ਵਸਤਾਂ ਦੇ ਵੱਧ ਭਾਅ ਵਸੂਲ ਕਰਨ ਵਾਲਿਆਂ ਨੂੰ ਕੀਤਾ ਗਿਆ 11,02,000 ਦਾ ਜੁਰਮਾਨਾ: ਆਸ਼ੂ

0
99

ਚੰਡੀਗੜ੍ਹ, 28 ਮਈ:  ਸੂਬੇ ਦੇ ਲੋਕਾਂ ਨੂੰ ਵੱਧ ਕੀਮਤ ਵਸੂਲਣ ਤੋਂ ਬਚਾਉਣ ਦੇ ਮਕਸਦ ਨਾਲ  ਸੂਬੇ ਭਰ ਵਿਚ 1325 ਦੁਕਾਨਾਂ  ਅਤੇ ਕੈਮਿਸਟ ਦੁਕਾਨਾਂ ਤੇ ਛਾਪੇ ਮਾਰੇ ਗਏ ਜਿਨ੍ਹਾਂ ਵਿਚੋਂ 176 ਵਪਾਰਕ ਸੰਸਥਾਵਾਂ ਵੱਧ ਕੀਮਤ ਵਸੂਲ ਰਹੀਆਂ ਸਨ ਜਿਨ੍ਹਾਂ ਵਿਰੁੱਧ ਕਾਰਵਾਈ ਕਰਦਿਆਂ ਉਨ੍ਹਾਂ  ਨੂੰ 11,02,000 ਦੇ ਜੁਰਮਾਨਾ ਕੀਤਾ ਗਿਆ ਹੈ। 

ਇਹ ਜਾਣਕਾਰੀ ਅੱਜ ਇਥੇ ਪੰਜਾਬ ਦੇ ਖਪਤਕਾਰ ਮਾਮਲਿਅਾਂ ਬਾਰੇ ਮੰਤਰੀ ਸ੍ਰੀ ਭਾਰਤ ਭੂਸ਼ਨ ਆਸ਼ੂ ਨੇ ਦਿੱਤੀ।

ਉਨ੍ਹਾਂ ਦੱਸਿਆ ਕਿ  ਵਸਤਾਂ ਦੀ ਵੱਧ ਕੀਮਤ ਵਸੂਲਣ ਸਬੰਧੀ ਉਨ੍ਹਾਂ ਦੇ ਵਿਭਾਗ ਨੂੰ 7 ਸ਼ਿਕਾਇਤਾਂ ਮਿਲੀਆਂ ਸਨ ਜਿਨ੍ਹਾਂ ਤੇ ਕਾਰਵਾਈ ਕਰਦਿਆਂ ਸੂਬੇ ਭਰ ਵਿਚ ਵੱਖ-ਵੱਖ ਥਾਵਾਂ ਤੇ ਛਾਪਾਮਾਰੀ ਕੀਤੀ ਗਈ ਜਿਸ ਦੋਰਾਨ 186 ਦੁਕਾਨਦਾਰਾਂ ਉਤੇ ਵੱਧ ਕੀਮਤ ਵਸੂਲ ਕਰਨ ਦੇ ਮਾਮਲੇ ਵਿਚ ਪੀ.ਸੀ.ਆਰ.ਐਕਟ ਅਤੇ ਹੋਰ ਸਬੰਧਤ ਧਾਰਾਵਾਂ ਅਧੀਨ ਮਾਮਲੇ ਦਰਜ ਕੀਤਾ ਗਿਆ। ਇਸ ਤੋਂ ਇਲਾਵਾ 176 ਦੁਕਾਨਦਾਰਾਂ ਦਾ  ਪੀ.ਸੀ.ਆਰ.ਐਕਟ ਅਤੇ ਹੋਰ ਸਬੰਧਤ ਧਾਰਾਵਾਂ  ਮਾਮਲੇ ਦਰਜ ਕਰਕੇ ਜੁਰਮਾਨਾ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ

ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ ਅਨੁਸਾਰ  ਵਿਭਾਗ ਸੂਬੇ ਵਿੱਚ ਜ਼ਰੂਰੀ ਵਸਤਾਂ ਦੀ ਵਿਕਰੀ ਐਮ.ਆਰ.ਪੀ. ਭਾਅ ਜਾ ਉਸ ਤੋਂ ਘੱਟ ਤੇ ਹੋਣ ਨੂੰ ਯਕੀਨੀ ਬਣਾਉਣ ਲਈ ਵਿਭਾਗ ਲਗਾਤਾਰ ਕੰਮ ਕਰ ਰਿਹਾ ਹੈ।

                       -----------------

NO COMMENTS