*ਵਾਰਡ ਨੰਬਰ 21, ਵਾਰਡ ਨੰਬਰ 4 ਮਾਨਸਾ ਅਤੇ ਪਿੰਡ ਮੂਸਾ ਦੇ ਮਾਈਕਰੋ ਕੰਟੇਨਮੈਂਟ ਜ਼ੋਨ ਵਿਚ 7 ਦਿਨਾਂ ਦਾ ਵਾਧਾ*

0
44

ਮਾਨਸਾ, 24 ਜਨਵਰੀ (ਸਾਰਾ ਯਹਾਂ/ਜੋਨੀ ਜਿੰਦਲ ): ਜ਼ਿਲ੍ਹਾ ਮੈਜਿਸਟਰੇਟ—ਕਮ—ਡਿਪਟੀ ਕਮਿਸ਼ਨਰ ਮਾਨਸਾ ਸ੍ਰੀ ਮਹਿੰਦਰ ਪਾਲ ਨੇ ਹੁਕਮ ਜਾਰੀ ਕਰਦਿਆਂ ਦੱਸਿਆ ਕਿ ਵਾਰਡ ਨੰਬਰ 21, ਨੇੇੜੇ ਭਗਤ ਸਿੰਘ ਚੌਂਕ, ਮਾਨਸਾ, ਵਾਰਡ ਨੰਬਰ 4, ਨਿਧਾਨ ਸਿੰਘ ਨਗਰ, ਮਾਨਸਾ ਕੋਵਿਡ—19 ਦੇ ਪਾਜ਼ੀਟਿਵ ਕੇਸ ਮਿਲਣ ਕਾਰਨ 12 ਜਨਵਰੀ 2022 ਨੂੰ ਮਾਈਕਰੋ ਕੰਟੇਨਮੈਂਟ ਜ਼ੋਨ ਘੋਸਿ਼ਤ ਕੀਤੇ ਗਏ ਸਨ।ਇਸ ਤੋਂ ਇਲਾਵਾ ਪਿੰਡ ਮੂਸਾ ਵਿਖੇ ਕੋਵਿਡ—19 ਦੇ ਪਾਜ਼ੀਟਿਵ ਕੇਸ ਮਿਲਣ ਕਾਰਨ 10 ਜਨਵਰੀ 2022 ਨੂੰ ਮਾਈਕਰੋ ਕੰਟੇਨਮੈਂਟ ਜ਼ੋਨ ਘੋਸਿ਼ਤ ਕੀਤਾ ਗਿਆ ਸੀ
ਉਨ੍ਹਾਂ ਦੱਸਿਆ ਕਿ ਵਾਰਡ ਨੰਬਰ 21, ਨੇੇੜੇ ਭਗਤ ਸਿੰਘ ਚੌਂਕ, ਮਾਨਸਾ ਵਿਖੇ ਸਰਵੇ ਦੌਰਾਨ 4 ਹੋਰ ਪਾਜ਼ੀਟਿਵ ਕੇਸ, ਵਾਰਡ ਨੰਬਰ 4, ਨਿਧਾਨ ਸਿੰਘ ਨਗਰ, ਮਾਨਸਾ ਵਿਖੇ 2 ਹੋਰ ਪਾਜ਼ੀਟਿਵ ਕੇਸ ਅਤੇ ਪਿੰਡ ਮੂਸਾ ਵਿਖੇ 2 ਹੋਰ ਪਾਜ਼ੀਟਿਵ ਕੇਸ ਮਿਲਣ ਕਾਰਨ ਸਿਵਲ ਸਰਜਨ ਮਾਨਸਾ ਦੀ ਤਾਜ਼ਾ ਰਿਪੋਰਟ ਦੇ ਮੱਦੇਨਜ਼ਰ ਇਨ੍ਹਾਂ ਖੇਤਰਾਂ ਦੇ ਮਾਈਕਰੋ ਕੰਟੇਨਮੈਂਟ ਜ਼ੋਨ ਵਿਚ 7 ਹੋਰ ਦਿਨਾਂ ਦਾ ਵਾਧਾ ਕੀਤਾ ਗਿਆ ਹੈ

NO COMMENTS