*ਵਾਇਸ ਆਫ ਮਾਨਸਾ ਵਲੋਂ ਸਰਹੰਦ ਵੱਲ ਜਾਂਦੇ ਵਹੀਕਲਾਂ ਦੇ ਰਿਫਲੈਕਟਰ ਲਗਾਏ*

0
106

ਮਾਨਸਾ 28 ਦਸੰਬਰ(ਸਾਰਾ ਯਹਾਂ/ਮੁੱਖ ਸੰਪਾਦਕ): ਧੁੰਦ ਦੇ ਚਲਦਿਆਂ ਹੋਣ ਵਾਲੇ ਹਾਦਸਿਆਂ ਕਰਕੇ ਹੁੰਦੇ ਜਾਨੀ ਤੇ ਮਾਲੀ ਨੁਕਸਾਨ ਨੂੰ ਘਟਾਉਣ ਦੇ ਮਕਸਦ ਨਾਲ ਟਰਾਲੀਆਂ ਅਤੇ ਹੋਰ ਭਾਰੀ ਵਾਹਨਾਂ ਤੇ ਰਿਫਲੈਕਟਰ ਲਗਾਉਣ ਲਈ ਵਾਇਸ ਆਫ ਮਾਨਸਾ ਸੰਸਥਾ ਵਲੋਂ ਵਿਸ਼ੇਸ਼ ਉਪਰਾਲਾ ਕੀਤਾ ਗਿਆ। ਸੰਸਥਾ ਮੈਂਬਰ ਮਕਰਾਨਾ ਮਾਰਬਲ ਦੇ ਮਾਲਿਕ ਬਲਜੀਤ ਸਿੰਘ ਸੂਬਾ ਵਲੋਂ ਸਰਹੰਦ ਵੱਲ ਜਾ ਰਹੀ ਸੰਗਤ ਲਈ ਜਿੱਥੇ ਦੇਸੀ ਘਿਓ ਦੇ ਪ੍ਰਸ਼ਾਦੇ ਅਤੇ ਨੌਜਵਾਨਾਂ ਨੂੰ ਦਸਤਾਰਾਂ ਵੰਡਣ ਦਾ ਲੰਗਰ ਲਗਾਇਆ ਗਿਆ ਸੀ ਉੱਥੇ ਹੀ ਸੰਸਥਾ ਦੇ ਮੈਂਬਰਾਂ ਨੇ ਪ੍ਧਾਨ ਡਾ ਜਨਕ ਰਾਜ ਸਿੰਗਲਾ ਦੀ ਅਗਵਾਈ ਵਿੱਚ ਇਕੱਠੇ ਹੋ ਕੇ ਰੁਕਣ ਵਾਲੇ ਵਾਹਨਾਂ ਤੇ ਰਿਫਲੈਕਟਰ ਲਗਾਉਣ ਦੀ ਸੇਵਾ ਨਿਭਾਈ। ਜਿਲ੍ਹਾ ਪ੍ਰਸ਼ਾਸ਼ਨ ਵਲੋਂ ਟਰੈਫਿਕ ਪੁਲਿਸ ਦੀ ਹੌਂਸਲਾ ਅਫ਼ਜ਼ਾਈ ਵਧਾਉਣ ਵਿਸ਼ੇਸ਼ ਤੌਰ ਤੇ ਪਹੁੰਚੇ ਮਾਨਸਾ ਦੇ ਐਸ ਪੀ ਡਾ ਬਾਲ ਕਿ੍ਸ਼ਨ ਸਿੰਗਲਾ ਨੇ ਵੀ ਇਸ ਮੌਕੇ ਕਈ ਵਾਹਨਾਂ ਦੇ ਰਿਫਲੈਕਟਰ ਲਗਾਏ ਅਤੇ ਸੰਸਥਾ ਨੂੰ ਕਿਹਾ ਕਿ ਹੋਰ ਵੱਡੀ ਗਿਣਤੀ ਵਿੱਚ ਰਿਫਲੈਕਟਰ ਲਗਾਏ ਜਾਣ ਤਾਂ ਜੋ ਹਾਦਸਿਆਂ ਦੀ ਗਿਣਤੀ ਵਿੱਚ ਕਮੀ ਆਵੇ। ਇਸ ਮੌਕੇ ਟਰੈਫਿਕ ਪੁਲਿਸ ਮੁਲਾਜ਼ਮਾਂ ਤੋਂ ਇਲਾਵਾ ਰੋਟਰੀਅਨ ਡਾ ਸ਼ੇਰ ਜਿੰਗ ਸਿੰਘ ਸਿੱਧੂ, ਕੈਸ਼ੀਅਰ ਨਰੇਸ਼ ਬਿਰਲਾ, ਸਕੱਤਰ ਵਿਸ਼ਵਦੀਪ ਬਰਾੜ, ਦਰਸ਼ਨਪਾਲ ਗਰਗ, ਜਗਸੀਰ ਸਿੰਘ ਢਿਲੋਂ, ਸੀਨੀਅਰ ਸਿਟੀਜ਼ਨ ਆਗੂ ਬਿੱਕਰ ਮਘਾਣੀਆਂ, ਸੋਸਲਿਸਟ ਪਾਰਟੀ ਦੇ ਹਰਿੰਦਰ ਸਿੰਘ ਮਾਨਸ਼ਾਹੀਆ, ਰਮੇਸ਼ ਜਿੰਦਲ, ਮਾਸਟਰ ਹਰਮਿੰਦਰ ਸਿੰਘ, ਜਰਨੈਲ ਸਿੰਘ ਸਮੇਤ ਹੋਰ ਬਹੁਤ ਸਾਰੇ ਸਮਾਜ ਸੇਵੀਆਂ ਨੇ ਵੀ ਵਾਹਨਾਂ ਤੇ ਰਿਫਲੈਕਟਰ ਲਗਾਉਣ ਦੀ ਸੇਵਾ ਨਿਭਾਈ। ਸਰਹੰਦ ਵੱਲ ਜਾਂਦੀ ਸੰਗਤ ਵਲੋਂ ਸੰਸਥਾ ਦੇ ਇਸ ਉਪਰਾਲੇ ਦੀ ਕਾਫੀ ਪ੍ਸੰਸਾ ਕੀਤੀ ਗਈ।

NO COMMENTS