*ਵਾਈਸ ਆਫ ਮਾਨਸਾ ਸ਼ਹਿਰ ਵਿੱਚ ਨਸ਼ੇ ਦੇ ਮਰੀਜਾਂ ਦੀ ਮਨੋਵਿਗਿਆਨਕ ਡਾਕਟਰਾਂ ਦੁਆਰਾ ਕਰਵਾਏਗੀ ਮੁਫ਼ਤ ਕੌਂਸਲਿੰਗ:- ਡਾਕਟਰ ਜਨਕ ਰਾਜ ਸਿੰਗਲਾ*

0
50

 (ਸਾਰਾ ਯਹਾਂ/  ਗੁਰਪ੍ਰੀਤ ਧਾਲੀਵਾਲ) : ਵਾਈਸ ਆਫ ਮਾਨਸਾ ਸੰਸਥਾ ਦੀ ਮੀਟਿੰਗ ਪ੍ਧਾਨ ਡਾਕਟਰ ਜਨਕ
ਰਾਜ ਸਿੰਗਲਾ ਦੀ ਅਗਵਾਈ ਵਿੱਚ ਹੋਈ ਜਿਸ ਵਿੱਚ  ਮਾਨਸਾ ਵਿੱਚ ਚੱਲ ਰਹੇ ਕਿਸੇ ਵੀ ਕਿਸਮ ਦੇ ਨਸ਼ੇ ਦੀ ਵਿਕਰੀ ਹੋਣ ਦੀ
ਵਾਈਸ ਆਫ ਮਾਨਸਾ ਵੱਲੋ ਨਿੰਦਾ ਕੀਤੀ ਗਈ ਅਤੇ ਪ੍ਰਸਾਸ਼ਨ ਨੂੰ ਬੇਨਤੀ ਕੀਤੀ ਗਈ ਕਿ ਹਰ ਵਾਰਡ, ਮੁਹੱਲੇ ਵਿੱਚ ਨਸ਼ੇ ਦੀ ਰੋਕਥਾਮ
ਲਈ ਸੈਮੀਨਾਰ ਕਰਵਾਉਣ ਲਈ  ਵਾਈਸ
ਆਫ ਮਾਨਸਾ ਸਹਿਯੋਗ ਦੇਵੇਗੀ ਅਤੇ ਮਾਨਸਾ ਸ਼ਹਿਰ ਦੇ ਮਨੋਵਿਗਿਆਨਕ ਡਾਕਟਰਾਂ  ਰਾਹੀਂ ਨਸ਼ੇ ਦੇ ਮਰੀਜ਼ਾਂ
ਦੀ ਮੁਫਤ ਕੌਂਸਲਿੰਗ ਕਰਵਾਉਣ  ਲਈ ਹਰ ਵੇਲੇ ਵਾਈਸ ਆਫ ਮਾਨਸਾ
ਤਿਆਰ ਹੈ ਕਿਉਂਕਿ ਨਸ਼ਾ ਸਾਡੇ ਸਮਾਜ ਨੂੰ ਦੀਮਕ ਦੀ ਤਰ੍ਹਾਂ ਖਾ ਰਿਹਾ ਹੈ ।  ਨਸ਼ੇ ਦੇ ਖਾਤਮੇ ਜਾਂ ਰੋਕਥਾਮ ਤੋਂ ਬਿਨ੍ਹਾਂ ਤੰਦਰੁਸਤ ਸਮਾਜ ਦੀ ਕਲਪਨਾ ਵੀ ਵਿਅਰਥ ਹੈ। ਇਸ ਮੌਕੇ ਤੇ ਬੋਲਦਿਆਂ ਡਾਕਟਰ ਲਖਵਿੰਦਰ ਸਿੰਘ ਮੂਸਾ ਜੀ ਨੇ ਕਿਹਾ ਕਿ ਜਿਹੜੀਆਂ ਪਹਿਲਵਾਨ
ਲੜਕੀਆਂ ਇਨਸਾਫ਼ ਲਈ ਦਰ ਦਰ ਭਟਕ ਰਹੀਆਂ ਹਨ ਵਾਈਸ ਆਫ ਮਾਨਸਾ ਸਰਕਾਰ ਨੂੰ ਅਪੀਲ ਕਰਦਾ ਹੈ ਕਿ ਉਹਨਾਂ ਲਈ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕੀਤਾ ਜਾਵੇ ਅਤੇ ਕਸੂਰਵਾਰ ਵਿਅਕਤੀਆਂ ਨੂੰ ਸਖਤ ਤੋਂ ਸਖਤ ਸਜ਼ਾ ਸੁਣਾਈ ਜਾਵੇ ਕਿਉਂਕਿ ਸਾਡੇ ਖਿਡਾਰੀ ਸਾਡੇ ਦੇਸ਼ ਦਾ ਸਰਮਾਇਆ ਹਨ
ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਅਜੀਤ ਅਖ਼ਬਾਰ ਦੇ ਬਰਜਿੰਦਰ ਸਿੰਘ ਜੀ ਨੂੰ ਸਰਕਾਰ ਦੁਆਰਾ ਤੰਗ ਕਰਨਾ ਪ੍ਰੈਸ ਦੀ ਆਜ਼ਾਦੀ ਦੀ ਉਲੰਘਨਾ ਹੈ ਵਾਈਸ ਆਫ਼ ਮਾਨਸਾ ਇਸ ਦੀ ਨਿੰਦਾ ਕਰਦਾ ਹੈ

ਇਸ ਮੌਕੇ ਤੇ ਬੋਲਦਿਆਂ ਨਗਰ ਕੌਸਲ ਦੇ ਸਾਬਕਾ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਜੀ ਨੇ ਕਿਹਾ ਕਿ ਸ਼ਹਿਰ ਦੀ ਕਿਸੇ ਵੀ ਸਮੱਸਿਆ ਨੂੰ ਚੁੱਕਣ  ਲਈ ਵਾਈਸ ਆਫ ਮਾਨਸਾ ਹਮੇਸ਼ਾ ਤਿਆਰ ਹੈ
ਜਿਸ ਨਾਲ ਮਾਨਸਾ ਦੇ ਲੋਕਾਂ ਨੂੰ ਰਾਹਤ ਦੀ ਸਾਹ ਮਿਲੇ ਵਾਈਸ ਆਫ ਮਾਨਸਾ ਦੇ ਜਨਰਲ ਸਕੱਤਰ ਵਿਸ਼ਵਦੀਪ ਬਰਾੜ ਜੀ
ਨੇ ਕਿਹਾ ਕਿ ਵਾਈਸ ਆਫ਼ ਮਾਨਸਾ ਬਣਾਉਣ ਦਾ ਮਕਸਦ ਹੀ ਲੋਕਾਂ ਦੀਆਂ ਸਮੱਸਿਆਵਾਂ ਪ੍ਰਸ਼ਾਸਨ ਤੱਕ ਪਹੁੰਚਾਉਣਾ ਹੈ ਜਿਸ ਲਈ ਅਸੀਂ ਲਗਾਤਾਰ ਲੱਗੇ ਹੋਏ ਹਾਂ ਇਸ ਮੌਕੇ ਵਾਈਸ ਆਫ ਮਾਨਸਾ ਦੇ ਪ੍ਰੇਮ ਅੱਗਰਵਾਲ, ਨਰੇਸ਼ ਬਿਰਲਾ, ਦਰਸ਼ਨ ਕੁਮਾਰ, ਅਸ਼ੋਕ ਬੰਸਲ, ਬਿੱਕਰ ਸਿੰਘ ਮਘਾਨੀਆਂ, ਰਾਮ ਕ੍ਰਿਸ਼ਨ ਚੁੱਘ ਅਤੇ ਨਰਿੰਦਰ ਕੁਮਾਰ ਵੀ ਮੌਜੂਦ ਸਨ।

NO COMMENTS