ਵਿਕਾਸ ਕਾਰਜਾ ਦੀ ਗਤੀ ਨੂੰ ਤੇਜ਼ ਕਰਨ ਲਈ ਕੋਸਲ ਨੂੰ ਸੋਪੀ ਜੇ ਸੀ ਬੀ ਮਸ਼ੀਨ ਅਤੇ ਟਰੈਕਟਰ

0
171

ਬੁਢਲਾਡਾ 21 ਦਸੰਬਰ (ਸਾਰਾ ਯਹਾ /ਅਮਨ ਮਹਿਤਾ): ਸਥਾਨਕ ਸ਼ਹਿਰ ਅੰਦਰ ਵਿਕਾਸ ਕਾਰਜਾਂ ਦੀ ਗਤੀ ਨੂੰ ਤੇਜ਼ ਕਰਦਿਆਂ ਕੋਸਲ ਦੇ ਪ੍ਰਬੰਧਕ ਐਸ ਡੀ ਐਮ ਸਾਗਰ ਸੇਤੀਆਂ ਵੱਲੋਂ ਇੱਕ ਨਵਾ ਟਰੈਕਟਰ, ਜੇ ਸੀ ਬੀ ਮਸ਼ੀਨ ਕੋਸਲ ਦੇ ਕਰਮਚਾਰੀਆਂ ਹਵਾਲੇ ਕਰਦਿਆਂ ਹਦਾਇਤ ਕੀਤੀ ਗਈ ਕਿ ਸ਼ਹਿਰ ਅੰਦਰ ਲੋਕਾਂ ਵੱਲੋਂ ਟਰੈਫਿਕ ਵਿੱਚ ਵਿਘਨ ਬਣੇ ਲੋਕਾਂ ਵੱਲੋਂ ਕੀਤੇ ਗਏ ਨਜ਼ਾਇਜ਼ ਕਬਜਿਆਂ ਨੂੰ ਹਟਾਉਣ ਲਈ ਮਸੀਨ ਦੀ ਵਰਤੋਂ ਕਰਨ। ਉਨ੍ਹਾਂ ਸ਼ਹਿਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸ਼ਹਿਰ ਨੂੰ ਸੁੰਦਰ ਅਤੇ ਸੈਰਗਾਹ ਬਣਾਉਣ ਲਈ ਸ਼ੁਰੂ ਕੀਤੇ ਗਏ ਵਿਕਾਸ ਕਾਰਜਾਂ ਨੂੰ ਮੁਕੰਮਲ ਕਰਨ ਲਈ ਸਹਿਯੋਗ ਦੇਣ। ਸਵੱਛ ਭਾਰਤ ਮੁਹਿੰਮ ਅਧੀਨ ਗਲੀ ਮੁਹੱਲਿਆਂ ਅਤੇ ਸ਼ਹਿਰ ਦਾ ਆਲੇ ਦੁਆਲੇ ਨੂੰ ਸਾਫ ਸੁਥਰਾ ਰੱਖਣ ਲਈ ਸਹਿਯੋਗ ਦੀ ਮੰਗ ਕੀਤੀ ਗਈ। ਇਸ ਮੌਕੇ ਤੇ ਸਫਾਈ ਕਰਮਚਾਰੀ ਯੂਨੀਅਨ ਵੱਲੋਂ ਐਸ ਡੀ ਐਮ ਸਾਗਰ ਸੇਤੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕਰਦਿਆਂ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਐਸ ਡੀ ਐਮ ਸਾਹਿਬ ਵੱਲੋਂ ਸ਼ੁਰੂ ਕੀਤੇ ਗਏ ਕਾਰਜਾ ਨੂੰ ਪੂਰਾ ਕਰਨ ਲਈ ਸਫਾਈ ਕਰਮਚਾਰੀਆਂ ਨੇ ਪੂਰੀ ਤਰ੍ਹਾਂ ਕੰਮ ਕਰਨ ਦਾ ਭਰੋਸਾ ਦਿੱਤਾ। ਇਸ ਮੋਕੇ ਤੇ ਉਨ੍ਹਾਂ ਸ਼ਹਿਰ ਵਿੱਚ ਚੱਲ ਰਹੇ ਵਿਕਾਸ ਕਾਰਜਾ ਦਾ ਜਾਇਜ਼ਾ ਲੈਦਿਆਂ ਠੇਕੇਦਾਰਾਂ  ਨੂੰ ਹਦਾਇਤ ਕੀਤੀ ਕਿ ਉਹ ਸਮਾਬੱਧ ਵਿੱਚ ਹੀ ਕਾਰਜਾ ਨੂੰ ਪੂਰ ਕਰਨਾ ਯਕੀਨੀ ਬਣਾਉਣ। ਇਸ ਮੌਕੇ ਤੇ ਕਾਰਜ ਸਾਧਕ ਅਫਸਰ ਵਿਜੈ ਕੁਮਾਰ ਜਿੰਦਲ, ਜੇ ਈ ਮਨਪ੍ਰੀਤ ਸਿੰਘ, ਧੀਰਜ ਕੁਮਾਰ, ਸਫਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਵਿਜੈ ਨੂਰੀ ਅਤੇ ਆਗੂ ਹਾਜ਼ਰ ਸਨ। 

NO COMMENTS