*ਵਾਤਾਵਰਣ ਨੂੰ ਸ਼ੁੱਧ ਕਰਨ ਲਈ ਹਰ ਵਿਅਕਤੀ ਨੂੰ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ : ਕਾਕਾ ਦਾਤੇਵਾਸ*

0
21

ਬੋਹਾ 19 ਜੁਲਾਈ (ਸਾਰਾ ਯਹਾਂ/ਮੁੱਖ ਸੰਪਾਦਕ) ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ “ਰੁੱਖ ਲਗਾਓ, ਦੇਸ਼ ਬਚਾਓ” ਦੀ ਆਰੰਭੀ ਮੁੰਹਿਮ ਅੱਗੇ ਸਮਰਪਿਤ ਹੁੰਦਿਆਂ ਹੋਇਆ ਉੱਘੇ ਸਮਾਜ ਸੇਵੀ ਅਤੇ ਭਾਜਪਾ ਜਿਲ੍ਹਾ ਮਾਨਸਾ ਦੇ ਮੀਤ ਪ੍ਰਧਾਨ ਕਾਕਾ ਅਮਰਿੰਦਰ ਸਿੰਘ ਦਾਤੇਵਾਸ ਨੇ ਸਵ. ਸਵਦੇਸ਼ ਚੋਪੜਾ ਜੀ ਦੀ ਬਰਸੀ ਮੌਕੇ ਪਿੰਡ ਅਹਿਮਦਪੁਰ ਵਿਖੇ ਹਜਾਰਾਂ ਪੌਦੇ ਲਗਾਉਣ ਦੀ ਵਿੱਢੀ ਮੁੰਹਿਮ ਨੂੰ ਅੱਜ ਹੋਰ ਅੱਗੇ ਤੋਰਦੇ ਹੋਏ ਸਰਕਾਰੀ ਮਿਡਲ ਸਕੂਲ, ਪਿੰਡ ਕਾਸਿਮਪੁਰ ਛੀਨੇ ਦੇ ਵਿਹੜੇ ਵਿਖੇ ਫੁੱਲਦਾਰ ਅਤੇ ਛਾਂਦਾਰ ਪੌਦੇ ਲਗਾਏ ਗਏ। ਇਸ ਮੌਕੇ ਸਕੂਲ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਪ੍ਰਧਾਨ ਕਾਕਾ ਅਮਰਿੰਦਰ ਸਿੰਘ ਦਾਤੇਵਾਸ ਨੂੰ ਵਿਸ਼ਵਾਸ਼ ਦਿਵਾਇਆ ਕਿ ਉਨ੍ਹਾਂ ਵੱਲੋਂ ਲਗਾਏ ਗਏ ਪੌਦਿਆਂ ਦਾ ਉਹ ਤਨੋ-ਮਨੋ ਪਾਲਣ-ਪੋਸ਼ਣ ਕਰਨ ਦਾ ਯਤਨ ਕਰਨਗੇ। ਕਾਕਾ ਦਾਤੇਵਾਸ ਨੇ ਕਿਹਾ ਕਿ ਵਾਤਾਵਰਣ ਨੂੰ ਸ਼ੁੱਧ ਕਰਨ ਲਈ ਅਤੇ ਬਿਮਾਰੀਆਂ ਤੋਂ ਬਚਣ ਲਈ ਹਰ ਵਿਅਕਤੀ ਨੂੰ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ ਅਤੇ ਨਾਲ ਹੀ ਇਨ੍ਹਾਂ ਪੌਦਿਆਂ ਤੋਂ ਮਿਲਣ ਵਾਲੀ ਆਕਸੀਜਨ ਪੂਰੀ ਮਨੁੱਖਤਾ ਨੂੰ ਜੀਵਨ ਦਾਨ ਕਰੇਗੀ। ਇਸ ਮੌਕੇ ਸਕੂਲ ਦੇ ਹੈੱਡ ਮਾਸਟਰ ਰਜਨੀਸ਼ ਕੁਮਾਰ, ਗੁਰਵਿੰਦਰ ਸਿੰਘ ਪੀ

NO COMMENTS