*ਵਾਤਾਵਰਣ ਦੀ ਸੰਭਾਲ ਲਈ ਪੌਦੇ ਲਗਾਕੇ ਮਨਾਇਆ ਜਨਮਦਿਨ*

0
14

ਮਾਨਸਾ (ਸਾਰਾ ਯਹਾਂ/ ਬੀਰਬਲ ਧਾਲੀਵਾਲ )  : ਮਾਨਸਾ ਸਾਇਕਲ ਗਰੁੱਪ ਦੇ ਮੈਂਬਰ ਕਿ੍ਸ਼ਨ ਗਰਗ ਨੇ ਪੋਤਰੇ ਦੇ ਜਨਮਦਿਨ ਦੀ ਖੁਸ਼ੀ ਵਿੱਚ ਸਥਾਨਕ ਗਾਂਧੀ ਸੀਨੀਅਰ ਸੈਕੰਡਰੀ ਸਕੂਲ ਅਤੇ ਉਸ ਦੇ ਆਲੇ ਦੁਆਲੇ ਪੌਦੇ ਲਗਾਏ।
ਇਹ ਜਾਣਕਾਰੀ ਦਿੰਦਿਆਂ ਸੰਜੀਵ ਪਿੰਕਾ ਨੇ ਦੱਸਿਆ ਕਿ ਮਾਨਸਾ ਸਾਇਕਲ ਗਰੁੱਪ ਦੇ ਮੈਂਬਰ ਖੁਸ਼ੀ ਦੇ ਮੌਕੇ ਖੂਨਦਾਨ ਕਰਨਾ, ਪੌਦੇ ਲਗਾਉਣੇ ਅਜਿਹੇ ਕੰਮ ਕਰਨ ਨੂੰ ਤਰਜੀਹ ਦਿੰਦੇ ਹਨ ਅੱਜ ਬਾਬੂ ਕ੍ਰਿਸ਼ਨ ਗਰਗ ਨੇ ਵੀ ਮਨੀਸ਼ ਚੌਧਰੀ ਦੀ ਅਗਵਾਈ ਵਾਲੇ ਕ੍ਰਿਸ਼ਨਾ ਗਰੁੱਪ ਦੇ ਮੈਂਬਰਾਂ ਦੇ ਸਹਿਯੋਗ ਨਾਲ ਇਹ ਸ਼ਲਾਘਾਯੋਗ ਉਪਰਾਲਾ ਕੀਤਾ ਹੈ ਅਤੇ ਇਹਨਾਂ ਪੌਦਿਆਂ ਨੂੰ ਸੰਭਾਲਣ ਅਤੇ ਸਮੇਂ ਸਮੇਂ ਤੇ ਪਾਣੀ ਆਦਿ ਦੇਣ ਦੀ ਜ਼ਿੰਮੇਵਾਰੀ ਵੀ ਵਾਤਾਵਰਣ ਪ੍ਰੇਮੀ ਸੰਦੀਪ ਕੁਮਾਰ ਨੇ ਲਈ ਹੈ। ਉਹਨਾਂ ਦੱਸਿਆ ਕਿ ਸੰਦੀਪ ਕੁਮਾਰ ਵਲੋਂ ਸ਼ਹਿਰ ਦੀਆਂ ਕਈ ਸੜਕਾਂ, ਰੇਲਵੇ ਫਾਟਕਾਂ ਆਦਿ ਤੇ ਪੌਦੇ ਲਗਾਏ ਗਏ ਅਤੇ ਉਨ੍ਹਾਂ ਦੀ ਸਹੀ ਸੰਭਾਲ ਸਦਕਾ ਉਹ ਅੱਜ ਛਾਂਦਾਰ ਰੁੱਖ ਬਣ ਗਏ ਹਨ।
ਵਾਤਾਵਰਣ ਪ੍ਰੇਮੀ ਬਲਵੀਰ ਅਗਰੋਈਆ ਨੇ ਕਿਹਾ ਕਿ ਹਰੇਕ ਘਰ ਵਿੱਚ ਤੁਲਸੀ ਦਾ ਪੌਦਾ ਜ਼ਰੂਰ ਹੋਣਾ ਚਾਹੀਦਾ ਹੈ ਜੇਕਰ ਕਿਸੇ ਨੂੰ ਜ਼ਰੂਰਤ ਹੋਵੇ ਤਾਂ ਉਹਨਾਂ ਨਾਲ ਸੰਪਰਕ ਕਰ ਸਕਦਾ ਹੈ।
ਇਸ ਮੌਕੇ ਵਾਤਾਵਰਣ ਪ੍ਰੇਮੀ ਬਲਵੀਰ ਅਗਰੋਈਆ,ਬਲਵਿੰਦਰ ਸਿੰਘ,ਬੀਰਬਲ, ਦਵਿੰਦਰ ਜੇ.ਈ.,ਜਿੰਮੀ,ਵਿੱਕੀ, ਸੰਦੀਪ ਕੁਮਾਰ ਸਮੇਤ ਮੈਂਬਰ ਹਾਜ਼ਰ ਸਨ।

ਮਾਨਸਾ ਸਾਇਕਲ ਗਰੁੱਪ ਦੇ ਮੈਂਬਰ ਕਿ੍ਸ਼ਨ ਗਰਗ ਨੇ ਪੋਤਰੇ ਦੇ ਜਨਮਦਿਨ ਦੀ ਖੁਸ਼ੀ ਵਿੱਚ ਸਥਾਨਕ ਗਾਂਧੀ ਸੀਨੀਅਰ ਸੈਕੰਡਰੀ ਸਕੂਲ ਅਤੇ ਉਸ ਦੇ ਆਲੇ ਦੁਆਲੇ ਪੌਦੇ ਲਗਾਏ।

NO COMMENTS