-ਵਹੀਕਲ ਚੋੋਰੀ ਦਾ ਮੁਕੱਦਮਾ ਟਰੇਸ ਕਰਕੇ 2 ਦੋੋਸ਼ੀ ਕੀਤੇ ਗ੍ਰਿਫਤਾਰ..!! ਚੋੋਰੀ ਕੀਤੇ 3 ਮੋੋਟਰਸਾਈਕਲ ਬਰਾਮਦ

0
47

ਮਾਨਸਾ, 16 ਜੂਨ (ਸਾਰਾ ਯਹਾ/ ਬਲਜੀਤ ਸ਼ਰਮਾ) ਥਾਣਾ ਸਿਟੀ ਬੁਢਲਾਡਾ ਦੀ ਪੁਲਿਸ ਪਾਰਟੀ ਨੇ ਵਹੀਕਲ ਚੋੋਰੀ ਕਰਨ ਵਾਲੇ 2 ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋੋਂ ਚੋੋਰੀ ਕੀਤੇ 3 ਮੋੋਟਰਸਾਈਕਲ ਜਿਨ੍ਹਾਂ ਦੀ ਕੁੱਲ ਮਾਲੀਤੀ ਕਰੀਬ 50,000/-ਰੁਪਏ ਬਣਦੀ ਹੈ, ਬਰਾਮਦ ਕਰਾਉਣ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਐਸ.ਐਸ.ਪੀ. ਮਾਨਸਾ ਡਾ. ਨਰਿੰਦਰ ਭਾਰਗਵ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਥਾਣਾ ਸਿਟੀ ਬੁਢਲਾਡਾ ਦੀ ਪੁਲਿਸ ਪਾਰਟੀ ਪਾਸ ਮੁਦੱਈ ਲੱਕੀ ਕੁਮਾਰ ਪੁੱਤਰ ਮੁਕੇਸ਼ ਕੁਮਾਰ ਵਾਸੀ ਬੁਢਲਾਡਾ ਨੇ ਬਿਆਨ ਲਿਖਾਇਆ ਕਿ ਉਹ ਬੁਢਲਾਡਾ ਸ਼ਹਿਰ ਵਿਖੇ ਮੋਬਾਇਲ ਰਿਪੇਅਰ ਦੀ ਦੁਕਾਨ ਕਰਦਾ ਹੈ। 10 ਜੂਨ 2020 ਨੂੰ ਉਸਨੇ ਆਪਣਾ ਮੋੋਟਰਸਾਈਕਲ ਮਾਰਕਾ ਸਪਲੈਂਡਰ ਪਲੱਸ ਨੰ:ਪੀਬੀ.03-9921(ਟੀ) ਆਪਣੀ ਦੁਕਾਨ ਦੇ ਨੇੜੇ ਗਲੀ ਵਿੱਚ ਲਾਕ ਕਰਕੇ ਖੜਾ ਕੀਤਾ ਸੀ ਤੇ ਸ਼ਾਮ ਨੂੰ ਜਦੋੋਂ ਵੇਖਿਆ ਤਾਂ ਮੋੋਟਰਸਾਈਕਲ ਉਥੇ ਨਹੀ ਸੀ, ਜਿਸਨੂੰ ਕੋੋਈ ਨਾਮਲੂਮ ਵਿਅਕਤੀ ਚੋੋਰੀ ਕਰਕੇ ਲੈ ਗਏ। ਮੁਦੱਈ ਪਹਿਲਾਂ ਆਪਣੇ ਤੌੌਰ ਤੇ ਪੜਤਾਲ ਕਰਦਾ ਰਿਹਾ, ਫਿਰ ਪੁਲਿਸ ਪਾਸ ਇਤਲਾਹ ਦੇਣ ਤੇ ਮੁਕੱਦਮਾ ਨੰਬਰ 82 ਮਿਤੀ 15-06-2020 ਅ/ਧ 379 ਹਿੰ:ਦੰ: ਥਾਣਾ ਸਿਟੀ ਬੁਢਲਾਡਾ ਦਰਜ਼ ਰਜਿਸਟਰ ਕਰਵਾ ਕੇ ਤਫਤੀਸ ਅਮਲ ਵਿੱਚ ਲਿਆਂਦੀ ਗਈ। ਮੁੱਖ ਅਫਸਰ ਥਾਣਾ ਸਿਟੀ ਬੁਢਲਾਡਾ ਵੱਲੋੋਂ ਮੁਕੱਦਮੇ ਦੀ ਡੂੰਘਾਈ ਨਾਲ ਤਫਤੀਸ ਆਰੰਭ ਕਰਕੇ ਦੋ ਦੋਸ਼ੀਆਂ ਹਰਦੀਪ ਸਿੰਘ ਪੁੱਤਰ ਭੋੋਲਾ ਸਿੰਘ ਅਤੇ ਜਸ਼ਨਦੀਪ ਸਿੰਘ ਪੁੱਤਰ ਪ੍ਰਿਤਪਾਲ ਸਿੰਘ ਵਾਸੀਆਨ ਸਿਰਸੀਵਾਲਾ ਨੂੰ ਕਾਬੂ ਕਰਕੇ ਮੁਕੱਦਮੇ ਵਿੱਚ ਚੋੋਰੀ ਹੋਇਆ ਮੋੋਟਰਸਾਈਕਲ ਮਾਰਕਾ ਸਪਲੈਂਡਰ ਪਲੱਸ ਨੰ:ਪੀਬੀ.03-9921(ਟੀ) ਬਰਾਮਦ ਕੀਤਾ ਗਿਆ। ਦੋਸ਼ੀਆਂ ਨੇ ਮੁੱਢਲੀ ਪੁੱਛਗਿੱਛ ਤੇ 2 ਹੋੋਰ ਮੋੋਟਰਸਾਈਕਲ ਚੋੋਰੀ ਕਰਨੇ ਮੰਨੇ ਹਨ, ਜਿਨ੍ਹਾਂ ਦੀ ਨਿਸ਼ਾਨਦੇਹੀ ਤੇ ਮੋੋਟਰਸਾਈਕਲ ਮਾਰਕਾ ਬਜਾਜ ਸੀਟੀ.100 ਰੰਗ ਕਾਲਾ ਬਿਨਾ ਨੰਬਰੀ ਅਤੇ ਮੋੋਟਰਸਾਈਕਲ ਮਾਰਕਾ ਸਪਲੈਂਡਰ ਪਲੱਸ ਰੰਗ ਕਾਲਾ/ਨੀਲਾ ਨੰ:ਪੀਬੀ.65ਐਚ-6349 ਬਰਾਮਦ ਕੀਤੇ ਗਏ ਹਨ। ਬਰਾਮਦ ਹੋੋਏ ਤਿੰਨਾਂ ਮੋੋਟਰਸਾਈਕਲਾਂ ਦੀ ਕੁੱਲ ਮਾਲੀਤੀ ਕਰੀਬ 50,000/-ਰੁਪਏ ਬਣਦੀ ਹੈ। ਦੋਸ਼ੀ ਹਰਦੀਪ ਸਿੰਘ ਨਸ਼ਿਆਂ ਦਾ ਧੰਦਾ ਕਰਦਾ ਹੈ, ਜਿਸ ਪਾਸੋੋਂ 160 ਨਸ਼ੀਲੀਆ ਗੋੋਲੀਆ ਦੀ ਬਰਾਮਦਗੀ ਸਬੰਧੀ ਇਸਦੇ ਵਿਰੁੱਧ ਮੁਕੱਦਮਾ ਨੰਬਰ 94 ਮਿਤੀ 31-07-2019 ਅ/ਧ 22/61/85 ਐਨ.ਡੀ.ਪੀ.ਐਸ. ਐਕਟ ਥਾਣਾ ਬਰੇਟਾ ਦਰਜ਼ ਰਜਿਸਟਰ ਹੋੋਇਆ ਹੈ, ਜੋੋ ਜੇਰ ਸਮਾਇਤ ਹੋੋਣ ਕਰਕੇ ਇਹ ਦੋਸ਼ੀ ਹੁਣ ਜਮਾਨਤ ਤੇ ਬਾਹਰ ਆਇਆ ਹੋੋਇਆ ਸੀ। ਐਸ.ਐਸ.ਪੀ. ਨੇ ਦੱਸਿਆ ਕਿ ਗ੍ਰਿਫਤਾਰ ਦੋੋਨਾਂ ਦੋਸ਼ੀਆਂ ਨੂੰ ਮਾਨਯੋੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। ਜਿਨ੍ਹਾਂ ਪਾਸੋੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਕਿ ਇਹਨਾਂ ਨੇ ਇਹ ਵਹੀਕਲ ਕਿੱਥੋੋ ਕਿੱਥੋੋ ਚੋੋਰੀ ਕੀਤੇ ਹਨ ਅਤੇ  ਹੋੋਰ ਕਿਹੜੀਆ ਕਿਹੜੀਆ ਵਾਰਦਾਤਾਂ ਵਿੱਚ ਸ਼ਾਮਲ ਹਨ। ਜਿਹਨਾਂ ਪਾਸੋੋਂ ਅਹਿਮ ਸੁਰਾਗ ਲੱਗਣ ਦੀ ਸੰਭਾਵਨਾਂ ਹੈ। 

NO COMMENTS