਸਾ, 28 ਫਰਵਰੀ (ਸਾਰਾ ਯਹਾਂ/ਬਿਊਰੋ ਨਿਊਜ਼ ) : ਸਾਲ 2019-20 ਵਿਚ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੇ ਵਾਈਸ ਕਿਰਨ ਡਵੀਜਨ ਨੇ ਹਾਈ ਸਕੂਲ ਦੀਆਂ ਹੁਨਰਮੰਦ ਕੁੜੀਆਂ ਨੂੰ ਵਿਗਿਆਨ ਤਕਨਾਲੋਜੀ ਇੰਜਨੀਅਰਿੰਗ ਅਤੇ ਗਣਿਤ ਵਿਚ ਅੱਗੇ ਵਧਾਉਣ ਲਈ ਇਕ ਬਹੁਤ ਹੀ ਨਿਵੇਕਲਾ ਪ੍ਰੋਗਰਾਮ ‘ਵਿਗਿਆਨ ਜਯੋਤੀ’ ਸ਼ੁਰੂ ਕੀਤਾ ਹੈ। ਇਹ ਜਾਣਕਾਰੀ ਪ੍ਰਿੰਸੀਪਲ ਜਵਾਹਰ ਨਵੋਦਿਆ ਫਫੜੇ ਭਾਈ ਕੇ ਸ਼੍ਰੀ ਬੀ.ਸੁਧਾਕਰ ਰੈਡੀ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਇਸ ਉੱਚ ਸਿੱਖਿਆ ਪ੍ਰੋਗਰਾਮ ਦਾ ਉਦੇਸ਼ ਵਿਗਿਆਨ ਅਤੇ ਤਕਨਾਲੋਜੀ ਵਿਚ ਕੁੜੀਆਂ ਦੀ ਘੱਟ ਸਹਿਭਾਗਤਾ ਨੂੰ ਸੰਤੁਲਿਤ ਕਰਨਾ ਹੈ। 9ਵੀਂ ਤੋਂ 12ਵੀਂ ਜਮਾਤ ਤੱਕ ਦੀਆਂ ਵਿਦਿਆਰਥਣਾਂ ਨੂੰ ਵਿਗਿਆਨ ਅਤੇ ਤਕਨਾਲੋਜੀ ਅਧਾਰਿਤ ਗਤੀਵਿਧੀਆਂ ਦੇ ਸੰਪਰਕ ਵਿਚ ਲਿਆਉਣਾ ਹੈ। ਮੌਜੂਦਾ ਸਮੇਂ ਵਿਚ ਇਹ ਪ੍ਰੋਗਰਾਮ ਆਪਣੇ ਤੀਸਰੇ ਚਰਨ ਵਿਚ ਚੱਲ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਵਿਗਿਆਨ ਜਯੋਤੀ ਪੋ੍ਰਗਰਾਮ ਤਹਿਤ ਵਿਦਿਆਰਥਣਾਂ ਨੂੰ ਕਿਤਾਬਾਂ ਅਤੇ ਵਜ਼ੀਫੇ ਦੇ ਰੂਪ ਵਿਚ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। ਰੋਲ ਮਾਡਲ, ਇੰਟਰਐਕਸ਼ਨ, ਸਾਇੰਸ ਕੈਂਪ, ਕੈਰੀਅਰ ਕੌਂਸਲਿੰਗ, ਕੁਇਜ਼, ਸੈਮੀਨਾਰ ਅਤੇ ਵਿਗਿਆਨ ਤੇ ਤਕਨੀਕੀ ਸੰਸਥਾਵਾਂ ਦੇ ਟੂਰ ਆਦਿ ਇਸ ਪ੍ਰੋਗਰਾਮ ਦਾ ਹਿੱਸਾ ਹਨ। ਇਹ ਗਤੀਵਿਧੀਆਂ ਵਿਦਿਆਰਥਣਾਂ ਨੂੰ ਸਾਇੰਸ ਅਤੇ ਤਕਨਾਲੋਜੀ ਦੇ ਖੇਤਰ ਵਿਚ ਦਿ੍ਰੜ ਕਰਦੀਆਂ ਹਨ।
ਉਨ੍ਹਾਂ ਦੱਸਿਆ ਕਿ ਜਵਾਹਰ ਨਵੋਦਿਆ ਵਿਦਿਆਲਿਆ ਵੱਲੋਂ ਇਸ ਪੋ੍ਰਗਰਾਮ ਲਈ ਆਈ.ਬੀ.ਐਮ. ਇੰਡੀਆ ਦਾ ਵੀ ਸਹਿਯੋਗ ਕੀਤਾ ਹੈ। ਜਵਾਹਰ ਨਵੋਦਿਆ ਵਿਦਿਆਲਿਆ ਪੇਂਡੂ ਖੇਤਰਾਂ ਵਿਚ ਆਪਣੀਆਂ ਵਿਦਿਆਰਥਣਾਂ ਲਈ “ਵਿਗਿਆਨ ਜੌਤੀ ਕੇਂਦਰ” ਦੇ ਰੂਪ ਵਿਚ ਕੰਮ ਕਰ ਰਹੇ ਹਨ। ਇਸ ਤਹਿਤ ਸਰਕਾਰੀ ਕੰਨਿਆ ਸੈਕੰਡਰੀ ਸਕੂਲ, ਬੁਢਲਾਡਾ ਇਸ ਪੋ੍ਰਗਰਾਮ ਵਿਚ ਜਵਾਹਰ ਨਵੋਦਿਆ ਵਿਦਿਆਲਿਆ ਮਾਨਸਾ ਦਾ ਸਹਿਯੋਗੀ ਸਕੂਲ ਹੈ, ਇਸ ਸਕੂਲ ਦੀਆਂ ਵਿਦਿਆਰਥਣਾਂ ਦੀ ਇਸ ਪ੍ਰੋਗਰਾਮ ਵਿਚ ਸ਼ਮੂਲੀਅਤ ਕਰਵਾਈ ਗਈ ਹੈ।
ਦੂਸਰੇ ਚਰਨ ਵਿਚ ਜਵਾਹਰ ਨਵੋਦਿਆ ਵਿਦਿਆਲਿਆ ਮਾਨਸਾ ਸਰਵੋਤਮ ਸਕੂਲ ਐਲਾਨਿਆ ਗਿਆ ਹੈ ਅਤੇ ਵਿਗਿਆਨ ਜਯੋਤੀ ਇੰਚਾਰਜ ਮੈਡਮ ਜੋਤੀ ਪੀ.ਜੀ.ਟੀ. ਬਾੳਲੋਜ਼ੀ ਨੂੰ ਵਧੀਆ ਅਧਿਆਪਕ ਹੋਣ ਦਾ ਸਨਮਾਨ ਪ੍ਰਾਪਤ ਹੋਇਆ।