*ਵਾਤਾਵਰਨ ਨੂੰ ਬਚਾਉਣ ਲਈ ਲੋਕ ਸੰਜੀਦਾ , ਪਰੰਤੂ ਜੰਗਲਾਤ ਵਿਭਾਗ ਲਾਪਰਵਾਹ : ਐਡਵੋਕੇਟ ਉੱਡਤ*

0
44

ਮਾਨਸਾ 20 ਜੁਲਾਈ (ਸਾਰਾ ਯਹਾਂ/ਮੁੱਖ ਸੰਪਾਦਕ)ਮਾਨਸਾ ਗਲੋਬਲਾਈਨੇਸਨ ਦੇ ਵਾਤਾਵਰਨ ਤੇ ਪਏ ਮਾਰੂ ਪ੍ਰਭਾਵਾ ਤੋ ਚਿੰਤਤ ਆਮ ਲੋਕਾ , ਸਮਾਜਿਕ , ਸੱਭਿਆਚਾਰਕ , ਧਾਰਮਿਕ ਸੰਸਥਾਵਾ ਤੇ ਜਨਤਕ ਕਲੱਬਾ ਨੇ ਜਿੱਥੇ ਵਾਤਾਵਰਨ ਨੂੰ ਬਚਾਉਣ ਤੇ ਸੁੱਧ ਕਰਨ ਲਈ ਵੱਧ ਤੋ ਵੱਧ ਰੁੱਖ ਲਗਾਉਣੇ ਸੁਰੂ ਕੀਤੇ ਹੋਏ , ਸੋਸਲ ਮੀਡੀਏ ਤੇ ਵੀ ਰੁੱਖ ਲਗਾਉਣ ਦੀ ਮੁਹਿੰਮ ਜੋਰਾਸੋਰਾ ਨਾਲ ਚਲਾਈ ਜਾ ਰਹੀ , ਉੱਥੇ ਹੀ ਸਰਕਾਰ ਦਾ ਜੰਗਲਾਤ ਵਿਭਾਗ ਚਿੱਟਾ ਹਾਥੀ ਸਾਬਤ ਹੋ ਰਿਹਾ ਹੈ , ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪ੍ਰੈਸ ਬਿਆਨ ਰਾਹੀ ਕਰਦਿਆ ਸੀਪੀਆਈ ਤੇ ਆਲ ਇੰਡੀਆ ਟਰੇਡ ਯੂਨੀਅਨ ਕਾਗਰਸ ( ਏਟਕ ) ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਮਾਨਸਾ ਦੀਆਂ ਸਾਰੀਆ ਸਰਕਾਰੀ ਨਰਸਰੀਆ ਤੇ ਬੂਟਿਆਂ ਦੀ ਘਾਟ ਪਾਈ ਜਾ ਰਹੀ ਹੈ , ਵਾਤਾਵਰਨ ਪ੍ਰੇਮੀਆ ਨੂੰ ਖੱਜਲਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ , ਜਦ ਕਿ ਸਰਕਾਰ ਵੱਲੋ ਵੱਖ-ਵੱਖ ਸਕੀਮਾ ਤਹਿਤ ਬੂਟਾ ਪੈਦਾ ਕਰਨ ਦਾ ਕਰੋੜਾ ਦਾ ਬਜਟ ਪਹਿਲਾਂ ਹੀ ਮਹਿਕਮੇ ਨੂੰ ਮਿਲ ਚੁੱਕਿਆ ਹੈ ।
ਐਡਵੋਕੇਟ ਉੱਡਤ ਨੇ ਕਿਹਾ ਕਿ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੇ ਜੇਕਰ ਸਰਕਾਰ ਵੱਲੋ ਮਿਲੇ ਬਜਟ ਦਾ ਸਹੀ ਉਪਯੋਗ ਕੀਤਾ ਹੁੰਦਾ ਤਾਂ , ਸਰਕਾਰੀ ਨਰਸਰੀਆ ਵਿੱਚ ਬੂਟਿਆ ਦੀ ਘਾਟ ਨਾ ਰਹਿਦੀ ਤੇ ਵਾਤਾਵਰਨ ਦੀ ਸੁੱਧਤਾ ਲਈ ਕੀਤੇ ਜਾ ਰਹੇ ਉਪਰਾਲਿਆਂ ਨੂੰ ਭਾਰੀ ਬਲ ਮਿਲਦਾ ।
ਐਡਵੋਕੇਟ ਉੱਡਤ ਨੇ ਕਿਹਾ ਕਿ ਸਰਕਾਰੀ ਸਕੂਲਾ ਦੇ ਹਰੇਕ ਬੱਚੇ ਨੂੰ ਇੱਕ-ਇੱਕ ਪੌਦਾ ਦੇਣ ਦੇ ਸਰਕਾਰ ਦੇ ਅਤਿ ਸਲਾਘਾਯੋਗ ਫੈਸਲਾ ਨੂੰ ਲਾਗੂ ਕਰਨ ਲਈ ਲੱਖਾ ਪੌਦੇ ਚਾਹੀਦਾ ਹਨ , ਜੋ ਹੁਣ ਜੰਗਲਾਤ ਵਿਭਾਗ ਦੇ ਅਧਿਕਾਰੀ ਪ੍ਰਾਈਵੇਟ ਨਰਸਰੀਆ ਤੋ ਖਰੀਦਣ ਦੀਆ ਸਕੀਮਾ ਬਣਾ ਰਹੇ ਹਨ , ਜਿਸ ਨਾਲ ਸਰਕਾਰੀ ਖਜਾਨੇ ਨੂੰ ਦੋਹਰੀ ਮਾਰ ਪਵੇਗੀ ਤੇ ਭਿ੍ਰਸਟ ਅਧਿਕਾਰੀਆਂ ਦੀਆ ਜੇਬਾ ਦੁਆਰਾ ਹਰੀਆ ਭਰੀਆ ਹੌਣਗੀਆ ।
ਉਨ੍ਹਾਂ ਨੇ ਸਰਕਾਰ ਤੋ ਮੰਗ ਕੀਤੀ ਕਿ ਪੌਦੇ ਉਗਾਉਣ ਵਾਲੇ ਸਰਕਾਰੀ ਬਜਟ ਨੂੰ ਖੁਰਦ ਬੁਰਦ ਕਰਨ ਵਾਲੇ ਅਧਿਕਾਰੀਆ ਦੇ ਖਿਲਾਫ ਲੋੜੀਦੀ ਜਾਚ ਪੜਤਾਲ ਕਰਕੇ ਬਣਦੀ ਕਾਰਵਾਈ ਕੀਤੀ ਜਾਵੇ ।

NO COMMENTS