*ਵਾਅਦੇ ਭੁਲਾਏ, “ਆਪ” ਉਮੀਦਵਾਰਾਂ ਨੂੰ ਹਰਾਉਣ ਲਈ ਬਿਲਡਰਜ ਕਾਲੋਨਾਈਜ਼ਰ ਡੀਲਰਜ ਐਸੋਸੀਏਸ਼ਨ ਕਰੇਗੀ ਘੇਰਾਬੰਦੀ ਉਮੀਦਵਾਰਾਂ ਨੂੰ ਮਾਨਸਾ ਕਾਲੋਨੀਆਂ ਵਿੱਚ ਨਹੀਂ ਦਿੱਤਾ ਜਾਵੇਗਾ ਵੜਣ*

0
719

13 ਅਪ੍ਰੈਲ (ਸਾਰਾ ਯਹਾਂ/ਮੁੱਖ ਸੰਪਾਦਕ) ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਚੋਣਾਂ ਦੌਰਾਨ ਕੀਤੇ ਗਏ ਵਾਅਦਿਆਂ ਨੂੰ ਹਵਾ ਵਿੱਚ ਉਡਾ ਦੇਣ ਅਤੇ ਬਿਲਡਰਜ ਦੀਆਂ ਮੰਗਾਂ ਦੀ ਕੋਈ ਪਰਵਾਹ ਨਾ ਕੀਤੇ ਜਾਣ ਦੇ ਵਿਰੋਧ ਵਿੱਚ ਮਾਨਸਾ ਕਲੋਨਾਈਜ਼ਰ ਅਤੇ ਡੀਲਰਜ ਐਸੋਸੀਏਸ਼ਨ ਨੇ ਲੋਕ ਸਭਾ ਚੋਣਾਂ ਦੌਰਾਨ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦਾ ਵਿਰੋਧ ਕਰਨ ਦਾ ਫੈਸਲਾ ਕੀਤਾ ਹੈ। ਐਸੋਸੀਏਸ਼ਨ ਦਾ ਕਹਿਣਾ ਹੈ ਕਿ ਸਰਕਾਰ ਦੇ ਲੋਕ ਸਭਾ ਚੋਣਾਂ ਦੇ ਉਮੀਦਵਾਰਾਂ ਨੂੰ ਘੇਰ ਕੇ ਇਹ ਸਵਾਲ ਵੀ ਪੁੱਛੇ ਜਾਣਗੇ ਅਤੇ ਉਨ੍ਹਾਂ ਦਾ ਸਖਤ ਵਿਰੋਧ ਕੀਤਾ ਜਾਵੇਗਾ। ਐਸੋਸੀਏਸ਼ਨ ਦੇ ਪ੍ਰਧਾਨ ਬਲਜੀਤ ਸ਼ਰਮਾ ਅਤੇ ਅਗਰਵਾਲ ਸਭਾ ਦੇ ਪ੍ਰਧਾਨ ਪ੍ਰਸ਼ੋਤਮ ਬਾਂਸਲ ਅਤੇ ਪ੍ਰੋਪਰਟੀ ਐਸੋਸੀਏਸ਼ਨ ਵਾਇਸ ਪ੍ਰਧਾਨ ਸੋਹਣ ਲਾਲ ਮਿੱਤਲ ਲਗੀਲ ਐਡਵਾਈਜ਼ਰ ਐਡਵੋਕੇਟ ਈਸ਼ਵਰ ਚੰਦ ਜਰਨਲ ਸਕੱਤਰ ਇੰਦਰ ਸੈਨ ਅਕਲੀਆਂ ਕੈਸ਼ੀਅਰ ਮਹਾਂਵੀਰ ਜੈਨ ਪਾਲੀ ਸਹਾਇਕ ਕੈਸ਼ੀਅਰ ਰਵੀ ਕੁਮਾਰ ਐਜੈਕਟਿਵ ਮੈਂਬਰ ਭੀਸ਼ਮ ਸ਼ਰਮਾ ਮੱਖਣ ਸਿੰਘ ਪੱਤੀ ਰਾਮ ਪਾਲ ਐਮ ਸੀ ਕਾਮਰੇਡ ਘਣਸਾਮ ਨਿੱਕੂ ਬਸਪਾ ਆਗੂ ਐਡਵੋਕੇਟ ਭੁਪਿੰਦਰ ਬੀਰਬਲ ਸੁਰਿੰਦਰ ਕੁਮਾਰ ਲਲਿਤ ਸ਼ਰਮਾ ਅਸ਼ੋਕ ਕੁਮਾਰ ਬਾਬਲਾ ਵਿਜੇ ਕੁਮਾਰ ਗੋਪਾਲ ਰਾਜ ਪਾਲੀ ਠੇਕੇਦਾਰ ਮਨੀਸ਼ ਕੁਮਾਰ ਮਨੀ ਠੇਕੇਦਾਰ ਰਾਜ ਪਾਲ ਠੇਕੇਦਾਰ ਹਨੀ ਸਿੰਘ ਮਿੱਤਲ ਉਮ ਪ੍ਰਕਾਸ਼ ਬਿੱਟੂ ਸ਼ਰਮਾ ਭੁਪਾਲ ਨੇ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਅੱਜ ਤੱਕ ਉਨ੍ਹਾਂ ਦੀਆਂ ਜੁੜੀਆਂ ਮੰਗਾਂ, ਸਮੱਸਿਆਵਾਂ ਅਤੇ ਮੁੱਦਿਆਂ ਨੂੰ ਲੈ ਕੇ ਕੋਈ ਫੈਸਲਾ ਜਾਂ ਨੀਤੀਆਂ ਨਹੀਂ ਬਣਾਈਆਂ। ਉਨ੍ਹਾਂ ਕਿਹਾ ਕਿ ਲੋਕ ਆਪਣੇ , ਨਕਸ਼ੇ ਅਤੇ ਐੱਨ.ਓ.ਸੀ ਆਦਿ ਲੈਣ ਨੂੰ ਲੈ ਕੇ ਦਫਤਰਾਂ ਵਿੱਚ ਖੱਜਲ-ਖੁਆਰ ਹੋ ਰਹੇ ਹਨ। ਮੁੱਖ ਮੰਤਰੀ ਨੇ ਐੱਨ.ਓ.ਸੀ ਦੀ ਸ਼ਰਤ ਖਤਮ ਕਰਕੇ ਬਿਆਨਬਾਜੀ ਤਾਂ ਕਰ ਦਿੱਤੀ ਪਰ ਮੁੜ ਕੇ ਇਸ ਵੱਲ ਦੇਖਿਆ ਤੱਕ ਨਹੀਂ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨਾਲ ਝੂਠ ਬੋਲ ਕੇ ਉਨ੍ਹਾਂ ਨੂੰ ਠੱਗ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਸਮੂਹ ਲੋਕ ਅਤੇ ਡੀਲਰ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦਾ ਡਟਵਾਂ ਵਿਰੋਧ ਕਰਨਗੇ ਅਤੇ ਸ਼ਹਿਰਾਂ ਵਿੱਚ “ਆਪ” ਦੇ ਉਮੀਦਵਾਰਾਂ ਨੂੰ ਵੜਣ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪਲਾਟਾਂ, ਇੱਕ ਕਨਾਲ ਤੋਂ ਘੱਟ ਰਜਿਸਟਰੀਆਂ ਸੰਬੰਧੀ ਜੋ ਐੱਨ.ਓ.ਸੀ ਦੀ ਸ਼ਰਤ ਰੱਖੀ ਹੈ। ਉਸ ਨਾਲ ਪੰਜਾਬ ਦੇ ਲੋਕਾਂ ਦਾ ਸਾਰਾ ਕੰਮ ਠੱਪ ਹੋ ਗਿਆ ਹੈ। ਲੋਕ ਚੋਣਾਂ ਵਿੱਚ ਇਹ ਸਵਾਲ ਕਰਨਗੇ। ਉਨ੍ਹਾਂ ਕਿਹਾ ਕਿ ਇਸ ਕਾਰੋਬਾਰ ਨਾਲ ਜੁੜੇ ਲੋਕਾਂ ਨੂੰ ਹਰ ਰੋਜ ਕਰੋੜਾਂ ਰੁਪਏ ਦਾ ਘਾਟਾ ਪੈ ਰਿਹਾ ਹੈ। ਉਨ੍ਹਾਂ ਹੈਰਾਨੀ ਪ੍ਰਗਟਾਈ ਕਿ ਆਮ ਆਦਮੀ ਪਾਰਟੀ ਦੇ 92 ਵਿਧਾਇਕਾਂ ਵਿੱਚੋਂ ਅੱਜ ਤੱਕ ਕਿਸੇ ਵੀ ਵਿਧਾਇਕ ਨੇ ਉਨ੍ਹਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਕੋਈ ਕਦਮ ਨਹੀਂ ਚੁੱਕਿਆ। ਮੁੱਖ ਮੰਤਰੀ ਭਗਵੰਤ ਮਾਨ ਨੇ ਬਿਜਲੀ ਦੇ ਕੁਨੈਕਸ਼ਨਾਂ ਦੀ ਐੱਨ.ਓ.ਸੀ ਖਤਮ ਕਰਨ ਸੰਬੰਧੀ ਵਿਧਾਨ ਸਭਾ ਵਿੱਚ 2 ਵਾਰ ਭਰੋਸਾ ਦਿੱਤਾ ਸੀ। ਉਹ ਵੀ ਪੂਰਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕਲੋਨੀਆਂ ਦੇ ਬਿਜਲੀ ਦੇ ਕੁਨੈਕਸ਼ਨ ਕੱਟਣ ਸੰਬੰਧੀ ਜੋ ਪੱਤਰ ਜਾਰੀ ਕੀਤੇ ਗਏ ਸਨ। ਉਹ ਆਮ ਆਦਮੀ ਪਾਰਟੀ ਦੇ ਦਿੱਲੀ ਤੋਂ ਚੰਡੀਗੜ੍ਹ ਵਿੱਚ ਬੈਠੇ ਸ਼ਹਿਨਸ਼ਾਹਾਂ ਦੀ ਹਦਾਇਤਾ ਤੇ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਆਗੂਆਂ ਵੱਲੋਂ ਸੂਬੇ ਦੇ ਸਰਮਾਏਦਾਰਾਂ ਤੋਂ ਟੋਲ ਫੰਡ ਦੇ ਨਾਮ ਕਰੋੜਾਂ ਰੁਪਏ ਇੱਕਠੇ ਕੀਤੇ ਗਏ ਹਨ। ਛੋਟੇ ਵਪਾਰੀਆਂ, ਕਾਰੋਬਾਰੀਆਂ, ਮਜਦੂਰਾਂ ਨੂੰ ਬੇਰੁਜਗਾਰ ਕਰ ਦਿੱਤਾ ਗਿਆ ਹੈ। ਪੰਜਾਬ ਵਿੱਚ ਭ੍ਰਿਸ਼ਟਾਚਾਰ ਪਹਿਲਾਂ ਦੇ ਮੁਕਾਬਲੇ ਦੁੱਗਣਾ ਹੋਇਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨਾਲ ਜੁੜੇ ਵੱਖ-ਵੱਖ ਅਧਿਕਾਰੀ ਇਹ ਕੰਮ ਬਹਾਨੇ ਲਗਾ ਕੇ ਰੋਕ ਦਿੰਦੇ ਹਨ। ਪਰ ਸਰਕਾਰ ਇਸ ਦੀ ਕੋਈ ਪਰਵਾਹ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਾਪਰੀ ਵਰਗ, ਮਜਦੂਰ, ਟਰਾਂਸਪੋਰਟਰ, ਇਲੈਕਟ੍ਰੀਸ਼ਨ ਅਤੇ ਛੋਟੇ ਬਿਲਡਰਾਂ ਵੱਲੋਂ ਸੂਬੇ ਦੇ 13 ਹਜਾਰ ਪਿੰਡਾਂ, 20 ਹਜਾਰ ਗੈਰ ਕਾਨੂੰਨੀ ਕਾਲੋਨੀਆਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦਾ ਦਾਖਲਾ ਬੰਦ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਚੋਣਾਂ ਵਿੱਚ ਹਰਾਉਣ ਲਈ ਹਰ ਵਾਅ ਲਗਾ ਦਿੱਤੀ ਜਾਵੇਗੀ।

NO COMMENTS