*ਵਾਤਾਵਰਣ ਨੂੰ ਬਚਾਉਣ ਲਈ ਰਾਮ ਲਾਲ ਪਟਵਾਰੀ ਦਾ ਗੈਸ ਵਾਲੀ ਚਿਤਾ ਨਾਲ ਸੰਸਕਾਰ*

0
122

ਮਾਨਸਾ 03,ਜੂਨ (ਸਾਰਾ ਯਹਾਂ/ਬੀਰਬਲ ਧਾਲੀਵਾਲ):: ਮਾਨਸਾ ਸ਼ਹਿਰ ਦੇ ਸਮਾਜਸੇਵੀ ਪਰਿਵਾਰਕ ਮੈਂਬਰਾਂ ਬਲਵਿੰਦਰ ਬਾਂਸਲ ਪ੍ਰਧਾਨ ਸ਼ਾਂਤੀ ਭਵਨ ਤੇ ਸੂਅਜ ਐਸ਼ੋਏਸ਼ਨ ਮਾਨਸਾ ਅਤੇ ਰਜਨੀਸ਼ ਬਾਂਸਲ ਭੋਲਾ ਦੇ ਪਿਤਾ ਅਤੇ ਸ਼ੁਭਮ ਬਾਂਸਲ ਗੋਰਾ ਸਾਬਕਾ ਪ੍ਰਧਾਨ ਯੂਥ ਵਿੰਗ ਬੀ.ਜੇ.ਪੀ.ਮਾਨਸਾ ਦੇ ਦਾਦਾ ਜੀ ਸ੍ਰੀ ਰਾਮ ਲਾਲ ਪਟਵਾਰੀ ਦਾ ਪਿਛਲੀ ਰਾਤ ਸੰਖੇਪ ਜਿਹੀ ਬੀਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ ਸਮਾਜਸੇਵੀ ਪਰਿਵਾਰਕ ਮੈਂਬਰਾਂ ਨੇ ਵਾਤਾਵਰਣ ਨੂੰ ਪ੍ਰਦੂਸ਼ਣ ਤੋਂ ਬਚਾਉਣ ਦਾ ਉਪਰਾਲਾ ਕਰਦਿਆਂ ਮਿ੍ਤਕ ਦੇਹ ਦਾ ਸੰਸਕਾਰ ਧਾਰਮਿਕ ਰਸਮਾਂ ਨਿਭਾਉਂਦਿਆਂ ਗੈਸ ਨਾਲ ਸੰਸਕਾਰ ਕਰਨ ਵਾਲੀ ਚਿਤਾ ਰਾਹੀਂ ਕੀਤਾ।
ਬਲਵਿੰਦਰ ਬਾਂਸਲ ਨੇ ਦੱਸਿਆ ਕਿ ਉਹਨਾਂ ਨੇ ਪਿਤਾ ਜੀ ਦਾ ਸੰਸਕਾਰ ਗੈਸ ਵਾਲੀ ਚਿਤਾ ਰਾਹੀਂ ਕਰਕੇ ਰੁੱਖਾਂ ਨੂੰ ਬਚਾਉਣ ਦਾ ਉਪਰਾਲਾ ਕੀਤਾ ਹੈ ਉਨ੍ਹਾਂ ਦੱਸਿਆ ਕਿ ਜਿੱਥੇ ਨੌਂ ਮਨ  ਲੱਕੜ ਲੱਗਣੀ ਸੀ ਉੱਥੇ ਸਿਰਫ ਸੱਠ ਕਿਲੋ ਲੱਕੜ ਅਤੇ ਸੱਤ ਕਿਲੋ ਐਲ.ਪੀ.ਜੀ. ਗੈਸ ਲੱਗਦੀ ਹੈ ਜਿਸ ਨਾਲ ਧੂੰਆਂ ਘੱਟ ਹੁੰਦਾ ਹੈ ਜਿਸ ਨਾਲ ਵਾਤਾਵਰਣ ਵੀ ਘੱਟ ਦੂਸ਼ਿਤ ਹੁੰਦਾ ਹੈ।
ਉਹਨਾਂ ਅਪੀਲ ਕੀਤੀ ਕਿ ਆਮ ਲੋਕਾਂ ਨੂੰ ਵੀ ਵਾਤਾਵਰਣ ਨੂੰ ਬਚਾਉਣ ਵਿੱਚ ਯੋਗਦਾਨ ਦੇਣਾ ਚਾਹੀਦਾ ਹੈ।
ਸਵਰਗੀ ਰਾਮ ਲਾਲ ਪਟਵਾਰੀ ਨਮਿੱਤ ਅੰਤਿਮ ਅਰਦਾਸ ਬਲਵਿੰਦਰ ਬਾਂਸਲ ਦੇ ਨਿਵਾਸ ਸਥਾਨ ਗਲੀ ਧੀਰ ਵਾਲੀ ਵਿਖੇ ਮਿਤੀ 13-06-2021 ਦਿਨ ਐਤਵਾਰ ਨੂੰ ਦੁਪਹਿਰ 12:30 ਵਜੇ ਸਰਕਾਰ ਦੀਆਂ ਕੋਵਿਡ ਸੰਬੰਧੀ ਹਦਾਇਤਾਂ ਅਨੁਸਾਰ ਹੋਵੇਗੀ।

NO COMMENTS