ਵਿਅਕਤੀ ਦੀ ਨਹਿਰ ਵਿੱਚ ਡੁੱਬਣ ਨਾਲ ਹੋਈ ਮੌਤ

0
118

ਸਰਦੂਲਗੜ੍ਹ 21 ਜੁਲਾਈ  (ਸਾਰਾ ਯਹਾ, ਬਪਸ) ਕਸਬਾ ਝੁਨੀਰ ਦੇ ਨੇੜੇ ਲੰਘਦੀ ਭਾਖੜਾ ਨਹਿਰ ਵਿੱਚ ਇੱਕ ਵਿਅਕਤੀ ਦੀ ਡੁੱਬ ਕੇ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਵਿਅਕਤੀ ਜਗਦੀਪ ਸਿੰਘ (50) ਉਰਫ਼ ਬਾਬਾ ਸਬ ਡਵੀਜਨਲ ਹਸਪਤਾਲ ਸਰਦੂਲਗੜ੍ਹ ਵਿਖੇ ਬਤੌਰ ਸੇਵਾਦਾਰ ਤਕਰੀਬਨ 25 ਸਾਲਾਂ ਤੋਂ ਸੇਵਾ ਨਿਭਾ ਰਿਹਾ ਸੀ, ਜੋ ਕਿ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਸੱਕਾਂਵਾਲੀ ਦਾ ਰਹਿਣ ਵਾਲਾ ਸੀ। ਮਿ੍ਤਕ ਹਸਪਤਾਲ ਸਰਦੂਲਗੜ੍ਹ ਦੇ ਕੁਆਰਟਰ ਵਿੱਚ ਰਹਿ ਰਿਹਾ ਸੀ। ਮ੍ਰਿਤਕ ਆਪਣੀ ਪਤਨੀ ਤੋਂ ਇਲਾਵਾ ਇਕ ਪੁੱਤਰ ਜੋ ਕਿ ਬਾਰ੍ਹਵੀਂ ਜਮਾਤ ‘ਚ ਚੰਡੀਗੜ੍ਹ ਵਿਖੇ ਪੜ੍ਹ ਰਿਹਾ ਹੈ, ਨੂੰ ਛੱਡ ਗਿਆ ਹੈ। ਮ੍ਰਿਤਕ ਜਗਦੀਪ ਸਿੰਘ ਅੱਜ ਕਮਿਊਨਿਟੀ ਹੈਲਥ ਸੈਂਟਰ ਝੁਨੀਰ ਵਿਖੇ ਕਰੋਨਾ ਟੈਸਟ ਦੀ ਸੈਂਪਲਿੰਗ ਲਈ ਟੀਮ ਨਾਲ ਗਿਆ ਸੀ। ਡੀਐਸਪੀ ਸਰਦੂਲਗੜ੍ਹ ਸੰਜੀਵ ਗੋਇਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿ੍ਤਕ ਦੀ ਲਾਸ਼ ਭੇਦਭਰੇ ਹਾਲਾਤਾਂ ਵਿੱਚ ਨਹਿਰ ਦੇ ਕੰਢੇ ਤੋਂ ਮਿਲੀ ਹੈ। ਪਰ ਅਜੇ ਤੱਕ ਡੁੱਬਣ ਦਾ ਕੋਈ ਕਾਰਨ ਨਹੀਂ ਪਤਾ ਲੱਗ ਸਕਿਆ। ਪੁਲਿਸ ਵੱਲੋਂ ਪੜਤਾਲ ਜਾਰੀ ਹੈ।

NO COMMENTS