ਵਾਤਾਵਰਨ ਹਰਿਆ-ਭਰਿਆ ਰੱਖਣਾ ਸਮੇਂ ਦੀ ਮੁੱਖ ਲੋੜ: ਮੋਫਰ

0
24

ਸਰਦੂਲਗੜ੍ਹ, 10 ਅਗਸਤ (ਸਾਰਾ ਯਹਾ/bps) ਸਥਾਨਕ ਵਾਰਡ ਨੰਬਰ-2 ਵਿਖੇ ਯੁਵਕ ਭਲਾਈ ਕਲੱਬ ਵੱਲੋਂ 100 ਤੋਂ ਜਿਆਦਾ ਪੌਦੇ ਲਗਾਏ ਗਏ। ਪੌਦੇ ਲਗਾਉਣ ਦੀ ਸ਼ੁਰੂਆਤ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਬਿਕਰਮ ਸਿੰਘ ਮੋਫ਼ਰ ਦੁਆਰਾ ਕੀਤੀ ਗਈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਲਗਾਤਾਰ ਵੱਧ ਰਹੀ ਗਲੋਬਲ ਵਾਰਮਿੰਗ ਨੂੰ ਠੱਲ ਪਾਉਣ ਅਤੇ ਸਹਿਤਮੰਦ ਜੀਵਨ ਲਈ ਵੱਧ ਤੋਂ ਵੱਧ ਦਰੱਖਤ ਲਗਾਉਣ ਦੀ ਲੋੜ ਹੈ, ਇਸ ਕਾਰਜ ਲਈ ਉਹ ਹਲਕੇ ਦੇ ਨੌਜਵਾਨਾਂ ਅਤੇ ਕਲੱਬਾਂ ਦਾ ਭਰਪੂਰ ਸਹਿਯੋਗ ਕਰਨਗੇ। ਇਸ ਮੌਕੇ ਸਤਪਾਲ ਵਰਮਾ, ਸਾਬਕਾ ਕੌਸਲਰ ਸੁੱਖਾ ਭਾਊ, ਭੁਪਿੰਦਰ ਸਿੰਘ, ਦਰਸ਼ਨ ਲੋਹਚੱਬ, ਭੋਲਾ ਸਿੰਘ, ਜੱਗੀ ਜੱਫਾ, ਕਲੱਬ ਪ੍ਰਧਾਨ ਸੁਖਵਿੰਦਰ ਸਿੰਘ, ਯੋਗਰਾਜ ਸਿੰਘ, ਜਤਿੰਦਰ ਸਿੰਘ, ਦਵਿੰਦਰ ਸਿੰਘ, ਕੁਲਵਿੰਦਰ ਸਿੰਘ, ਗਗਨਦੀਪ, ਚਿਤਰੰਜਨ, ਸੰਦੀਪ ਸਿੰਘ, ਸੋਨੀ ਜਨਕ, ਛਿੰਦਾ ਸਿੰਘ ਆਦਿ ਹਾਜ਼ਰ ਸਨ।

NO COMMENTS