*ਵਿਕਾਸ ਕਾਰਜਾਂ ਦਾ ਕੰਮ ਠੇਕੇਦਾਰ ਨੂੰ ਦਿੱਤੇ ਜਾਣ ਦੇ ਰੋਸ ਵਜੋਂ ਪਿੰਡ ਬੀਰੇਵਾਲਾ ਦੀ ਪੰਚਾਇਤ ਵੱਲੋਂ ਅਸਤੀਫ਼ੇ ਦੀ ਪੇਸ਼ਕਸ਼ *

0
46

ਬੋਹਾ  18,ਜੂਨ (ਸਾਰਾ ਯਹਾਂ/ਦਰਸ਼ਨ ਹਾਕਮਵਾਲਾ): ਸ਼ਹੀਦ ਗੁਰਤੇਜ ਸਿੰਘ ਬੀਰੇਵਾਲਾ ਦੇ ਪਿੰਡ ਬੀਰੇਵਾਲਾ ਡੋਗਰਾ ਦੀ ਪੰਚਾਇਤ ਵੱਲੋਂ ਪਿੰਡ ਦੇ ਵਿਕਾਸ ਕਾਰਜਾਂ ਲਈ ਦਿੱਤੀ ਗ੍ਰਾਂਟ ਦਾ ਕੰਮ ਠੇਕੇਦਾਰਾਂ ਨੂੰ ਸੌਂਪੇ ਜਾਣ ਤੇ ਰੋਸ ਦੀ ਲਹਿਰ  ਹੈ  ।ਇੱਥੋਂ ਤੱਕ ਕਿ ਪਿੰਡ ਦੀ ਪੰਚਾਇਤ ਨੇ ਬੀਡੀਪੀਓ ਦਫ਼ਤਰ ਪਹੁੰਚ ਕੇ ਆਪਣੇ ਅਹੁਦਿਆਂ ਤੋਂ ਅਸਤੀਫ਼ਾ ਦੇਣ ਦੀ ਪੇਸ਼ਕਸ਼ ਕੀਤੀ ਹੈ  ।ਪਿੰਡ ਦੀ ਸਰਪੰਚ ਬੀਰਪਾਲ ਕੌਰ ਨੇ ਦੱਸਿਆ ਕਿ ਸ਼ਹੀਦ ਗੁਰਤੇਜ ਸਿੰਘ ਦੀ ਸ਼ਹਾਦਤ ਪਿੱਛੋਂ ਪੰਜਾਬ ਸਰਕਾਰ ਨੇ ਪਿੰਡ ਬੀਰੇਵਾਲਾ ਨੂੰ ਪੱਚੀ ਲੱਖ ਰੁਪਏ ਦੀ  ਗਰਾਂਟ ਦੇਣ ਦਾ ਵਾਅਦਾ ਕੀਤਾ ਸੀ  ਜਿਸ ਨੂੰ ਪਿੰਡ ਦੇ ਵਿਕਾਸ ਕਾਰਜਾਂ ਤੇ ਖਰਚ ਕੀਤਾ ਜਾਣਾ ਸੀ  ।ਪਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹ ਗਰਾਂਟ ਤਾਂ ਦੇ ਦਿੱਤੀ ਗਈ ਪਰ ਇਹ ਗਰਾਂਟ ਪੰਚਾਇਤ ਨੂੰ ਨਾਂ ਦੇ ਕੇ ਸਿੱਧੇ ਟੈਂਡਰ ਠੇਕੇਦਾਰ ਨੂੰ ਦੇ ਦਿੱਤੇ ਗਏ  ਜਿਸ ਕਾਰਨ ਪੰਚਾਇਤ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ  ਉਨ੍ਹਾਂ ਆਖਿਆ ਕਿ ਇਹ ਗਰਾਂਟ ਦਾ ਕੰਮ ਉਨ੍ਹਾਂ ਨਰੇਗਾ ਮਜਦੂਰਾਂ ਰਾਹੀਂ ਕਰਵਾਉਣਾ ਸੀ ਜਿਸ ਨਾਲ ਤੁਹਾਨੂੰ ਕੰਮ ਮਿਲ ਜਾਣਾ ਸੀ  ਪਰ ਉਕਤ ਗ੍ਰਾਂਟ ਸਬੰਧੀ ਠੇਕੇਦਾਰ ਨੂੰ ਦੇ ਦਿੱਤੇ ਜਾਣ ਕਾਰਨ ਨਰੇਗਾ ਮਜ਼ਦੂਰ ਵੀ ਕੰਮ ਤੋਂ ਵਾਂਝੇ ਹੋ ਗਏ ਹਨ  ਕਈ ਵਿਕਾਸ ਕਾਰਜ ਵੀ ਪਿੰਡ ਦੀ ਲੋੜ ਮੁਤਾਬਕ ਨਹੀਂ ਹੋ ਰਹੇ  ।ਸਮੂਹ ਪੰਚਾਇਤ ਨੇ ਆਖਿਆ ਕਿ ਜੇਕਰ ਇਸ ਤਰ੍ਹਾਂ ਸਿੱਧੀਆਂ ਗਰਾਂਟਾਂ ਠੇਕੇਦਾਰਾਂ ਨੂੰ ਹੀ ਦੇਣੀਆਂ ਹਨ ਤਾਂ ਪੰਚਾਇਤਾਂ ਚੁਣਨ ਦੀ ਕੀ ਲੋੜ ਹੈ ਇਸ ਲਈ ਉਹ ਆਪਣੇ ਅਹੁਦਿਆਂ ਤੋਂ ਅਸਤੀਫੇ ਦੇਣ ਨੂੰ ਤਿਆਰ ਹਨ  ।ਇਸ ਮੌਕੇ ਸਮੂਹ ਪੰਚਾਇਤ ਨੇ ਆਪਣਾ ਮੰਗ ਪੱਤਰ   ਬੀਡੀਪੀਓ ਦਫ਼ਤਰ  ਦੇ ਕਰਮਚਾਰੀਆਂ ਨੂੰ ਸੌਂਪਿਆ  ਜਿਨ੍ਹਾਂ ਵੱਲੋਂ ਦੋ ਦਿਨਾਂ ਵਿੱਚ ਮਸਲੇ ਦਾ ਹੱਲ ਕਰਨ ਦਾ ਸਮਾਂ ਮੰਗਣ ਤੇ ਪੰਚੈਤ ਵਾਪਸ ਚਲੀ ਗਈ  ।ਸਰਪੰਚ ਬੀਰਪਾਲ ਕੌਰ ਨੇ ਆਖਿਆ ਕਿ ਜੇਕਰ ਦੋ ਦਿਨਾਂ ਦੇ ਵਿੱਚ ਸਾਡੀਆਂ ਮੰਗਾਂ ਤੇ ਗੌਰ ਨਾ ਕੀਤੀ ਗਈ ਤਾਂ ਉਹ ਆਪਣਾ ਅਸਤੀਫ਼ਾ ਦੇ ਦੇਣਗੇ  ।ਇਸ ਸਬੰਧੀ ਬੀਡੀਪੀਓ ਅਸ਼ੋਕ ਕੁਮਾਰ ਦਾ ਕਹਿਣਾ ਹੈ ਕਿ ਪੰਚਾਇਤ ਦਾ ਮੰਗ ਪੱਤਰ ਪ੍ਰਾਪਤ ਕਰ ਲਿਆ ਹੈ ਅਤੇ ਉਨ੍ਹਾਂ ਦੀਆਂ ਜੋ ਵੀ ਮੰਗਾਂ ਹਨ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਕੇ ਮਸਲੇ ਦਾ ਹੱਲ ਕਰਵਾਉਣ ਦਾ ਯਤਨ ਕਰਨਗੇ  ।ਇਸ ਮੌਕੇ ਪੰਚ ਇਕਬਾਲ ਸਿੰਘ ਕੁਲਦੀਪ ਸਿੰਘ ਕੁਲਵਿੰਦਰ ਕੌਰ ਭੁਪਿੰਦਰ ਸਿੰਘ ਸਮਾਜ ਸੇਵੀ ਮਨਮਿੰਦਰ ਸਿੰਘ ਵੀਰੇਵਾਲਾ ਮੌਜੂਦ ਸਨ  ।ਫੋਟੋ ਕੈਪਸ਼ਨ ਬੀਡੀਪੀਓ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪਦੀ ਹੋਈ ਪੰਚਾਇਤ  

NO COMMENTS