ਵਾਟਰਸਵਰਕਸ ਵਿੱਚ ਕੋਸਲ ਦੀ ਨਵੀ ਇਮਾਰਤ ਦਾ ਨਿਰਮਾਣ ਸੁਰੂ

0
354

ਬੁਢਲਾਡਾ14, ਜਨਵਰੀ (ਸਾਰਾ ਯਹਾ /ਅਮਨ ਮਹਿਤਾ): ਸਥਾਨਕ ਸਹਿਰ ਦੀ ਨਗਰ ਕੋਸਲ ਦੀ ਨਵੀ ਇਮਾਰਤ ਦਾ ਨਿਰਮਾਣ ਸਥਾਨਕ ਵਾਟਰਵਰਕਸ ਵਿੱਚ ਸੁਰੂ ਕੀਤਾ ਜਾ ਰਿਹਾ ਹੈ। ਜਿਸ ਦੀ ਸੁਰੂਆਤ ਐਸ ਡੀ ਐਮ ਬੁਢਲਾਡਾ ਸਾਗਰ ਸੇਤੀਆ ਅਤੇ ਹਲਕਾ ਇੰਚਾਰਜ ਰਣਜੀਤ ਕੋਰ ਭੱਟੀ ਨੇ ਸਾਝੇ ਰੂਪ ਵਿੱਚ ਟੱਕ ਲਗਾ ਕੇ ਕੀਤੀ ਗਈ। ਇਸ ਮੋਕੇ ਤੇ ਬੋਲਦਿਆਂ ਸ੍ਰੀ ਸੇਤੀਆਂ ਨੇ ਦੱਸਿਆ ਕਿ ੫੦ ਲੱਖ ਰੁਪਏ ਦੀ ਲਾਗਤ ਨਾਲ ਕੋਸਲ ਦੀ ਨਵੀ ਇਮਾਰਤ ਦਾ ਨਿਰਮਾਣ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮੀਟਿੰਗ ਹਾਲ, ਪਾਰਕਿੰਗ ਤੋ਼ ਇਲਾਵਾ ਕੋਸਲ ਨਾਲ ਸੰਬੰਧਤ ਵੱਖ ਵੱਖ ਬਰਾਚਾਂ ਦੇ ਅਲੱਗ ਅਲੱਗ ਦਫਤਰਾਂ ਲਈ ਵਿਵਸਥਾ ਬਣਾਈ ਗਈ ਹੈ। ਉਨ੍ਹਾਂ ਦੱਸਿਆ ਕਿ ਸਥਾਨਕ ਵਾਟਰਵਰਕਸ ਅੰਦਰ ਲੋਕਾਂ ਦੀ ਸੈਰਗਾਹ ਵੀ ਧਿਆਨ ਵਿੱਚ ਰੱਖਦਿਆਂ ਹਰਿਆਲੀ ਪਾਰਕ ਅਤੇ ਟਰੈਕ ਬਣਾਉਣਾ ਵਿਚਾਰ ਅਧੀਨ ਹੈ। ਇਸ ਮੌਕੇ ਤੇ ਕਾਰਜਸਾਧਕ ਅਫਸਰ ਵਿਜੈ ਜਿੰਦਲ, ਸੁਪਰਡੈ਼ਟ ਗੁਰਮੀਤ ਸਿੰਘ, ਜੇਈ ਮਨਪ੍ਰੀਤ ਸਿੰਘ, ਧੀਰਜ ਕੁਮਾਰ, ਸਫਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਰਮੇਸ ਕੁਮਾਰ ਮੇਸੀ, ਆਦਿ ਹਾਜਰ ਸਨ। 

NO COMMENTS