ਬੁਢਲਾਡਾ 16 ਮਈ(ਸਾਰਾ ਯਹਾਂ/ਮਹਿਤਾ ਅਮਨ)ਸਥਾਨਕ ਸ਼ਹਿਰ ਦੇ ਕੁਝ ਵਾਰਡਾਂ ਅੰਦਰ ਪੀਣ ਵਾਲਾ ਪਾਣੀ ਗੰਧਲਾ ਅਤੇ ਬਦਬੂਦਾਰ ਹੋਣ ਕਾਰਨ ਕਈ ਦਿਨਾਂ ਤੋਂ ਲੋਕਾਂ ਨੂੰ ਪਾਣੀ ਦੀ ਬੂੰਦ ਬੂੰਦ ਤੋਂ ਤਰਸਨਾ ਪੈ ਰਿਹਾ ਹੈ। ਜਿੱਥੇ ਅੱਜ ਅੱਧੀ ਦਰਜ਼ਨ ਤੋਂ ਵੱਧ ਕੌਂਸਲਰਾਂ ਨੇ ਮੁਹੱਲੇ ਦੇ ਲੋਕਾਂ ਨਾਲ ਵਾਟਰ ਵਰਕਸ ਵਿੱਚ ਧਰਨਾ ਦੇ ਕੇ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ ਗਈ ਉਥੇ 2 ਕੌਂਸਲਰਾਂ ਵੱਲੋਂ ਪਾਣੀ ਦੀ ਟੈਂਕੀ ਤੇ ਚੜ੍ਹ ਕੇ ਸਰਕਾਰ ਦੀ ਨਿੰਦਿਆ ਕੀਤੀ ਗਈ। ਟੈਂਕੀ ਤੇ ਚੜ੍ਹੇ ਕੌਂਸਲਰ ਤਾਰੀ ਫੌਜੀ ਅਤੇ ਕੌਂਸਲਰ ਸੁਭਾਸ਼ ਵਰਮਾਂ ਨੇ ਕਿਹਾ ਕਿ ਪਿੰਡ ਬੁਢਲਾਡਾ ਅਧੀਨ ਵਾਟਰ ਵਰਕਸ ਜੋ ਵਾਰਡ ਨੰ. 1, 2, 3, 4, 5 ਦੇ ਲੋਕਾਂ ਨੂੰ ਪੀਣ ਵਾਲਾ ਪਾਣੀ ਸਪਲਾਈ ਕੀਤਾ ਜਾ ਰਿਹਾ ਹੈ ਜੋ ਗੰਧਲਾ ਅਤੇ ਬਦਬੂਦਾਰ ਹੋਣ ਕਾਰਨ ਪੀਣ ਯੋਗ ਨਹੀਂ ਹੈ। ਇਸ ਸੰਬੰਧੀ ਕਈ ਵਾਰ ਸੰਬੰਧਤ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਗਿਆ ਪਰ ਇਸ ਪਾਸੇ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਪ੍ਰੰਤੂ ਉਨ੍ਹਾਂ ਅੱਜ ਅੱਕ ਕੇ ਉਹ ਮਜਬੂਰਨ ਪਾਣੀ ਵਾਲੀ ਟੈਂਕੀ ਤੇ ਚੜ੍ਹ ਕੇ ਸਰਕਾਰ ਖਿਲਾਫ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਾ ਪਿਆ। ਇਸ ਦੌਰਾਨ ਕੌਂਸਲਰ ਰਾਣੀ ਕੌਰ, ਕੁਸ਼ਦੀਪ ਸ਼ਰਮਾਂ, ਕੌਂਸਲਰ ਦਰਸ਼ਨ ਸਿੰਘ ਦਰਸ਼ੀ, ਕੌਂਸਲਰ ਰਜਿੰਦਰ ਸੈਣੀ ਝੰਡਾ, ਬਿੰਦਰੀ ਮੈਂਬਰ ਅਤੇ ਵਾਰਡ ਵਾਸੀ ਸੀਮਾ ਦੇਵੀ, ਊਸ਼ਾ ਦੇਵੀ ਤੋਂ ਇਲਾਵਾ ਮੁਹੱਲੇ ਦੀਆਂ ਔਰਤਾਂ ਨੇ ਵਾਟਰ ਸਪਲਾਈ ਸੀਵਰੇਜ ਬੋਰਡ ਦੇ ਅਧਿਕਾਰੀਆਂ ਖਿਲਾਫ ਡਟ ਕੇ ਨਾਅਰੇਬਾਜੀ ਕੀਤੀ ਗਈ। ਇਸ ਦੌਰਾਨ ਐਸ ਐਚ ਓ ਸਿਟੀ ਜਸਕਰਨ ਸਿੰਘ ਬਰਾੜ ਵੱਲੋਂ ਟੈਂਕੀ ਤੇ ਚੜ੍ਹੇ ਕੌਂਸਲਰਾਂ ਨੂੰ ਭਰੋਸਾ ਦੇ ਕੇ ਥੱਲੇ ਉਤਾਰਿਆ ਗਿਆ ਅਤੇ ਧਰਨਾਕਾਰੀਆਂ ਨੂੰ ਸ਼ਾਂਤ ਕਰਦਿਆਂ ਸੀਵਰੇਜ ਅਧਿਕਾਰੀਆਂ ਨਾਲ ਗੱਲਬਾਤ ਕਰਵਾਈ।