ਵਾਅਦਾ ਖ਼ਿਲਾਫੀ ਖ਼ਿਲਾਫ ਜ਼ੋਨਲ ਰੈਲੀਆਂ ਦੀਆਂ ਤਿਆਰੀਆਂ ਜ਼ੋਰਾਂ’ਤੇ

0
19

ਫ਼ਰੀਦਕੋਟ/13 ਮਾਰਚ /ਸੁਰਿੰਦਰ ਮਚਾਕੀ:-ਪੰਜਾਬ ਸਰਕਾਰ ਵੱਲੋਂ ਤਿੰਨ ਸਾਲ ਦਾ ਸਮਾਂ ਪੂਰਾ ਹੋਣ ਤੇ 16 ਮਾਰਚ ਨੂੰ ਵੱਡੇ ਐਲਾਨ ਕਰਨ ਦੇ ਪ੍ਰਚਾਰ ਤੇ ਟਿੱਪਣੀ ਕਰਦਿਆਂ ਪੰਜਾਬ – ਯੂ.ਟੀਂ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਦੀ ਸੂਬਾਈ ਕਾਰਜਕਾਰੀ ਕਮੇਟੀ ਨੇ ਕੈਪਟਨ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ  ਕੈਪਟਨ ਸਰਕਾਰ ਨੇ ਪਿਛਲੇ ਤਿੰਨ ਸਾਲਾਂ ‘ਚ ਪੰਜਾਬ ਦੇ 5 ਲੱਖ ਕਰਮਚਾਰੀਆਂ ਅਤੇ 4 ਲੱਖ ਪੈਨਸ਼ਨਰਾਂ  ਨਾਲ ਵਾਰਵਾਰ ਵਾਆਦਾ ਖ਼ਿਲਾਫੀ ਕਰਕੇ ਰਿਕਾਰਡ ਤੋੜ ਸ਼ੋਸ਼ਣ ਕਰਕੇ ਮੁਲਾਜ਼ਮ ਤੇ ਪੈਨਸ਼ਨਰ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ । ਪੰਜਾਬ ਦੇ 9 ਲੱਖ ਕਿਰਤੀ ਹੁਣ ਇਸ ਦੇ ਬਰਖਿਲਾਫ਼  ਤਿੱਖੇ ਘੋਲਾਂ ਦੇ ਰੌਂਅ ‘ਚ ਹਨ। ਇਸ ਕਰਕੇ ਸਾਂਝਾ ਫਰੰਟ ਦੀਆਂ 22 ਜ਼ਿਲਾ ਤਾਲਮੇਲ ਕਮੇਟੀਆਂ ਆਰ¸ਪਾਰ ਦੇ ਘੋਲ ਦੀਆਂ ਤਿਆਰੀਆਂ ਕਰ ਰਹੀਆਂ ਹਨ। ਸਾਂਝੇ ਬਿਆਨ ‘ਚ ਸਾਂਝਾ ਫਰੰਟ ਦੇ ਕਨਵੀਨਰ ਸੁਖਚੈਨ ਖਹਿਰਾ, ਸੱਜਨ ਸਿੰਘ, ਸਤੀਸ਼ ਰਾਣਾ , ਮੇਘ ਸਿੰਘ ਸਿੱਧੂ ਕਰਮ ਸਿੰਘ ਧਨੋਆ, ਪ੍ਰੇਮ ਸਾਗਰ ਸ਼ਰਮਾ, ਠਾਕਰ ਸਿੰਘ, ਬਖਸ਼ੀਸ਼ ਸਿੰਘ  ਅਤੇ ਸੂਬਾ ਕਾਰਜਕਾਰਨੀ ਦੇ ਮੈਂਬਰ  ਰਣਬੀਰ ਢਿੱਲੋਂ , ਵੇਦ ਪ੍ਰਕਾਸ਼ ਅਤੇ ਗੁਰਮੇਲ ਸਿੰਘ ਸਿੱਧੂ ਨੇ ਕਿਹਾ ਕਿ ਵੱਡੇ ਐਲਾਨ  ‘ਚ ਤਨਖਾਹ ਕਮਿਸ਼ਨ ਦੀ ਰਿਪੋਰਟ ਅਤੇ ਡੀ.ਏ. ਦੀਆਂ ਰਹਿੰਦੀਆਂ ਕਿਸ਼ਤਾਂ  ਜਾਰੀ ਕਰਨਾ, ਸਕੀਮ ਵਰਕਰਾਂ ਦੀਆਂ ਤਨਖਾਹਾਂ ‘ਚ ਵਾਧਾ ਕਰਨਾ, ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਅਤੇ 1.ਜਨਵਰੀ .2004 ਤੋਂ ਬਾਅਦ ਵਾਲੇ ਮੁਲਾਜ਼ਮਾਂ ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨਾਅਤੇ ਪੈਨਸ਼ਨਰਾਂ  ਨਾਲ 3  ਸਾਲਾਂ  ਤੋਂ ਜਾਰੀ ਬੇਇਨਸਾਫੀ  ਖ਼ਤਮ ਕਰਨਾ ਹੈ ।
ਆਗੂਆਂ ਨੇ ਕਿਹਾ ਕਿ 27 ਮਾਰਚ ਦੀ ਮਾਲਵਾ ਜ਼ੋਨ ਦੀ ਰੈਲੀ ਦੀਆਂ ਤਿਆਰੀਆਂ ‘ਚ ਬਠਿੰਡਾ, ਮਾਨਸਾ, ਮੁਕਤਸਰ, ਫਾਜ਼ਿਲਕਾ, ਫਰੀਦਕੋਟ, ਫਿਰੋਜ਼ਪੁਰ ਅਤੇ ਮੋਗਾ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਲੋਂ ਤਿਆਰੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਇਸ ਸਬੰਧ ਚ ਅੱਜ ਸਾਂਝੀਆਂ ਮੀਟਿੰਗਾਂ ਕਰਕੇ ਜਿਲ੍ਹਾ ਤਾਲਮੇਲ ਕਮੇਟੀਆਂ ਬਣਾਉਣ ਦਾ ਅਮਲ ਮੁਕੰਮਲ ਕਰ ਲਿਆ ਹੈ ।
 

NO COMMENTS