8/2/24 ਮਾਨਸਾ(ਸਾਰਾ ਯਹਾਂ/ਬੀਰਬਲ ਧਾਲੀਵਾਲ)ਪੰਜਾਬ ਖੇਤ ਮਜ਼ਦੂਰ ਸਭਾ ਤੇ ਏਟਕ ਵੱਲੋਂ 20 ਫਰਵਰੀ ਨੂੰ ਮਾਨਸਾ ਵਿਖੇ ਕੀਤੀ ਜਾ ਰਹੀ ਲਲਕਾਰ ਰੈਲੀ ਦੀ ਤਿਆਰੀ ਸਬੰਧੀ ਮੀਟਿੰਗਾਂ ਦਾ ਸਿਲਸਿਲਾ ਤੇਜ਼ੀ ਨਾਲ ਜ਼ਿਲ੍ਹਾ ਪ੍ਰਧਾਨ ਕੇਵਲ ਸਮਾਓ, ਜ਼ਿਲ੍ਹਾ ਸਕੱਤਰ ਸੀਤਾਰਾਮ ਗੋਬਿੰਦਪੁਰਾ, ਏਟਕ ਆਗੂ ਕਰਨੈਲ ਭੀਖੀ, ਨਰੇਸ਼ ਬੁਰਜ ਹਰੀ , ਮਨਜੀਤ ਗਾਮੀਵਾਲਾ ਆਦਿ ਆਗੂਆਂ ਵੱਲੋਂ ਕੀਤੀਆਂ ਜਾ ਰਹੀਆਂ ਹਨ। ਰੈਲੀ ਦੀ ਸਫਲਤਾ ਲਈ ਐਡਵੋਕੇਟ ਕੁਲਵਿੰਦਰ ਉੱਡਤ ਸੂਬਾਈ ਆਗੂ ਏਟਕ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ।ਨੇੜਲੇ ਪਿੰਡ ਭੁਪਾਲ ਵਿਖੇ ਮਜ਼ਦੂਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਆਗੂ ਕ੍ਰਿਸ਼ਨ ਚੌਹਾਨ ਨੇ ਚਿੰਤਾ ਜ਼ਾਹਰ ਕੀਤੀ ਕਿ ਸਮੇਂ ਦੇ ਹਾਕਮਾਂ ਨੇ ਦਲਿਤਾਂ/ਮਜ਼ਦੂਰਾਂ ਨੂੰ ਹਮੇਸ਼ਾਂ ਵੋਟ ਹਥਿਆਰ ਦੇ ਤੌਰ ਤੇ ਵਰਤਿਆ ਜਾਂਦਾ ਰਿਹਾ ਹੈ। ਚੋਣਾਂ ਸਮੇਂ ਵਾਅਦੇ ਜ਼ਰੂਰ ਕੀਤੇ ਜਾਂਦੇ ਹਨ ਪ੍ਰੰਤੂ ਇਨ੍ਹਾਂ ਨੂੰ ਲਾਗੂ ਕਰਨ ਟਾਲਾ ਵੱਟਿਆ ਗਿਆ।
ਸਾਥੀ ਚੋਹਾਨ ਨੇ ਔਰਤਾਂ ਨੂੰ ਇੱਕ ਹਜ਼ਾਰ ਜ਼ਾਰੀ ਕਰਨ, ਮਨਰੇਗਾ ਕਾਨੂੰਨ ਨੂੰ ਲਾਗੂ ਕਰਨ ਦਿਹਾੜੀ 700/ਰੁਪਏ,ਹਰ ਲੋੜਬੰਦ ਨੂੰ ਦਸ ਦਸ ਮਰਲੇ ਪਲਾਟ ਦੇਣ, ਬੁਢਾਪਾ/ਵਿਧਵਾ ਪੈਨਸ਼ਨਾਂ ਘੱਟੋ ਘੱਟ 5000/ਰੁਪਏ ਦੇਣ, ਕੱਟੇ ਗਏ ਰਾਸ਼ਣ ਕਾਰਡਾਂ ਨੂੰ ਲਾਗੂ ਕਰਨ ਤੇ ਨਵੇਂ ਬਣਾਉਣ,ਉਸਾਰੀ ਕਾਮਿਆਂ ਨੂੰ ਸਹੂਲਤਾਂ ਦੇਣ, ਘੱਟੋ ਘੱਟ ਉਜਰਤ 26000/ਰੁਪਏ,ਕੰਮ ਦਿਹਾੜੀ ਸਮਾਂ 12 ਘੰਟਿਆਂ ਦਾ ਨੋਟੀਫਿਕੇਸ਼ਨ ਰੱਦ ਕਰਨ, ਕੱਚੇ ਕਾਮਿਆਂ ਨੂੰ ਪੱਕੇ ਕਰਨ ਆਦਿ ਮੰਗਾਂ ਤੇ ਕੇਂਦਰ ਅਤੇ ਸੂਬਾ ਦੀ ਮਾਨ ਸਰਕਾਰ ਤੋ ਵਾਅਦੇ ਪੂਰੇ ਕਰਾਉਣ ਲਈ 20 ਫਰਵਰੀ ਦਿਨ ਸੋਮਵਾਰ ਨੂੰ ਸਵੇਰੇ 11-00 ਵਜੇ ਜ਼ਿਲ੍ਹਾ ਕਚਹਿਰੀਆਂ ਮਾਨਸਾ ਵਿਖੇ ਪੁੱਜਣ ਦੀ ਅਪੀਲ ਕੀਤੀਆ। ਰੈਲੀ ਨੂੰ ਸੰਬੋਧਨ ਕਰਨ ਲਈ ਮਹਾਨ ਕਮਿਉਨਿਸਟ ਆਗੂਆਂ ਕਾਮਰੇਡ ਹਰਦੇਵ ਸਿੰਘ ਅਰਸ਼ੀ ਤੇ ਏਟਕ ਦੇ ਸੂਬਾਈ ਆਗੂ ਵਿਸ਼ੇਸ਼ ਤੌਰ ਤੇ ਪੁਜ ਰਹੇ ਹਨ।ਇਸ ਮੌਕੇ ਚਿਮਨਲਾਲ ਕਾਕਾ, ਬੰਬੂ ਸਿੰਘ,ਜੱਗਾ ਸੇਰਖਾ, ਸੁਖਦੇਵ ਮਾਨਸਾ, ਸੁਖਦੇਵ ਪੰਧੇਰ, ਕਪੂਰ ਸਿੰਘ ਕੋਟ ਲੱਲੂ, ਹਰਪ੍ਰੀਤ ਮਾਨਸਾ, ਨਰਿੰਦਰ ਕੌਰ,ਲਾਭ ਮੰਢਾਲੀ, ਜਰਨੈਲ ਸਿੰਘ ਸਰਦੂਲਗੜ੍ਹ,ਪੂਰਨ ਸਿੰਘ ਸਰਦੂਲਗੜ੍ਹ ਸਮੇਤ ਆਗੂਆਂ ਵੱਲੋਂ ਰੈਲੀ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
ਜਾਰੀ ਕਰਤਾ