*ਵਾਇਸ ਆਫ ਮਾਨਸਾ ਵਲੋਂ ਮਾਨਸਾ ਜਿਲ੍ਹੇ ਦੀ ਵਰੇਗੰਢ ਮੌਕੇ ਸਫਾਈ ਜਾਗਰੂਕਤਾ ਮੁਹਿੰਮ ਨਾਲ ਸ਼ੁਰੂ ਕੀਤੇ ਜਾਣਗੇ ਵੱਖ ਵੱਖ ਪ੍ਰੋਗਰਾਮ*

0
163

ਮਾਨਸਾ 03 ਮਾਰਚ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਸਮਾਜਿਕ ਸੰਸਥਾ ਵਾਇਸ ਆਫ ਮਾਨਸਾ ਵਲੋਂ ਵੈਸਾਖੀ ਤੇ ਮਾਨਸਾ ਜਿਲ੍ਹੇ ਦੇ ਬਣਨ ਦੀ ਵਰੇਗੰਢ ਵੱਡੇ ਪੱਧਰ ਤੇ ਮਨਾਏ ਜਾਣ ਦਾ ਪ੍ਰੋਗਰਾਮ ਉਲੀਕਿਆ ਹੈ ਜਿਸ ਦੇ ਸ਼ੁਰੂਆਤੀ ਪ੍ਰੋਗਰਾਮ ਵਜੋਂ ਸ਼ਹਿਰ ਦੀਆਂ ਹੋਰ ਸਮਾਜਿਕ ਜਥੇਬੰਦੀਆਂ ਅਤੇ ਸਿਵਲ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਸ਼ਹਿਰ ਦੇ ਸਾਰੇ ਬਜ਼ਾਰਾਂ ਅਤੇ ਮੁਹੱਲਿਆਂ ਵਿਚ ਸਫਾਈ ਜਾਗਰੂਕਤਾ ਮੁਹਿੰਮ ਤਹਿਤ ਜਾਗਰਿਤੀ ਰੈਲੀ ਕੀਤੀ ਜਾਵੇਗੀ।ਸਮੁੱਚੇ ਪ੍ਰੋਗਰਾਮ ਦੇ ਬਾਰੇ ਸੰਸਥਾ ਦੇ ਮੈਂਬਰਾਂ ਨਾਲ ਵਿਚਾਰ ਚਰਚਾ ਕਰਦੇ ਹੋਏ ਪ੍ਰੋਜੈਕਟ ਚੇਅਰਮੈਨ ਡਾ ਲਖਵਿੰਦਰ ਮੂਸਾ ਨੇ ਕਿਹਾ ਕਿ ਮਾਨਸਾ ਜਿਲ੍ਹਾ ਬਣਨ ਤੋਂ ਬਾਅਦ ਵੀ ਕਈ ਮਸਲਿਆਂ ਵਿਚ ਬਾਕੀ ਜਿਿਲ੍ਹਆਂ ਤੋਂ ਪਿੱਛੇ ਰਹਿਣ ਕਰਕੇ ਸੰਸਥਾ ਵਲੋਂ ਲੋਕਾਂ ਵਿਚ ਜਾਗਰਿਤੀ ਮੁਹਿੰਮ ਸ਼ੁਰੂ ਕਰਨ ਦੇ ਨਾਲ ਨਾਲ ਵਪਾਰ, ਖੇਤੀ , ਸਿੱਖਿਆ ਅਤੇ ਸਿਹਤ ਮਾਮਲੇ ਵਿਚ ਵਿਕਾਸ ਦੀਆਂ ਹੋਰ ਸੰਭਾਵਨਾਵਾਂ ਤੇ ਇਸ ਪੂਰੇ ਮਹੀਨੇ ਵਿਚ ਸਾਰੇ ਵਰਗਾਂ ਦੀ ਸ਼ਮੂਲੀਅਤ ਨਾਲ ਕਈ ਪ੍ਰੋਗਰਾਮ ਕੀਤੇ ਜਾਣਗੇ। ਸੰਸਥਾ ਦੇ ਪ੍ਰਧਾਨ ਡਾ ਜਨਕ ਰਾਜ ਨੇ ਸਮੂਹ ਮੈਂਬਰਾਂ ਨਾਲ ਵਿਚਾਰ ਚਰਚਾ ਕਰਨ ਤੋਂ ਬਾਅਦ ਇਹਨਾਂ ਪ੍ਰੋਗਰਾਮਾਂ ਦੀ ਵਿਸਥਾਰ ਵਿਚ ਜਾਣਕਾਰੀ ਦਿੰਦਿਆ ਕਿਹਾ ਕਿ ਸਫਾਈ ਮੁਹਿੰਮ ਤੋਂ ਬਾਅਦ ਖੇਤੀ ਅਤੇ ਵਪਾਰ ਵਿਚ ਮਾਨਸਾ ਜਿਲ੍ਹੇ ਦੇ ਵਿਕਾਸ ਦੀਆਂ ਸੰਭਾਨਾਵਾਂ ਤੇ ਖੇਤੀ , ਵਪਾਰ ਅਤੇ ਆਰਥਿਕ ਮਾਮਲਿਆਂ ਦੇ ਮਾਹਰ ਬੁਲਾ ਕੇ ਵੱਖ ਵੱਖ ਕਿਸਾਨ ਜਥੇਬੰਦੀਆਂ, ਵਪਾਰੀ ਵਰਗਾਂ ਅਤੇ ਸਨੱਅਤਕਾਰਾਂ ਨਾਲ ਵਿਚਾਰ ਚਰਚਾ ਕਰਕੇ ਭਵਿੱਖ ਲਈ ਮਾਨਸਾ ਜਿਲ਼੍ਹੇ ਦੀਆਂ ਸੰਭਾਨਾਵਾਂ ਦਾ ਖਾਂਕਾ ਤਿਆਰ ਕੀਤਾ ਜਾਵੇਗਾ।ਸੰਸਥਾ ਦੇ ਮੈਂਬਰ ਅਧਿਆਪਕ ਆਗੂ ਹਰਦੀਪ ਸਿੱਧੂ ਅਤੇ ਸਟੇਟ ਐਵਾਰਡੀ ਅਧਿਆਪਕ ਗੁਰਜੰਟ ਚਹਿਲ ਨੇ ਸੰਸਥਾ ਦੀ ਪ੍ਰੋਗਰਾਮਾਂ ਤਹਿਤ ਉਹਨਾਂ ਵਲੋਂ ਸਿੱਖਿਆ ਖੇਤਰ ਵਿਚ ਜਿਲ੍ਹੇ ਦੀ ਮੌਜੂਦਾ ਸਥਿਤੀ ਅਤੇ ਭਵਿੱਖ ਬਾਰੇ ਵੀ ਇੱਕ ਸੈਮੀਨਾਰ ਕਰਵਾਏ ਜਾਣ ਦਾ ਐਲਾਨ ਕੀਤਾ ਜਿਸ ਨੂੰ ਸਰਬਸੰਮਤੀ ਨਾਲ ਮੰਨ ਲਿਆ ਗਿਆ। ਸਫਾਈ ਮੁਹਿੰਮ ਤਹਿਤ ਕੀਤੀਆਂ ਜਾਣ ਵਾਲੀਆਂ ਕਾਰਵਾਈ ਤੇ ਵਿਚਾਰ ਚਰਚਾ ਵਿਚ ਭਾਗ ਲੈਂਦਿਆ ਜਗਦੀਸ਼ ਜੋਗਾ ਨੇ ਇਹ ਮੁਹਿੰਮ ਹਰ ਹਫਤੇ ਕੀਤੇ ਜਾਣ ਲਈ ਕਿਹਾ ਜਿਸ ਦੀ ਤਾਕੀਦ ਰਮੇਸ਼ ਜਿੰਦਲ, ਰਾਮ ਕ੍ਰਿਸ਼ਨ ਚੁੱਘ, ਨਰੇਸ਼ ਬਿਰਲਾ, ਕ੍ਰਿਸ਼ਨ ਜੀ ਐਸ ਡੀ ਓ, ਸ਼ੰਭੂਨਾਥ ਅਤੇ ਓਮ ਪ੍ਰਕਾਸ਼ ਜਿੰਦਲ ਰਿਟਾਇਰ ਤਹਿਸੀਲਦਾਰ ਨੇ ਵੀ ਕੀਤੀ।ਇਸ ਵਿਸ਼ੈ ਤੇ ਸੋਸ਼ਲਿਸਟ ਪਾਰਟੀ ਆਗੂ ਹਰਿੰਦਰ ਮਾਨਸ਼ਾਹੀਆ, ਰੰਗ ਕਰਮੀ ਰਾਜ ਜੋਸ਼ੀ ਅਤੇ ਬਲਰਾਜ ਮਾਨ ਨੇ ਵੀ ਲੋਕਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਲਈ ਵੱਖ ਵੱਖ ਪ੍ਰਚਾਰ ਸਾਧਨਾਂ ਦੀ ਵਰਤੋਂ ਕੀਤੇ ਜਾਣ ਦਾ ਸੁਝਾਅ ਦਿੱਤਾ। ਇਹਨਾਂ ਸਾਰਿਆਂ ਦੇ ਵਿਚਾਰਾਂ ਨੂੰ ਮੰਨਦੇ ਹੋਏ ਸਫਾਈ ਵਿਸ਼ੇ ਤੇ ਇਹਨਾਂ ਦੀ ਕਮੇਟੀ ਕਾਇਮ ਕਰ ਦਿੱਤੀ ਗਈ। ਖੇਤੀਬਾੜੀ ਦੇ ਵਿਸ਼ੇ ਤੇ ਵਿਚਾਰ ਚਰਚਾ ਲਈ ਮਾਨਸਾ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਦੀ ਅਗਵਾਈ ਵਿਚ ਸੇਠੀ ਸਿੰਘ ਸਰਾਂ, ਜਗਸੀਰ ਸਿੰਘ, ਹਰਜੀਵਨ ਸਰਾਂ, ਬਲਜੀਤ ਸਿੰਘ ਸੂਬਾ ਦੀ ਕਮੇਟੀ ਕਾਇਮ ਕੀਤੀ ਗਈ।ਆਰਥਿਕਤਾ ਦੇ ਵੱਖ ਵੱਖ ਪਹਿਲੂਆਂ ਤੇ ਵਪਾਰੀ ਵਰਗ ਦੀਆਂ ਸਮੱਸਿਆਵਾਂ ਤੇ ਚੰਗੇ ਭਵਿੱਖ ਤੇ ਵਿਚਾਰ ਚਰਚਾ ਕਰਨ ਲਈ ਸੰਸਥਾ ਦੇ ਪ੍ਰਧਾਨ ਡਾ ਜਨਕ ਰਾਜ ਸਿੰਗਲਾ ਦੀ ਅਗਵਾਈ ਚ ਸਰਪ੍ਰਸਤ ਮਿੱਠੂ ਰਾਮ ਅਰੋੜਾ, ਰੂਪ ਸਿੰਘ, ਤੇਜਿੰਦਰਪਾਲ ਸਿੰਘ, ਪ੍ਰਕਾਸ਼ ਚੰਦ ਜੈਨ ਅਤੇ ਬਿਕਰਮਜੀਤ ਟੈਕਸਲਾ ਦੀ ਕਮੇਟੀ ਬਚਾਈ ਗਈ ਜੋ ਆੜਤੀਆ ਵਰਗ, ਸ਼ੈਲਰ ਅਤੇ ਕਪਾਹ ਉਦਯੋਗ ਸਮੇਤ ਖੇਤੀਬਾੜੀ ਸੰਦਾਂ ਦੀ ਸਨੱਅਤ ਤੋਂ ਇਲਾਵਾ ਦੁਕਾਨਦਾਰਾਂ ਅਤੇ ਵਪਾਰੀਆਂ ਨੂੰ ਸ਼ਾਮਲ ਕਰਨ ਲਈ ਉਪਰਾਲੇ ਕਰੇਗੀ।ਸੰਸਥਾ ਦੇ ਮੈਂਬਰ ਰਾਵਿੰਦਰ ਗਰਗ, ਨਰਿੰਦਰ ਸ਼ਰਮਾ, ਬਿੱਕਰ ਸਿੰਘ ਮਘਾਣੀਆ, ਡਾ ਸੰਦੀਪ ਘੰਡ, ਸਰਬਜੀਤ ਕੌਸ਼ਲ, ਪ੍ਰਿਤਪਾਲ ਸਿੰਘ ਨੇ 13 ਅਪਰੈਲ ਨੂੰ ਮਾਨਸਾ ਵਲੋਂ ਵੈਸਾਖੀ ਮੌਕੇ ਵੀ ਇੱਕ ਵੱਡਾ ਰੰਗਾਰੰਗ ਪ੍ਰੋਗਰਾਮ ਕਰਵਾਏ 32ਵੀਂ ਵਰੇਗੰਢ ਸਮਾਰੋਹਾਂ ਦੀ ਸਮਾਪਤੀ ਕਰਨ ਦੀ ਮੰਗ ਕੀਤੀ ਜਿਸ ਤੇ ਸਭ ਨੇ ਸਹਿਮਤੀ ਜਿਤਾਈ ਅਤੇ ਡਾ ਸ਼ੇਰਜੰਗ ਸਿੰਘ ਸਿੱਧੂ, ਡਾ ਟੀ ਪੀ ਐਸ ਰੇਖੀ ਦੀ ਅਗਵਾਈ ਵਿਚ ਅਸ਼ੋਕ ਬਾਂਸਲ ਮਾਨਸਾ, ਓਮ ਪ੍ਰਕਾਸ਼ ਪੀ ਸੀ ਐਸ, ਅੰਮ੍ਰਿਤ ਸਿੱਧੂ ਅਤੇ ਵਿਸ਼ਵਦੀਪ ਬਰਾੜ ਇੱਕ ਕਮੇਟੀ ਬਣਾ ਕੇ ਇਸ ਦੀ ਰੂਪਰੇਖਾ ਉਲੀਕ ਕੇ ਜਲਦੀ ਐਲਾਨ ਕਰਨ ਲਈ ਕਿਹਾ ਗਿਆ।ਅੰਤ ਵਿਚ ਸੰਸਥਾ ਪ੍ਰਧਾਨ ਡਾ ਜਨਕ ਰਾਜ ਸਿੰਗਲਾ ਨੇ ਸਾਰੇ ਮੀਟਿੰਗ ਵਿਚ ਸ਼ਾਮਿਲ ਸਾਰੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹਨਾਂ ਪ੍ਰੋਗਰਾਮਾਂ ਵਿਚ ਸਾਰੇ ਜਿਲ੍ਹੇ ਦੇ ਲੋਕਾਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਲਈ ਹਰ ਮੈਂਬਰ ਨੂੰ ਆਪਣੇ ਪੱਧਰ ਤੇ ਵੱਧ ਤੋਂ ਵੱਧ ਕਾਰਜਸ਼ੀਲ ਹੋ ਕੇ ਕੰਮ ਕਰਨਾ ਪਵੇਗਾ। ਉਹਨਾਂ ਨਾਲ ਹੀ ਹੋਰ ਸਮਾਜਿਕ ਜਥੇਬੰਦੀਆਂ ਨੂੰ ਵੀ ਇਹਨਾਂ ਸਾਂਝੇ ਪ੍ਰੋਗਰਾਮਾਂ ਵਿਚ ਵੱਧ ਚੜ੍ਹ ਕੇ ਸ਼ਾਮਿਲ ਹੋਕੇ ਮਾਨਸਾ ਜਿਲ੍ਹੇ ਦੀ ਤਰੱਕੀ ਲਈ ਆਪੋ ਆਪਣਾ ਬਣਦਾ ਯੋਗਦਾਨ ਪਾਉਣ ਲਈ ਵੀ ਕਿਹਾ

NO COMMENTS