*ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਚ ਸਾਇਕਲ ਦਾ ਹੋ ਸਕਦੈ ਵੱਡਾ ਯੋਗਦਾਨ*

0
37

 ਮਾਨਸਾ(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ ) : ਸੜਕਾਂ ਤੇ ਵੱਧ ਰਹੇ ਵ੍ਹੀਕਲਾਂ ਕਾਰਣ ਵਾਤਾਵਰਣ ਦੂਸ਼ਿਤ ਹੋ ਰਿਹਾ ਹੈ ਇਸ ਤੇ ਠੱਲ ਪਾਉਣ ਲਈ ਲੋਕਾਂ ਨੂੰ ਜਾਗਰੂਕ ਕਰਨ ਦੇ ਮਕਸਦ ਨਾਲ ਮਾਨਸਾ ਸਾਇਕਲ ਗਰੁੱਪ ਦੇ ਮੈਂਬਰ ਹਰ ਰੋਜ਼ ਵੀਹ ਤੋਂ ਤੀਹ ਕਿਲੋਮੀਟਰ ਸਾਇਕਲਿੰਗ ਲਈ ਵੱਖ ਵੱਖ ਪਿੰਡਾਂ ਵਿੱਚ ਜਾਂਦੇ ਹਨ ਅਤੇ ਲੋਕਾਂ ਨੂੰ ਸਾਇਕਲਿੰਗ ਲਈ ਪ੍ਰੇਰਿਤ ਕਰਦੇ ਹਨ। ਅੱਜ ਮਾਨਸਾ ਸਾਇਕਲ ਗਰੁੱਪ ਦੇ ਮੈਂਬਰਾਂ ਨੇ ਮਾਨਸਾ ਸ਼੍ਰੀ ਮਾਤਾ ਮਾਇਸਰ ਮੰਦਰ ਉੱਭਾ ਅਤੇ ਵਾਪਸ ਮਾਨਸਾ ਤੱਕ 38 ਕਿਲੋਮੀਟਰ ਸਾਇਕਲਿੰਗ ਕੀਤੀ। ਇਹ ਜਾਣਕਾਰੀ ਦਿੰਦਿਆਂ ਗਰੁੱਪ ਦੇ ਮੈਂਬਰ ਸੁਰਿੰਦਰ ਬਾਂਸਲ ਨੇ ਦੱਸਿਆ ਕਿ ਸਾਇਕਲਿੰਗ ਜਿੱਥੇ ਇੱਕ ਲਾਹੇਵੰਦ ਕਸਰਤ ਹੈ ਉਸ ਦੇ ਨਾਲ ਹੀ ਵਾਤਾਵਰਣ ਨੂੰ ਬਚਾਉਣ ਵਿੱਚ ਵੀ ਵੱਡਾ ਰੋਲ ਅਦਾ ਕਰਦੀ ਹੈ।
ਸੰਜੀਵ ਪਿੰਕਾਂ ਨੇ ਦੱਸਿਆ ਕਿ ਸਕੂਲੀ ਬੱਚੇ ਵੀ ਅੱਜ ਸਕੂਲ਼ਾਂ ਅਤੇ ਟਿਊਸ਼ਨਾਂ ਤੇ ਜਾਣ ਲਈ ਸਕੂਟਰੀਆਂ ਅਤੇ ਮੋਟਰ ਸਾਇਕਲਾਂ ਦੀ ਵਰਤੋਂ ਕਰਦੇ ਹਨ ਜਿਸ ਕਾਰਣ ਜਿੱਥੇ ਨਿੱਤ ਹਾਦਸੇ ਹੁੰਦੇ ਹਨ ਉਸ ਦੇ ਨਾਲ ਹੀ ਵਾਤਾਵਰਣ ਵੀ ਪ੍ਰਭਾਵਿਤ ਹੁੰਦਾ ਹੈ। ਮਾਨਸਾ ਸਾਇਕਲ ਗਰੁੱਪ ਦੇ ਮੈਂਬਰ ਲੋਕਾਂ ਨੂੰ ਨਿੱਤ ਦੇ ਛੋਟੇ ਛੋਟੇ ਕੰਮ ਸਾਇਕਲ ਤੇ ਕਰਨ ਲਈ ਪ੍ਰੇਰਿਤ ਕਰਦੇ ਹਨ ਇਸ ਨਾਲ ਟੈ੍ਰਫਿਕ ਦੀ ਸਮੱਸਿਆਂ ਵੀ ਹੱਲ ਹੁੰਦੀ ਹੈ ਉਹਨਾਂ ਕਿਹਾ ਕਿ ਸਾਨੂੰ ਹਫਤੇ ਵਿੱਚ ਇੱਕ ਦਿਨ ਸਾਰੇ ਕੰਮ ਸਾਇਕਲ ਤੇ ਕਰਨੇ ਚਾਹੀਦੇ ਹਨ ਇਸ ਨਾਲ ਬੱਚਿਆਂ ਨੂੰ ਵੀ ਪੇ੍ਰਣਾ ਮਿਲੇਗੀ। ਮੈਡਮ ਹੇਮਾਂ ਗੁਪਤਾ ਨੇ ਕਿਹਾ ਕਿ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਨੂੰ ਘਰਦਿਆਂ ਵਲੋਂ ਸਕੂਟਰ ਜਾਂ ਮੋਟਰ ਸਾਇਕਲਾਂ ਦੀ ਵਰਤੋਂ ਨਹੀਂ ਕਰਨ ਦੇਣੀ ਚਾਹੀਦੀ ਅਤੇ ਸਕੂਲ ਪ੍ਰਬੰਧਕਾਂ ਵਲੋਂ ਵੀ ਇਸ ਤੇ ਰੋਕ ਲਗਾਉਣੀ ਯਕੀਨੀ ਬਣਾਉਣੀ ਚਾਹੀਦੀ ਹੈ।
ਇਸ ਮੌਕੇ ਮਾਸਟਰ ਸੰਜੀਵ, ਰਾਧੇ ਸ਼ਿਆਮ, ਸੰਜੀਵ ਕੁਮਾਰ,ਕਿ੍ਸ਼ਨ ਮਿੱਤਲ, ਅਸ਼ੋਕ ਭੰਮਾਂ, ਧੰਨਦੇਵ ਗਰਗ ਹਾਜ਼ਰ ਸਨ।

NO COMMENTS