ਵਾਟਰ ਕੈਨਨ ਦਾ ਮਹੁੰ ਮੋੜਨ ਵਾਲੇ ਨੌਜਵਾਨ ਤੇ 307 ਅਤੇ ਸੱਤ ਹੋਰ ਧਾਰਾ ਤਹਿਤ ਪਰਚਾ ਦਰਜ ਕੀਤਾ

0
81

ਅੰਬਾਲਾ 28 ਨਵੰਬਰ (ਸਾਰਾ ਯਹਾ /ਬਿਓਰੋ ਰਿਪੋਰਟ) : ਪੁਲਿਸ ਦੇ ਵਾਟਰ ਕੈਨਨ ਤੇ ਚੜ੍ਹ ਉਨ੍ਹਾਂ ਦਾ ਮਹੁੰ ਮੋੜਨ ਵਾਲੇ ਨੌਜਵਾਨ ਤੇ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ।ਹਰਿਆਣਾ ਪੁਲਿਸ ਦੇ ਵਾਟਰ ਕੈਨਨ ਨੂੰ ਬੰਦ ਕਰਨ ਵਾਲੇ ਨਵਦੀਪ ਦੇ ਖਿਲਾਫ ਅੰਬਾਲਾ ਦੇ ਪੜਾਵ ਥਾਣੇ ‘ਚ FIR ਦਰਜ ਕੀਤੀ ਗਈ ਹੈ।ਐਸ ਪੀ ਅੰਬਾਲਾ ਰਾਜੇਸ਼ ਕਾਲੀਆ ਨੇ ਏਬੀਪੀ ਸਾਂਝਾ ਦੇ ਨਾਲ ਫੋਨ ਤੇ ਗਲਬਾਤ ਕਰਦੇ ਹੋਏ ਇਸਦੀ ਪੁਸ਼ਟੀ ਕੀਤੀ ਹੈ।

ਪੁਲਿਸ ਨੇ ਨਵਦੀਪ ਤੇ ਆਈਪੀਸੀ ਦੀ ਧਾਰਾ 307, 147, 149, 186, 269, 270, 279 ਅਤੇ 332 ਦੇ ਤਹਿਤ ਮਾਮਲਾ ਦਰਜ ਕੀਤਾ ਹੈ।

ਦੱਸ ਦੇਈਏ ਕਿਸਾਨ ਜਦੋਂ ਦਿੱਲੀ ਕੂਚ ਕਰਦੇ ਹੋਏ ਹਰਿਆਣਾ ਵਿੱਚੋਂ ਲੰਘ ਰਹੇ ਸੀ ਤਾਂ ਹਰਿਆਣਾ ਪੁਲਿਸ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਸੀ।ਇਸ ਦੌਰਾਨ ਪੁਲਿਸ ਨੇ ਕਿਸਾਨਾਂ ਤੇ ਵਾਟਰ ਕੈਨਨ ਅਤੇ ਅੱਥਰੂ ਗੈਸ ਦੇ ਗੋਲੇ ਵੀ ਦਾਗੇ।ਜਦੋਂ ਕਿਸਾਨਾਂ ਨੂੰ ਖਦੇੜਣ ਲਈ ਪੁਲਿਸ ਨੇ ਪਾਣੀ ਦੀਆਂ ਬੋਛਾੜਾਂ ਮਾਰੀਆਂ ਤਾਂ ਇੱਕ ਨੌਜਵਾਨ ਨੇ ਵਾਟਰ ਕੈਨਨ ਦੇ ਉੱਤੇ ਚੜ੍ਹ ਕਿ ਵਾਟਰ ਕੈਨਨ ਦਾ ਮਹੁੰ ਮੋੜ ਦਿੱਤਾ ਅਤੇ ਵਾਪਸ ਇੱਕ ਟਰਾਲੀ ਵਿੱਚ ਛਾਲ ਮਾਰ ਦਿੱਤੀ।25 ਨਵੰਬਰ 2020 ਨੂੰ ਅੰਬਾਲਾ ਵਿੱਚ ਨਵਦੀਪ ਨੇ ਹਰਿਆਣਾ ਪੁਲਿਸ ਦੇ ਵਾਟਰ ਕੈਨਨ ਉਤੇ ਚੜ੍ਹ ਕੇ ਉਸ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਸੀ।

ਨਵਦੀਪ ਦੀ ਇਹ ਤਸਵੀਰ ਕਾਫੀ ਵਾਇਰਲ ਵੀ ਹੋਈ ਸੀ।ਜਿਸ ਤੋਂ ਬਾਅਦ ਨਵਦੀਪ ਨੂੰ ਦੇਸ਼ ਭਰ ਅਤੇ ਵਿਦੇਸ਼ਾ ਤੋਂ ਪੰਜਾਬੀਆ ਨੇ ਪਿਆਰ ਅਤੇ ਸ਼ਾਬਾਸ਼ੀ ਦਿੱਤੀ ਸੀ। ਨਵਦੀਪ ਸਿੰਘ ਹਰਿਆਣਾ ਦਾ ਰਹਿਣ ਵਾਲਾ ਹੈ ਅਤੇ ਉਸਦੇ ਪਿਤਾ ਵੀ ਕਈ ਸਾਲਾਂ ਤੋਂ ਕਿਸਾਨ ਜਥੇਬੰਦੀਆ ਨਾਲ ਜੁੜੇ ਹੋਏ ਹਨ।

NO COMMENTS